ਸੰਯੁਕਤ ਮੋਰਚਾ ਕਿਸਾਨ ਮਜਦੂਰ ਏਕਤਾ ਦੇ ਸੱਦੇ ਤੇ ਬਾਘਾਪੁਰਾਣਾ ਚੌਕ ਵਿੱਚ 3 ਘੰਟੇ ਚੱਕਾ ਜਾਮ
ਬਾਘਾਪੁਰਾਣਾ 6 ਫਰਵਰੀ (ਰਾਜਿੰਦਰ ਸਿੰਘ ਕੋਟਲਾ)ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਅਤੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਬਾਘਾ ਪੁਰਾਣਾ ਚੌਕ ਬੰਦ ਕਰਕੇ ਮੋਦੀ ਸਰਕਾਰ ਖਿਲਾਫ ਰੋਸ ਜ਼ਾਹਰ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਬਲਕਰਨ ਸਿੰਘ ਵੈਰੋਕੇ,ਗੁਰਦੀਪ ਸਿੰਘ ਵੈਰੋਕੇ ਨੇ ਆਖਿਆ ਕਿ ਕੇਂਦਰ ਦੀ ਮੋਦੀ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਦੀ ਬਜਾਏ ਇਸ ਨੂੰ ਜਾਣਬੁਝ ਕੇ ਲੰਬਾ ਕਰ ਰਹੀ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਭੁਗਤ ਰਹੀ ਹੈ। ਉਹਨਾਂ ਆਖਿਆ ਕਿ ਮੋਦੀ ਹਕੂਮਤ ਵੱਲੋਂ ਗ੍ਰਿਫਤਾਰ ਕੀਤਾ ਲੋਕਾਂ ਦੀ ਜਾਣਕਾਰੀ ਵੀ ਨਹੀਂ ਦਿੱਤੀ ਗਈ।ਇਸ ਤੋਂ ਮੋਦੀ ਸਰਕਾਰ ਦਾ ਹਿਟਲਰ ਸ਼ਾਹੀ ਚਿਹਰਾ ਸਾਹਮਣੇ ਆਉਂਦਾ ਹੈ ਅਤੇ ਸਰਕਾਰ ਵੱਲੋਂ ਲਗਾਤਾਰ ਕਿਸਾਨ ਆਗੂਆਂ ਨੂੰ ਆਪਣੇ ਆਈ ਟੀ ਸੈੱਲਾਂ ਰਾਹੀਂ,ਟੀਵੀ ਚੈਨਲਾਂ ਰਾਹੀਂ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਤੇ ਲੱਗੀ ਹੋਈ ਹੈ ਜੋਂ ਬਿਲਕੁਲ ਗ਼ਲਤ ਹੈ। ਜਿਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਖੇਤੀ ਅਤੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਰੱਦ ਕਰਨ ਤੇ ਜ਼ੋਰ ਦਿੱਤਾ ਗਿਆ।ਇਸ ਮੌਕੇ ਕਰਾਂਤਕਾਰੀ ਕਿਸਾਨ ਯੂਨੀਅਨ ਦੀ ਬਲਾਕ ਪਰਧਾਨ ਬੀਬੀ ਜਸਵਿੰਦਰ ਕੌਰ ਨੇ ਕਿਹਾ,ਜੇਕਰ ਅੱਜ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੁੰਦੇ ਤਾਂ ਸਾਡਾ ਕਿਸਾਨਾਂ ਦਾ,ਅਤੇ ਅਾਮ ਲੋਕਾਂ ਦਾ ਇਹ ਹਾਲ ਨਾ ਹੁੰਦਾ,ਭਾਈ ਲਖਵੀਰ ਸਿੰਘ ਕੋਮਲ ਅਤੇ ਭਾਈ ਅਮਰਜੀਤ ਸਿੰਘ ਨੇ ਕਿਹਾ ਕਿ ਮੋਦੀ ਨੂੰ ਏਨਾ ਹੰਕਾਰ ਨਹੀਂ ਕਰਨਾ ਚਾਹੀਦਾ ਸਿੱਖਾ ਨੇ ਮੁਗਲ ਹਕੂਮਤ ਅਤੇ ਅੰਗਰੇਜਾਂ ਦੇ ਛੱਕੇ ਛਡਾ ਦਿੱਤੇ ਤੂੰ ਕਿਹੜੇ ਬਾਗ ਦੀ ਮੂਲੀਐਂ ਉਨ੍ਹਾਂ ਕਿਹਾ ਲੋਕਾਂ ਉਤੇ ਜੁਲਮ ਕਰਨ ਵਾਲਾ ਨਾ ਇਸ ਧਰਤੀ ਤੇ ਰਿਹਾ ਨਾ ਰਹਿਣਾ ਹੈ।ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ,ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਚਮਕੌਰ ਸਿੰਘ ਰੋਡੇ,ਗੁਰਦਰਸ਼ਨ ਸਿੰਘ ਰੋਡੇ,ਛਿੰਦਰਪਾਲ ਕੌਰ ਰੋਡੇ,ਤਾਰਾ ਚੰਦ ਸ਼ਰਮਾ,ਨੇਕ ਸਿੰਘ ਵੈਰੋਕੇ,ਅਨਮੋਲ ਰੋਡੇ,ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਪਿੰਡ ਰੋਡੇ ਦੇ ਆਗੂ ਹਰਜਿੰਦਰ ਰੋਡੇ,ਜੀਵਨ ਰਾਜੇਆਣਾ,ਜਗਵਿੰਦਰ ਕੌਰ ਰਾਜੇਆਣਾ,ਕੁਲਵੰਤ ਸਿੰਘ ਰਾਜੇਆਣਾ,ਲਖਵੀਰ ਸਿੰਘ ਕੋਮਲ,ਗਿਆਨੀ ਕਰਨੈਲ ਸਿੰਘ,ਜਸਵਿੰਦਰ ਸਿੰਘ ਕਾਕਾ ਕਾਦੀਆਂ,ਨੌਜਵਾਨ ਭਾਰਤ ਸਭਾ ਦੇ ਆਗੂ ਰਜਿੰਦਰ ਸਿੰਘ ਰਾਜੇਆਣਾ,ਪੀਐੱਸਯੂ ਦੇ ਰਾਜੇਆਣਾ,ਜਸਵਿੰਦਰ ਸਿੰਘ ਕਾਕਾ ਬਰਾੜ ਸਹਿਰੀ ਪਰਧਾਨ ਲੋਕ ਇਨਸਾਫ ਪਾਰਟੀ,ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਬੰਸ ਸਿੰਘ ਰੋਡੇ,ਮਲਕੀਤ ਸਿੰਘ ਲੰਡੇ,ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਇਸਸਮੇਂ ਭਾਰੀ ਗਿਣਤੀ ਵਿੱਚ ਕਿਸਾਨ ਮਜਦੂਰ ਅਤੇ ਦੁਕਾਨਦਾਰ ਵੀ ਹਾਜ਼ਰ ਸਨ।