ਵਿਧਾਇਕ ਡਾ: ਹਰਜੋਤ ਕਮਲ ਨੇ ਉਮੀਦਵਾਰਾਂ ਦੇ ਹੱਕ ਵਿਚ ਹੋਏ ਚੋਣ ਜਲਸਿਆਂ ਨੂੰ ਸੰਬੋਧਨ ਕਰਨ ਉਪਰੰਤ ਸੀਨੀਅਰ ਕਾਂਗਰਸੀ ਆਗੂਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਮੋਗਾ, 9 ਫਰਵਰੀ (ਜਸ਼ਨ): ਮੋਗਾ ਕਾਰਪੋਰੇਸ਼ਨ ਚੋਣਾਂ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਜਿੱਥੇ ਚੋਣ ਪ੍ਰਚਾਰ ਕਰਨ ਲਈ ਵੱਖ ਵੱਖ ਵਾਰਡਾਂ ਵਿਚ ਤੂਫ਼ਾਨੀ ਦੌਰੇ ਕੀਤੇ ਜਾ ਰਹੇ ਹਨ ਉੱਥੇ ਕਾਂਗਰਸ ਦੇ ਅਹਿਮ ਆਗੂਆਂ ਅਤੇ ਪਤਵੰਤਿਆਂ ਨਾਲ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ। ਅੱਜ ਸਵੇਰ ਸਮੇਂ ਵਿਧਾਇਕ ਡਾ: ਹਰਜੋਤ ਕਮਲ ਨੇ ਵਾਰਡ ਨੰਬਰ 50 ਤੋਂ ਕਾਂਗਰਸ ਦੇ ਉਮੀਦਵਾਰ ਜਸਵਿੰਦਰ ਸਿੰਘ ਕਾਕਾ ਲੰਢੇਕੇ ਦੀ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਿਸ ਉਪਰੰਤ ਵਾਰਡ ਨੰਬਰ 1 ਤੋਂ ਡਾ: ਰਜਿੰਦਰ ਕੌਰ , ਵਾਰਡ ਨੰਬਰ 29 ਤੋਂ ਗੁਰਪ੍ਰੀਤ ਕੌਰ, ਵਾਰਡ ਨੰਬਰ 28 ਤੋਂ ਜਗਜੀਤ ਸਿੰਘ ਜੀਤਾ, ਵਾਰਡ ਨੰਬਰ 43 ਤੋਂ ਸ਼੍ਰੀਮਤੀ ਕੁਲਵੰਤ ਕੌਰ ਅਤੇ ਵਾਰਡ ਨੰਬਰ 45 ਤੋਂ ਸ਼੍ਰੀਮਤੀ ਮਨਦੀਪ ਕੌਰ ਦੇ ਹੱਕ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹ ਵਿਕਾਸ ਦੇ ਨਾਮ ’ਤੇ ਸਿਆਸਤ ਕਰਨ ਵਿਚ ਯਕੀਨ ਰੱਖਦੇ ਨੇ ਇਸੇ ਕਰਕੇ ਹੁਣ ਵੀ ਪਿਛਲੇ 5 ਸਾਲ ਦੌਰਾਨ ਨਗਰ ਨਿਗਮ ’ਤੇ ਕਾਬਜ਼ ਰਹੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਨਾਹਪੱਖੀ ਸੋਚ ਦੀ ਬਜਾਏ ਮਾਰਚ ਮਹੀਨੇ ਵਿਚ ਨਗਰ ਨਿਗਮ ਹਾਊਸ ਭੰਗ ਹੋਣ ਉਪਰੰਤ ਮਹਿਜ਼ 10 ਮਹੀਨਿਆਂ ਵਿਚ ਮੋਗਾ ਦੇ ਹਰ ਗਲੀ ਕੋਨੇ ਵਿਚ ਵਿਕਾਸ ਕਾਰਜ ਕਰਵਾ ਕੇ ਲੋਕਾਂ ਨੂੰ ਪਿਛਲੀ ਨਗਰ ਨਿਗਮ ਦੇ ਕਾਰਜਕਾਲ ਦੌਰਾਨ ਸਹਿਣ ਕੀਤੇ ਦੁੱਖਾਂ ਤੋਂ ਨਿਜਾਤ ਦਿਵਾਈ ਹੈ। ਉਹਨਾਂ ਆਖਿਆ ਕਿ ਉਹ ਚਾਹੁੰਦੇ ਨੇ ਵਿਕਾਸ ਦੀ ਇਸ ਲੈਅ ਨੂੰ ਇੰਜ ਹੀ ਬਣਾਈ ੱਖਿਆ ਜਾਵੇ ਇਸ ਲਈ ਉਹਨਾਂ ਵੱਖ ਵੱਖ ਵਾਰਡਾਂ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੇ ਉਮੀਦਵਾਰਾਂ ਨੂੰ ਬਤੌਰ ਕੌਂਸਲਰ ਚੁਣ ਕੇ ਨਗਰ ਨਿਗਮ ਹਾਊਸ ਵਿਚ ਭੇਜਣ ਤਾਂ ਕਿ ਮੋਗੇ ਵਿਚ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ ਜਾ ਸਕੇ। ਵਿਧਾਇਕ ਨੇ ਇਸ ਉਪਰੰਤ ਵੱਖ ਵੱਖ ਆਗੁਆਂ ਨਾਲ ਮੀਟਿੰਗਾਂ ਕਰਦਿਆਂ ਚੋਣ ਪ੍ਰਚਾਰ ਵਿਚ ਤੇਜ਼ੀ ਲਿਆਉਣ ਹਿਤ ਵਿਚਾਰ ਕੀਤਾ। ਇਹਨਾਂ ਮੀਟਿੰਗਾਂ ਵਿਚ ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ, ਹਰੀ ਸਿੰਘ ਖਾਈ, ਲਖਬੀਰ ਸਿੰਘ , ਦਵਿੰਦਰ ਰਣੀਆ, ਸਰਪੰਚ ਲਖਵੰਤ ਸਿੰਘ ਸਾਫ਼ੂਵਾਲਾ, ਉਪਿੰਦਰ ਸਿੰਘ ਗਿੱਲ, ਸ. ਮਹਿੰਦਰ ਸਿੰਘ, ਸਾਹਿਲ ,ਬਲਦੇਵ ਰਾਜ ,ਬਲਜੀਤ ਸਿੰਘ , ਅਨੀਸ਼ ਕੁਮਾਰ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ , ਜਸਵੀਰ ਖੋਟੇ  ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।