ਸਿੰਘੂ ਬਾਰਡਰ ’ਤੇ ਇਕ ਹੋਰ ਕਿਸਾਨ ਦੀ ਮੌਤ, ਮੋਗਾ ਦੇ ਪਿੰਡ ਰੌਲੀ ਨਾਲ ਸਬੰਧਤ ਕਿਸਾਨ ਦੀ ਮੌਤ ’ਤੇ ਕਿਸਾਨ ਯੂਨੀਅਨਾਂ ਨੇ ਪਰਿਵਾਰ ਨਾਲ ਜਿਤਾਈ ਹਮਦਰਦੀ

ਮੋਗਾ 10 ਫ਼ਰਵਰੀ (ਜਸ਼ਨ):ਮੋਗੇ ਜਿਲ੍ਹੇ ਲਈ ਕਿਸਾਨ ਮੋਰਚੇ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਆਈ ਹੈ। ਸਿੰਘੁ ਬਾਡਰ ਉੱਤੇ ਪਿੰਡ ਰੌਲੀ ਦੇ ਕਿਸਾਨ ਦਰਸ਼ਨ ਸਿੰਘ ਪੁੱਤਰ ਅਮਰ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਉਹਨਾਂ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਸੋਨੀਪਤ ਹਸਪਤਾਲ ਵਿੱਚ ਹੋਇਆ ਹੈ। ਸ਼ਹੀਦ ਕਿਸਾਨ ਛੋਟੀ ਕਿਸਾਨੀ ਨਾਲ ਸਬੰਧਤ ਹੈ। ਉਹਨਾਂ ਦਾ ਅੰਤਿਮ ਸਸਕਾਰ 11 ਫ਼ਰਵਰੀ ਨੂੰ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ, ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਜਿਲ੍ਹਾ ਸਕੱਤਰ ਗੁਲਜ਼ਾਰ ਸਿੰਘ ਘੱਲਕਲਾਂ, ਗੁਰਮੀਤ ਸਿੰਘ ਸੰਧੂਆਣਾ, ਦਰਸ਼ਨ ਸਿੰਘ ਰੌਲੀ, ਕੁਲਦੀਪ ਸਿੰਘ, ਹਰਬੰਸ ਸਿੰਘ, ਜਗਰਾਜ ਸਿੰਘ ਸਰਪੰਚ, ਈਸ਼ਰ ਸਿੰਘ, ਬਲਜਿੰਦਰ ਸਿੰਘ, ਬਲਜੀਤ ਸਿੰਘ ਨੇ ਕਿਹਾ ਕਿ ਦਰਸ਼ਨ ਸਿੰਘ ਦੀ ਸ਼ਹੀਦੀ ਕਿਸਾਨ ਅੰਦੋਲਨ ਦੇ ਲੇਖੇ ਹੈ। ਅਜਿਹੇ ਯੋਧਿਆਂ ਦਾ ਨਾਂਅ ਇਤਿਹਾਸ ਦੇ ਪੰਨਿਆਂ ਵਿੱਚ ਦਰਜ਼ ਹੋ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਪਰਵਾਰ ਦੇ ਨਾਲ ਖੜੀ ਹੈ। ਇਸ ਮੌਕੇ ਪਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਆਗੂ ਪ੍ਰਗਟ ਸਿੰਘ ਸਾਫੂਵਾਲਾ, ਸੂਰਤ ਸਿੰਘ ਧਰਮਕੋਟ, ਜਗਜੀਤ ਸਿੰਘ ਧੂੜਕੋਟ, ਸੁਖਚੈਨ ਸਿੰਘ ਰਾਮਾ, ਭੁਪਿੰਦਰ ਸਿੰਘ ਦੌਲਤਪੁਰਾ, ਉਦੈ ਬੱਡੂਵਾਲ, ਜਸਕਰਨ ਸਿੰਘ ਬਹਿਰੂ ਅਤੇ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੀਆਂ ਸ਼ਹਾਦਤਾਂ, ਸਾਡੇ ਅੰਦੋਲਨ ਦੇ ਜਜ਼ਬਿਆਂ ਦੀਆਂ ਪ੍ਰਤੀਕ ਹਨ। ਸਾਡੀਆਂ ਇਹ ਸ਼ਹਾਦਤਾਂ ਅਜਾਂਈ ਨਹੀਂ ਜਾਣਗੀਆਂ, ਅਸੀਂ ਮੋਰਚਾ ਜਿੱਤ ਕੇ ਮੁੜਾਂਗੇ।