ਉੱਚ ਸਿੱਖਿਅਤ ਖੁਸ਼ਪ੍ਰੀਤ ਕੌਰ ਭੰਗੂ ਨੂੰ ਵਾਰਡ ਨੰਬਰ 3 ਦੇ ਵਾਸੀ ਕਰਨ ਲੱਗੇ ਪ੍ਰਵਾਨ, ਸ਼ੋ੍ਰਮਣੀ ਅਕਾਲੀ ਦਲ ਵੱਲੋਂ ਚੋਣਾਂ ’ਚ ਉਤਾਰੇ ਨਵੇਂ ਚਿਹਰਿਆਂ ਨੂੰ ਲੋਕਾਂ ਦਾ ਮਿਲ ਰਿਹੈ ਭਰਵਾਂ ਸਮਰਥਨ

ਮੋਗਾ, 9 ਫਰਵਰੀ (ਜਸ਼ਨ): ਸ਼ੋ੍ਮਣੀ ਅਕਾਲੀ ਦਲ ਵੱਲੋਂ ਨਿਗਮ ਚੋਣਾਂ ਵਿਚ ਨਵੇਂ ਚਿਹਰੇ ਲਿਆਉਣ ਦਾ ਸਾਰਥਕ ਅਸਰ ਦਿਖਾਈ ਦੇਣ ਲੱਗਾ ਹੈ । ਵਾਰਡ ਨੰਬਰ 42 ਤੋਂ ਗੌਰਵ ਗੁਪਤਾ ਗੁੱਡੂ ਅਤੇ ਵਾਰਡ ਨੰਬਰ 3 ਤੋਂ ਸ਼ੋ੍ਰਮਣੀ ਅਕਾਲੀ ਦੀ ਉਮੀਦਵਾਰ ਖੁਸ਼ਪ੍ਰੀਤ ਕੌਰ ਭੰਗੂ ਨੂੰ ਵਾਰਡ ਵਾਸੀਆਂ ਵੱਲੋਂ ਭਰਵਾਂ ਸਮਰਥਨ ਮਿਲ ਰਿਹੈ। ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਖੁਸ਼ਪ੍ਰੀਤ ਕੌਰ ਭੰਗੂ ਨਾ ਸਿਰਫ਼ ਸਵੈ ਭਰੋਸੇ ਨਾਲ ਚੋਣ ਪ੍ਰਚਾਰ ਕਰ ਰਹੀ ਹੈ ਬਲਕਿ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਕਰਕੇ ਉਹ ਲੋਕਾਂ ਦੇ ਮਸਲਿਆਂ ਨੂੰ ਸਹਿਜਤਾ ਨਾਲ ਹੱਲ ਕਰਨ ਦੀ ਪਰਿਕਿਰਿਆ ਵੀ ਬਿਆਨ ਕਰਦੀ ਹੈ। ਉਹ ਆਖਦੀ ਹੈ ਕਿ ਪੀ ਐੱਚ ਡੀ ਦੀ ਸਿੱਖਿਆ ਦੌਰਾਨ ਖੋਜ ਪੱਤਰ ਲਿਖਣੇ ਆਸਾਨ ਸਨ ਪਰ ਆਪਣੇ ਹੀ ਲੋਕਾਂ ਦੀਆਂ ਸਮੱਸਆਵਾਂ ਹੱਲ ਕਰਨਾ ਰਤਾ ਕੁ ਮੁਸ਼ਕਿਲ ਹੁੰਦਾ ਹੈ ਪਰ ਨਿਰੰਤਰ ਲੋਕਾਂ ਵਿਚ ਵਿਚਰ ਕੇ ਉਹਨਾਂ ਦੇ ਸਹਿਯੋਗ ਨਾਲ ਹਰ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ। ਉਹ ਆਖਦੀ ਹੈ ਕਿ ਬੇਸ਼ੱਕ ਸਰਕਾਰਾਂ ਨੇ ਮਹਿਲਾਵਾਂ ਲਈ 50 ਪ੍ਰਤੀਸ਼ਤ ਰਾਖਵਾਂਕਰਨ ਕੀਤਾ ਹੈ ਪਰ ਅਜੇ ਵੀ ਬਹੁਤੀਆਂ ਮਹਿਲਾਵਾਂ ਆਪਣੇ ਘਰ ਦੇ ਦਾਇਰੇ ਤੋਂ ਬਾਹਰ ਆਉਣ ਲੱਗਿਆਂ ਝਿਜਕਦੀਆਂ ਨੇ । ਖੁਸ਼ਪ੍ਰੀਤ ਆਖਦੀ ਹੈ ਕਿ ਇਹਨਾਂ ਚੋਣਾਂ ਨੇ ਉਸ ਨੂੰ ਵਾਰਡ ਵਾਸੀਆਂ ਦੇ ਦਿਲਾਂ ਵਿਚ ਝਾਕਣ ਦਾ ਮੌਕਾ ਦਿੱਤਾ ਹੈ ਤੇ ਉਸ ਨੂੰ ਯਕੀਨ ਹੈ ਕਿ ਵਾਰਡ ਵਾਸੀ ਉਸ ’ਤੇ ਭਰੋਸਾ ਕਰਕੇ ਉਸ ਨੂੰ ਕੌਂਸਲਰ ਬਣਾ ਕੇ ਨਗਰ ਨਿਗਮ ਵਿਚ ਭੇਜਣਗੇ ਤੇ ਉਹ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਵੇਗੀ। ਘਰ ਘਰ ਜਾ ਕੇ ਆਪਣਾ ਚੋਣ ਪ੍ਰਚਾਰ ਕਰਨ ਮੌਕੇ ਖੁਸ਼ਪ੍ਰੀਤ ਭੰਗੂ ਨਾਲ ਸੁਖਬੀਰ ਸਿੰਘ ਪਿੱਲਾ, ਰਾਜਪਾਲ ਸਿੰਘ ਭੰਗੂ, ਸੁਖ ਭੰਗੂ ,ਮੇਜਰ ਸਿੰਘ ਗਿੱਲ ਗੈਸ ਏਜੰਸੀ, ਗੁਰਪ੍ਰੀਤ ਸਿੰਘ ਧੱਲੇਕੇ ਸਰਕਲ ਪ੍ਰਧਾਨ, ਬਲਜੀਤ ਸਿੰਘ ਸਰਪੰਚ ਘੱਲਕਲਾਂ, ਮਾਰਕੀਟ ਕਮੇਟੀ ਮੋਗਾ ਦੇ ਸਾਬਕਾ ਮੈਂਬਰ ਜਸਪਾਲ ਸਿੰਘ ਖੋਸਾ ਪਾਂਡੋ, ਨਿਰਮਲ ਸਿੰਘ ਬੱਬੂ, ਕਰਮ ਸਿੰਘ, ਲਖਬੀਰ ਸਿੰਘ ਸੰਧੂ, ਗੁਰਵਿੰਦਰ ਸਿੰਘ ਗੁਰੀ, ਕੁਲਵਿੰਦਰ ਸਿੰਘ, ਪਰਮਜੀਤ ਬਾਠ, ਰਣਜੀਤ ਸਿੰਘ ਭਾਊ, ਕਰਤਾਰ ਸਿੰਘ ਅਤੇ ਹਰਜੀਤ ਸਿੰਘ ਤੋਂ ਇਲਾਵਾ ਮਨਜੀਤ ਕੌਰ , ਅਮਿ੍ਰਤਪਾਲ ਕੌਰ, ਅਮਨਦੀਪ ਕੌਰ , ਪਰਮਜੀਤ ਕੌਰ ,ਰਮਿੰਦਰ ਕੌਰ ,ਰੁਪਿੰਦਰ ਕੌਰ ਹਾਜ਼ਰ ਸਨ।