ਸ਼ੋ੍ਰਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਜਿੱਤ ਹਾਸਲ ਕਰਨਗੇ,ਲੋਕਾਂ ਦਾ ਮਿਲ ਰਿਹੈ ਭਰਵਾਂ ਹੁੰਗਾਰਾ: ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ

ਮੋਗਾ, 9 ਫਰਵਰੀ (ਜਸ਼ਨ): ‘ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮੋਗਾ ਦੇ ਵੱਖ ਵੱਖ ਵਾਰਡਾਂ ਵਿਚ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਸਪੱਸ਼ਟ ਹੈ ਕਿ ਪਾਰਟੀ ਦੇ ਸਾਰੇ ਉਮੀਦਵਾਰ ਜਿੱਤ ਹਾਸਲ ਕਰਨਗੇ ਅਤੇ ਨਗਰ ਨਿਗਮ ਦੇ ਹਾਊਸ ਦਾ ਹਿੱਸਾ ਬਣ ਕੇ ਮੋਗੇ ਦਾ ਵਿਕਾਸ ਕਰਵਾਉਣਗੇ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ ਅਤੇ ਕੁਲਦੀਪ ਸਿੰਘ ਜੋਗੇਵਾਲਾ ਵੀ ਹਾਜ਼ਰ ਸਨ। ਅਮਰਜੀਤ ਸਿੰਘ ਲੰਢੇਕੇ ਨੇ ਆਖਿਆ ਕਿ ਬੇਸ਼ੱਕ ਉਹਨਾਂ ਦੀ ਪਤਨੀ ਹਰਵਿੰਦਰ ਕੌਰ ਗਿੱਲ ਵਾਰਡ ਨੰਬਰ 1 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਹੈ ਪਰ ਉਸ ਨੂੰ ਵਾਰਡ ਵਾਸੀਆਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਸਦਕਾ ਉਹ ਨਿੱਜੀ ਤੌਰ ’ਤੇ ਪਾਰਟੀ ਦੇ ਹੋਰਨਾਂ ਵਾਰਡਾਂ ਵਿਚ ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਿਚ ਸ਼ਾਮਲ ਹੋ ਰਹੇ ਹਨ ਤਾਂ ਕਿ ਨਗਰ ਨਿਗਮ ਵਿਚ ਬਹੁਮਤ ਹਾਸਲ ਕੀਤਾ ਜਾ ਸਕੇ।  ਇਸ ਮੌਕੇ ਵਾਰਡ ਨੰਬਰ 1 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਹਰਵਿੰਦਰ ਕੌਰ ਗਿੱਲ ਦੇ ਹੱਕ ਵਿਚ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨ ਵਾਲੀ ਟੀਮ ਵਿਚ ਮਾਸਟਰ ਗੁਰਦੀਪ ਸਿੰਘ ਮਹੇਸ਼ਰੀ, ਸੁਰਜੀਤ ਸਿੰਘ ਸਾਬਕਾ ਸਰਪੰਚ, ਰਾਮ ਸਿੰਘ, ਸੁਖਦੇਵ ਸਿੰਘ, ਗੁਰਮੇਲ ਸਿੰਘ ਬਿੱਲੂ, ਪਾਲ ਸਿੰਘ, ਕਰਨੈਲ ਸਿੰਘ, ਸਾਧੂ ਸੰਘ, ਗੁਰਜੰਟ ਸਿੰਘ ਸਤਵੰਤ ਸਿੰਘ, ਜਗਰੂਪ ਸਿੰਘ, ਕੁਲਜੀਤ ਸਿੰਘ, ਭਿੰਦਰ ਸਿੰਘ, ਹਰਕਰਨ ਸਿੰਘ, ਬਲਦੇਵ ਸਿੰਘ, ਲਵਜਿੰਦਰ ਸਿੰਘ ਘੋਨਾ, ਪਰਮਿੰਦਰ ਸਿੰਘ, ਨੰਬਰਦਾਰ ਗੁਰਦਰਸ਼ਨ ਸਿੰਘ, ਸੇਵਕ ਸਿੰਘ, ਅਵਤਾਰ ਸਿੰਘ, ਨਛੱਤਰ ਸਿੰਘ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।