ਵਾਰਡ ਨੰਬਰ 42 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੌਰਵ ਗੁੱਡੂ ਦੀ ਚੋਣ ਮੁਹਿੰਮ ਪੂਰੀ ਤਰਾਂ ਭਖੀ
***ਰਾਜਨੀਤੀ ‘ਚ ਪਾਰਦਰਸ਼ਤਾ ਲਿਆਉਣ ਲਈ ਰਾਜਨੀਤੀ ਨੂੰ ਕਾਰੋਬਾਰ ਸਮਝਣ ਵਾਲਿਆਂ ਨੂੰ ਨਕਾਰਨ ਦੀ ਲੋੜ : ਗੌਰਵ ਗੁੱਡੂ ਗੁਪਤਾ***
ਮੋਗਾ, 9 ਫਰਵਰੀ (ਜਸ਼ਨ): ‘ ਮਨ ਵਿਚ ਜੇ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਸਮੁੱਚਾ ਬ੍ਰਹਿਮੰਡ ਸਾਡੀ ਮਦਦ ਲਈ ਧਰਤੀ ’ਤੇ ਆਣ ਖਲੋਂਦਾ ਹੈ ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਾਰਡ ਨੰਬਰ 42 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੌਰਵ ਗੁੱਡੂ ਗੁਪਤਾ ਨੇ ਆਪਣੀ ਚੋਣ ਮੁਹਿੰਮ ਦੌਰਾਨ ਵਾਰਡ ਦੇ ਵੱਖ ਵੱਖ ਖੇਤਰਾਂ ਵਿਚ ਲੋਕਾਂ ਦੇ ਰੂਬਰੂ ਹੁੰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਪਤਵੰਤੇ ਵੀ ਹਾਜ਼ਰ ਸਨ। ਗੌਰਵ ਗੁੱਡੂ ਗੁਪਤਾ ਨੇ ਕਿਹਾ ਕਿ ਲੌਕਡਾਊਨ ਦੌਰਾਨ ਉਹਨਾਂ ਨੇ ਆਪਣਾ ਸਮਾਂ, ਸਮਾਜ ਸੇਵਾ ਲਈ ਲਗਾਇਆ ਅਤੇ ਸਕਾਰਾਤਮਕ ਸੋਚ ਰੱਖਣ ਸਦਕਾ ਭਗਵਾਨ ਉਹਨਾਂ ਨੂੰ ਸੱਚਮੁੱਚ ਹੀ ਲੋਕ ਸੇਵਾ ਵਿਚ ਲੈ ਆਇਆ ਹੈ। ਉਹਨਾਂ ਕਿਹਾ ਕਿ ਉਹ ਵਾਰਡ ਵਾਸੀਆਂ ਨੂੰ ਇਹੀ ਅਪੀਲ ਕਰ ਰਹੇ ਹਨ ਕਿ ਵੋਟ ਉਹਨਾਂ ਦਾ ਲੋਕਤੰਤਰਿਕ ਹੱਕ ਹੈ ਅਤੇ ਉਹ ਆਪਣੇ ਹੱਕ ਦਾ ਇਸਤੇਮਾਲ ਬਿਨਾਂ ਕਿਸੇ ਡਰ ਭੈਅ ਤੋਂ ਕਰਨ । ਗੌਰਵ ਗੁੱਡੂ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟ ਕੀਤੀ ਕਿ ਲੋਕਾਂ ਵਿਚ ਇਸ ਵਾਰ ਵੋਟ ਪਾਉਣ ਦਾ ਇਨਾਂ ਉਤਸ਼ਾਹ ਹੈ ਕਿ ਉਹ 14 ਫਰਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ । ਗੁੱਡੂ ਨੇ ਆਖਿਆ ਕਿ ਹਰ ਵਾਰ ਉਹਨਾਂ ਦੇ ਵਾਰਡ ਵਿਚ 60 ਤੋਂ 65 ਪ੍ਰਤੀਸ਼ਤ ਵੋਟ ਪੋਲ ਹੁੰਦੀ ਹੈ ਪਰ ਉਹਨਾਂ ਨੂੰ ਯਕੀਨ ਹੈ ਕਿ ਇਸ ਵਾਰ ਵਾਰਡ ਨੰਬਰ 42 ‘ਚ 80 ਤੋਂ 85 ਪ੍ਰਤੀਸ਼ਤ ਵੋਟ ਪੋਲ ਹੋਵੇਗੀ ਜੋ ਕਿ ਰਿਕਾਰਡਤੋੜ ਹੋਵੇਗੀ। ਉਹਨਾਂ ਆਪਣੇ ਨਿਮਰ ਸੁਭਾਅ ਮੁਤਾਬਕ ਵੋਟਰਾਂ ਨੂੰ ਆਖਿਆ ਕਿ ਉਹ ਹਰ ਇਕੱਠ ਵਿਚ ਇਹੀ ਸੁਨੇਹਾ ਦੇ ਰਹੇ ਹਨ ਕਿ ਆਪਣੇ ਆਪਣੇ ਵਾਰਡਾਂ ਵਿਚ ਉਸ ਉਮੀਦਵਾਰ ਨੂੰ ਹੀ ਵੋਟ ਦਿਓ ਜੋ ਆਪਣੇ ਨਿੱਜੀ ਵਿਕਾਸ ਦੀ ਬਜਾਏ ਤੁਹਾਡੇ ਵਾਰਡ ‘ਚ ਵਿਕਾਸ ਕਰਵਾਉਣ ਦਾ ਜਜ਼ਬਾ ਰੱਖਦਾ ਹੋਵੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਚਾਹੰੁਦੇ ਹਨ ਕਿ ਰਾਜਨੀਤੀ ਵਿਚ ਪਾਰਦਰਸ਼ਤਾ ਆਵੇ ਤਾਂ ਉਹ ਰਾਜਨੀਤੀ ਨੂੰ ਕਾਰੋਬਾਰ ਸਮਝਣ ਵਾਲਿਆਂ ਨੂੰ ਵੋਟ ਦੇਣ ਦੀ ਬਜਾਏ ਰਾਜਨੀਤੀ ਨੂੰ ਸਮਾਜ ਸੇਵਾ ਸਮਝਣ ਵਾਲਿਆਂ ਨੂੰ ਹੀ ਵੋਟ ਦੇਣ ।