ਸਾਬਕਾ ਕੌਂਸਲਰ ਮਨਜੀਤ ਮਾਨ ਨੇ ਵਾਰਡ ਨੰਬਰ 3 ‘ਚ ਅਮਨਪ੍ਰੀਤ ਕੌਰ ਮਾਨ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ

ਮੋਗਾ, 9 ਫਰਵਰੀ (ਜਸ਼ਨ) : ਵਾਰਡ ਨੰਬਰ 3 ਤੋਂ ਕਾਂਗਰਸ ਦੀ ਉਮੀਦਵਾਰ ਅਮਨਪ੍ਰੀਤ ਕੌਰ ਮਾਨ ਅਤੇ ਉਹਨਾਂ ਦੇ ਪਤੀ ਸਾਬਕਾ ਕੌਂਸਲਰ ਮਨਜੀਤ ਮਾਨ ਆਪਣੇ ਸਮਰਥਕਾਂ ਨਾਲ ਘਰ ਘਰ ਜਾ ਕੇ ਆਪਣੀ ਚੋਣ ਮੁਹਿੰਮ ਨੂੰ ਅੱਗੇ ਤੋਰ ਰਹੇ ਹਨ । ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਕੌਂਸਲਰ ਮਨਜੀਤ ਮਾਨ ਨੇ ਆਖਿਆ ਕਿ ਉਹਨਾਂ 2015 ਤੋਂ 2020 ਤੱਕ ਬਤੌਰ ਕੌਂਸਲਰ ਵਾਰਡ ਨੰਬਰ 2 ‘ਚ ਜਿਨੇ ਵੀ ਵਿਕਾਸ ਕਾਰਜ ਪਾਸ ਕਰਵਾਏ ਸਨ ਉਹਨਾਂ ਨੂੰ ਮੁਕੰਮਲ ਕਰ ਦਿੱਤਾ ਗਿਆ ਹੈ ਅਤੇ ਉਹ ਵਿਸ਼ਵਾਸ਼ ਦਿਵਾਉਂਦੇ ਹਨ ਵਿਕਾਸ ਦੀ ਨਿੰਰਤਰਤਾ ਇਸੇ ਲੈਅ ਨਾਲ ਅੱਗੇ ਵੀ ਜਾਰੀ ਰਹੇਗੀ। ਉਹਨਾਂ ਵਾਰਡ ਨੰਬਰ 3 ਦੇ ਵੋਟਰਾਂ ਨੂੰ ਅਪੀਲ ਕੀਤੀ ਉਹ ਇਸ ਵਾਰ ਵੀ ਮਾਨ ਪਰਿਵਾਰ ਨੂੰ ਸੇਵਾ ਮੌਕਾ ਜ਼ਰੂਰ ਦੇਣ। ਉਹਨਾਂ ਵਾਰਡ ਵਿਚ ਪੈਂਦੀ ਡਿਸਕੋ ਗਲੀ, ਦਸ਼ਮੇਸ਼ ਨਗਰ ਅਤੇ ਟੈਂਕੀ ਵਾਲੀ ਗਲੀ ਦੇ ਵਾਸੀਆਂ ਦੇ ਘਰ ਘਰ ਜਾ ਕੇ ਮੈਡਮ ਮਾਨ ਲਈ ਵੋਟਾਂ ਮੰਗੀਆਂ।