ਵਾਰਡ ਨੰਬਰ 3 ਤੋਂ ਸ਼ੋ੍ਮਣੀ ਅਕਾਲੀ ਦਲ ਦੀ ਉਮੀਦਵਾਰ ਖੁਸ਼ਪ੍ਰੀਤ ਕੌਰ ਭੰਗੂ ਨੂੰ ਲੋਕਾਂ ਵੱਲੋਂ ਹੁੰਗਾਰਾ ਮਿਲਣਾ ਹੋਇਆ ਆਰੰਭ

ਮੋਗਾ,7 ਫਰਵਰੀ (ਜਸ਼ਨ): ਵਾਰਡ ਨੰਬਰ 3 ਤੋਂ ਸ਼ੋ੍ਮਣੀ ਅਕਾਲੀ ਦਲ ਦੀ ਉਮੀਦਵਾਰ ਖੁਸ਼ਪ੍ਰੀਤ ਕੌਰ ਭੰਗੂ ਨੂੰ ਲੋਕਾਂ ਵੱਲੋਂ ਹੁੰਗਾਰਾ ਮਿਲਣਾ ਆਰੰਭ ਹੋ ਗਿਆ ਹੈ। ਅੱਜ ਵਾਰਡ ਨੰਬਰ 3 ‘ਚ ਪੈਂਦੇ ਟੈਂਕੀ ਵਾਲੀ ਗਲੀ ਦਾ ਇਲਾਕੇ ਵਿਚ ਘਰ ਘਰ ਜਾ ਕੇ ਆਪਣਾ ਚੋਣ ਪ੍ਰਚਾਰ ਕਰਨ ਮੌਕੇ ਖੁਸ਼ਪ੍ਰੀਤ ਭੰਗੂ ਨਾਲ ਸੁਖਬੀਰ ਸਿੰਘ ਪਿੱਲਾ, ਰਾਜਪਾਲ ਸਿੰਘ ਭੰਗੂ, ਮੇਜਰ ਸਿੰਘ ਗਿੱਲ ਗੈਸ ਏਜੰਸੀ, ਗੁਰਪ੍ਰੀਤ ਸਿੰਘ ਧੱਲੇਕੇ ਸਰਕਲ ਪ੍ਰਧਾਨ, ਬਲਜੀਤ ਸਿੰਘ ਸਰਪੰਚ ਘੱਲਕਲਾਂ, ਮਾਰਕੀਟ ਕਮੇਟੀ ਮੋਗਾ ਦੇ ਸਾਬਕਾ ਮੈਂਬਰ ਜਸਪਾਲ ਸਿੰਘ ਖੋਸਾ ਪਾਂਡੋ, ਨਿਰਮਲ ਸਿੰਘ ਬੱਬੂ, ਕਰਮ ਸਿੰਘ, ਲਖਬੀਰ ਸਿੰਘ ਸੰਧੂ, ਗੁਰਵਿੰਦਰ ਸਿੰਘ ਗੁਰੀ, ਕੁਲਵਿੰਦਰ ਸਿੰਘ, ਕਰਤਾਰ ਸਿੰਘ, ਹਰਜੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਮਹਿਲਾਵਾਂ ਹਾਜ਼ਰ ਸਨ। ਇਸ ਮੌਕੇ ਖੁਸ਼ਪ੍ਰੀਤ ਕੌਰ ਭੰਗੂ ਨੇ ਆਖਿਆ ਕਿ ਟੈਂਕੀ ਵਾਲੀ ਗਲੀ ਅਤੇ 6 ਨੰਬਰ ਗਲੀ ਵਿਚ ਪਾਣੀ ਦੀ ਵੱਡੀ ਸਮੱਸਿਆ ਹੈ ਅਤੇ ਜਦ ਵੀ ਮੀਂਹ ਪੈਂਦਾ ਹੈ ਤਾਂ ਗੋਡੇ ਗੋਡੇ ਪਾਣੀ ਖੜ੍ਹਾ ਹੋ ਜਾਂਦਾ ਹੈ ਜਿਸ ਕਾਰਨ ਸਮੁੱਚੇ ਦਸ਼ਮੇਸ਼ ਨਗਰ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਆਖਿਆ ਕਿ  ਉਹ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ । ਉਹਨਾਂ ਆਖਿਆ ਕਿ ਮੰਦਿਰ ਵਾਲੀ ਗਲੀ ਜਿੱਥੇ ਇੰਟਰਲਾਕ ਟਾਇਲਾਂ ਨਹੀਂ ਲੱਗੀਆਂ ਹਨ ਜਾਂ ਫਿਰ ਜਿਹੜੀਆਂ ਗਲੀਆਂ ਇੰਟਰਲਾਕ ਟਾਇਲਾਂ ਤੋਂ ਵਿਹੂਣੀਆਂ ਹਨ ਉੱਥੇ ਪਾਣੀ ਦੀ ਨਿਕਾਸੀ ਲਈ ਪਾਈਪਾਂ ਪਾਉਣ ਉਪਰੰਤ ਇੰਟਰਲਾਕ ਟਾਈਲਾਂ ਲਗਾਈਆਂ ਜਾਣਗੀਆਂ। ਉਹਨਾਂ ਆਖਿਆ ਕਿ ਘਰ ਘਰ ਜਾਣ ’ਤੇ ਅਜਿਹੀਆਂ ਹੋਰ ਸਮੱਸਿਆਵਾਂ ਵੀ ਲੋਕਾਂ ਨੇ ਉਹਲਾਂ ਦੇ ਧਿਆਨ ਵਿਚ ਲਿਆਂਦੀਆਂ ਹਨ ਇਸ ਕਰਕੇ ਉਹ ਯਕੀਨ ਦਿਵਾਉਂਦੇ ਨੇ ਕਿ ਕੌਂਸਲਰ ਬਨਣ ਉਪਰੰਤ ਉਹ ਨਿੱਜੀ ਤੌਰ ’ਤੇ ਲੋਕਾਂ ਲਈ ਸਮਰਪਿਤ ਰਹਿ ਕੇ ਅਜਿਹੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ।