ਵਿਧਾਇਕ ਡਾ: ਹਰਜੋਤ ਕਮਲ ਨੇ ਵਾਰਡ ਨੰਬਰ 38 ਦੇ ਉਮੀਦਵਾਰ ਸਾਹਿਲ ਅਰੋੜਾ ਦੇ ਚੋਣ ਦਫਤਰ ਦਾ ਕੀਤਾ ਉਦਘਾਟਨ

ਮੋਗਾ,8 ਫਰਵਰੀ (ਜਸ਼ਨ): ਨਿਗਮ ਚੋਣਾਂ ‘ਚ ਵੱਖ ਵੱਖ ਵਾਰਡਾਂ ਤੋਂ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਅਤੇ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਵਿਚ ਹੋਏ ਵਿਕਾਸ ਕਾਰਜਾਂ ’ਤੇ ਆਮ ਲੋਕਾਂ ਦਾ ਧਿਆਨ ਦਿਵਾਉਣ ਲਈ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਵਿਸ਼ੇਸ਼ ਦੌਰੇ ਕੀਤੇ ਜਾ ਰਹੇ ਹਨ । ਡਾ: ਹਰਜੋਤ ਕਮਲ ਉਮੀਦਵਾਰਾਂ ਵੱਲੋਂ ਖੋਲ੍ਹੇ ਜਾ ਰਹੇ ਦਫਤਰਾਂ ਦਾ ਉਦਘਾਟਨ ਕਰਨ ਲਈ ਉਚੇਚੇ ਤੌਰ ’ਤੇ ਪਹੰੁਚ ਕੇ ਉਹਨਾਂ ਦੀ ਹੌਂਸਲਾਅਫ਼ਜਾਈ ਕਰ ਰਹੇ ਹਨ। ਇਸੇ ਕੜੀ ਤਹਿਤ ਉਹ ਮੋਗਾ ਦੇ ਵਾਰਡ ਨੰਬਰ 38 ‘ਚ ਕਾਂਗਰਸ ਦੇ ਉਮੀਦਵਾਰ ਸਾਹਿਲ ਅਰੋੜਾ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਪੁੱਜੇ ਜਿੱਥੇ ਉਹਨਾਂ ਦੀ ਆਮਦ ’ਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਸਾਹਿਲ ਅਰੋੜਾ ਦੇ ਸਮਰਥਨ ਵਿਚ ਇਕੱਤਰ ਹੋਏ ਅਤੇ ਉਹਨਾਂ ਨੌਜਵਾਨ ਆਗੂ ਦੀ ਪੂਰਨ ਹਮਾਇਤ ਦਾ ਵਿਸ਼ਵਾਸ਼ ਵੀ ਦਿਵਾਇਆ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਵਿਚ ਹੋਏ ਵਿਕਾਸ ਕਾਰਜਾਂ ਨੂੰ ਧਿਆਨ ਵਿਚ ਰੱਖ ਕੇ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾ ਕੇ ‘ਟੀਮ ਹਰਜੋਤ ’ ਨੂੰ ਨਿਗਮ ਹਾਊਸ ਵਿਚ ਭੇਜਣ ਤਾਂ ਕਿ ਵਿਕਾਸ ਦੀ ਲੈਅ ਨਿੰਰਤਰ ਚੱਲਦੀ ਰਹੇ। ਇਸ ਮੌਕੇ ਉਮੀਦਵਾਰ ਸਾਹਿਲ ਅਰੋੜਾ ਨੇ ਵਿਧਾਇਕ ਡਾ: ਹਰਜੋਤ ਕਮਲ ਅਤੇ ਸ਼ਹਿਰਵਾਸੀਆਂ ਦਾ ਧੰਨਵਾਦ ਕੀਤਾ।
ਦਫਤਰ ਦੇ ਉਦਘਾਟਨ ਮੌਕੇ ਸਾਹਿਲ ਅਰੋੜਾ ਤੋਂ ਇਲਾਵਾ ਅਨਿਲ ਅਰੋੜਾ, ਡਿੰਪਲ ਅਰੋੜਾ, ਮਨੂੰ ਅਰੋੜਾ, ਵਿਜੇ ਸੇਠੀ, ਰਾਜਾ ਮਦਾਨ,ਸ਼ਤੀਸ਼ ਗਰੋਵਰ ਕੌਂਸਲਰ, ਦਰਸ਼ਨ ਸਿੰਗਲਾ, ਉਪਿੰਦਰ ਗਿੱਲ,ਗੁਲੂ ਹਲਵਾਈ, ਰਮੇਸ਼ ਕੁੱਕੂ ਦਾਲਾ ਵਾਲੇ, ਜਗਦੀਸ਼ ਅਗਰਵਾਲ, ਕੁਲਦੀਪ ਨੀਟੂ, ਵਿਨੀਤ , ਸਾਧੂ ਰਾਮ, ਸੁਸ਼ੀਲ ਗੁਪਤਾ, ਬਲਦੇਵ ਬਾਂਸਲ,ਵਿਕਰਾਂਤ ਗੋਇਲ, ਰੋਹਿਤ ਕਾਂਚਾ,ਰਘੂ ਪਾਸੀ,ਪਰਵੀਨ ਪੀਨਾ ਕੌਂਸਲਰ, ਜਤਿੰਦਰ ਗੋਇਲ,ਨਿਰੰਜਨ ਸੱਚਦੇਵ। ਜੈਕੀ ਗੁਪਤਾ, ਰਾਘਵ ਸੇਠੀ, ਰਮਨ ਵਧਵਾ, ਰਜਿੰਦਰ ਵਧਵਾ,ਪ੍ਰਵੀਨ ਕੁਮਾਰ, ਐਡਵੋਕੇਟ ਜੈ ਗੋਇਲ,ਮਨੋਜ ਜਿੰਦਲ,ਰਾਜੀਵ ਮਿੱਤਲ,ਦੀਪਾਂਸ਼ੂ ਸਿੰਗਲਾ ਆਦਿ ਤੋਂ ਇਲਾਵਾ ਸ਼ਹਿਰ ਵਾਸੀ ਹਾਜ਼ਰ ਸਨ।


