ਗੋਲਡਨ ਐਜੁਕੇਸ਼ਨ ਮੋਗਾ ਦੇ ਵਿਦਿਆਰਥੀ ਆਈਲੈਟਸ ਅਤੇ ਪੀ.ਟੀ.ਈ ਵਿਚ ਮਾਰ ਰਹੇ ਨੇ ਮੱਲਾਂ
ਮੋਗਾ,8 ਫਰਵਰੀ (ਜਸ਼ਨ):ਗੋਲਡਨ ਐਜੁਕੇਸ਼ਨ ਸੰਸਥਾ ਦੇ ਵਿਦਿਆਰਥੀ ਯਸ਼ਪ੍ਰੀਤ ਬਦਵਾਲ ਨੇ ਪੀ.ਟੀ.ਈ ਵਿੱਚ 55 ਸਕੋਰ ਹਾਸਲ ਕਰ ਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਐਮ.ਡੀ ਸੁਭਾਸ਼ ਪਲਤਾ, ਡਾਇਰੈਕਟਰ ਰਮਨ ਅਰੋੜਾ ਅਤੇ ਅਮਿਤ ਪਲਤਾ ਨੇ ਦਸਿਆ ਕਿ ਸੰਸਥਾ ਵਿਚ ਵਿਦਿਆਰਥੀਆਂ ਨੂੰ ਵਧਿਆ ਕੋਚਿੰਗ, ਲੇਟੈਸਟ ਸਟੱਡੀ ਮਟੀਰੀਅਲ, ਇਕੱਲੇ-ਇਕੱਲੇ ਵਿਦਿਆਰਥੀ ਦੀ ਸਪੀਕਿੰਗ, ਰੀਡਿੰਗ , ਲਿਸਨਿੰਗ ਤੇ ਰਾਈਟਿੰਗ ਦੀਆ ਕਲਾਸਾਂ ਲਗਵਾਈਆ ਜਾਂਦੀਆਂ ਹਨ । ਓਹਨਾ ਨੇ ਦਸਿੱਆ ਕਿ ਸੰਸਥਾ ਵਿਚ ਤਜੁਰਬੇਦਾਰ ਸਟਾਫ ਵਿਦਿਆਰਥੀਆਂ ਨੂੰ ਕੜੀ ਮਿਹਨਤ ਕਰਵਾ ਕੇ ਆਈਲੈਟਸ ਅਤੇ ਪੀ.ਟੀ.ਈ ਦੀ ਤਿਆਰੀ ਵਿਸਤਾਰ ਪੂਰਵਕ ਕਰਵਾਉਦੇਂ ਹਨ ਤਾਂ ਜੋ ਵਿਦਿਆਰਥੀ ਆਈਲੈਟਸ ਅਤੇ ਪੀ.ਟੀ.ਈ ਵਿਚ ਉੱਚੇ ਬੈਂਡ ਹਾਸਲ ਕਰਕੇ ਆਪਣਾ ਬਾਹਰ ਜਾਣ ਦਾ ਸੁਪਨਾ ਸਾਕਾਰ ਕਰ ਸਕਣ ! ਇਸ ਮੌਕੇ ਡਾਇਰੈਕਟਰ ਸੁਭਾਸ਼ ਪਲਤਾ ਅਤੇ ਸਟਾਫ ਨੇ ਵਿਦਿਆਰਥਣ ਨੂੰ ਬੈਂਡ ਪਰਾਪਤ ਕਰਨ ਤੇ ਵਧਾਈ ਦਿਤੀ ਅਤੇ ਯਸ਼ਪ੍ਰੀਤ ਬਦਵਾਲ ਦੀ ਉਜਵਲ ਭਵਿੱਖ ਦੀ ਕਾਮਨਾ ਕੀਤੀ