ਗੌਰਵ ਗੁੱਡੂ ਗੁਪਤਾ ਨੇ ਨਿਰਸਵਾਰਥ ਸੇਵਾ ਦੇ ਜਜ਼ਬੇ ਸਦਕਾ, ਚੋਣਾਂ ਤੋਂ ਪਹਿਲਾਂ ਹੀ ਲੋਕਾਂ ਦਾ ਦਿੱਲ ਜਿੱਤਿਆ

ਮੋਗਾ, 6 ਫਰਵਰੀ (ਜਸ਼ਨ): ‘‘ਉਸਾਰੂ ਸੋਚ ਦੇ ਧਾਰਨੀ ਗੌਰਵ ਗੁੱਡੂ ਗੁਪਤਾ ਦੇ ਨੇਕ ਇਰਾਦਿਆਂ ਸਦਕਾ ਮੋਗਾ ਨੂੰ ਅਜਿਹਾ ਸਿਆਸਤਦਾਨ ਮਿਲਿਆ ਹੈ ਜਿਸ ਅੰਦਰ ਨਿਰਸਵਾਰਥ ਸੇਵਾ ਦਾ ਜਜ਼ਬਾ ਅਤੇ ਲੋਕਾਂ ਲਈ ਕੁਝ ਕਰ ਦਿਖਾਉਣ ਦਾ ਜੋਸ਼ ਝਲਕਦਾ ਹੈ ’’ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਚਾਰ ਸਕੱਤਰ  ਰਾਕੇਸ਼ ਸਿਤਾਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਸਿਤਾਰਾ ਨੇ ਆਖਿਆ ਕਿ ਵਾਰਡ ਨੰਬਰ 42 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੌਰਵ ਗੁੱਡੂ ਮੰਨਦੇ ਹਨ ਕਿ ਖੜੋਤ, ਵਿਕਾਸ ਦੇ ਰਾਹ ’ਤੇ ਹਮੇਸ਼ਾ ਰੋੜਾ ਬਣਦੀ ਹੈ। ਇਸ ਲਈ ਕੁਦਰਤ ਦਾ ਨਿਯਮ ਵੀ ਬਦਲਾਅ ਹੀ ਹੈ ਅਤੇ ਤਬਦੀਲੀ ਆਉਣ ਨਾਲ ਤਰੱਕੀ ਅਤੇ ਵਿਕਾਸ ਸੰਭਵ ਹੁੰਦੇ ਹਨ। ਰਾਕੇਸ਼ ਸਿਤਾਰਾ ਨੇ ਆਖਿਆ ਕਿ ਆਪਣੇ ਕਾਰੋਬਾਰ ਪ੍ਰਤੀ ਜਨੂੰਨ ਰੱਖਣ ਵਾਲੇ ਗੌਰਵ ਗੁਪਤਾ ਗੁੱਡੂ ਰਾਜਨੀਤੀ ਨੂੰ ਸਿਰਫ਼ ਸੇਵਾ ਸਮਝਦੇ ਹਨ ਅਤੇ ਇਸੇ ਤਰਾਂ ਦੀ ਸਕਾਰਾਤਮਕ ਸੋਚ ਨੂੰ ਲੈ ਕੇ ਉਹ ਰਾਜਨੀਤੀ ਦੇ ਪਿੜ ਵਿਚ ਨਿੱਤਰੇ ਜ਼ਰੂਰ ਹਨ ਪਰ ਰਾਜਨੀਤੀ ਨੂੰ ਤਿਜਾਰਤ ਨਹੀਂ ਮੰਨਦੇ । ਸਿਤਾਰਾ ਨੇ ਆਖਿਆ ਕਿ ਗੌਰਵ ਗੁੱਡੂ ਇਕ ਇਮਾਨਦਾਰ ਅਤੇ ਮਿਹਨਤੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਹਨਾਂ ਦੇ ਸਿਆਸਤ ਵਿਚ ਆਉਣ ਦਾ ਮੰਤਵ ਸਿਰਫ਼ ਆਪਣੇ ਵਾਰਡ ਨੂੰ ਹਰ ਸਹੂਲਤ ਨਾਲ ਲੈੱਸ ਕਰਨਾ ਅਤੇ ਲੋਕਾਂ ਦੇ ਕੰਮ ਨਿਰਸਵਾਰਥ ਹੋ ਕੇ ਕਰਨਾ ਹੈ ਤੇ ਗੁੱਡੂ ਦੀ ਇਹੀ ਮਨਸ਼ਾ ਲੋਕਾਂ ਨੂੰ ਗੁੱਡੂ ਨਾਲ ਜੋੜਨ ਦਾ ਸਬੱਬ ਬਣ ਰਹੀ ਹੈ। ਰਾਕੇਸ਼ ਸਿਤਾਰਾ ਨੇ ਆਖਿਆ ਕਿ ਮੋਗਾ ਦੇ 50 ਦੇ 50 ਵਾਰਡਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਪੂਰੀ ਮਜਬੂਤੀ ਨਾਲ ਨਿਗਮ ਚੋਣਾਂ ਵਿਚ ਨਿਤਰਿਆ ਹੈ ਅਤੇ ਹਰ ਉਮੀਦਵਾਰ ਇਕ ਵੱਖਰੀ ਸੋਚ ਲੈ ਕੇ ਨਿਗਮ ਚੋਣਾ ਦਾ ਹਿੱਸਾ ਬਣ ਰਿਹਾ ਹੈ।