ਸੂਬੇ ਵਿਚ ਕਾਂਗਰਸ ਦੀ ਸਰਕਾਰ ਬਨਣ ਉਪਰੰਤ ਵਿਕਾਸ ਪ੍ਰੋਜੈਕਟਾਂ ਦੇ ਚੱਲਣ ਨਾਲ ਮੋਗਾ ਵਿਕਾਸ ਦੇ ਰਾਹ ਤੇ -- ਵਿਧਾਇਕ ਡਾ: ਹਰਜੋਤ ਕਮਲ

ਮੋਗਾ,4 ਫਰਵਰੀ (): ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਨਣ ਉਪਰੰਤ ਵਿਕਾਸ ਪ੍ਰੋਜੈਕਟਾਂ ਦੇ ਚੱਲਣ ਨਾਲ ਮੋਗਾ ਵਿਕਾਸ ਦੇ ਰਾਹ ਤੇ ਹੈ ਇਸ ਕਰਕੇ ਸਮੁੱਚੇ ਸ਼ਹਿਰ ਦੀ ਨਕਸ਼ ਨੁਹਾਰ ਬਦਲਣ ਲਈ  50 ਦੇ 50 ਵਾਰਡਾਂ ਵਿਚ ਕਾਂਗਰਸ ਦੇ  ਉਮੀਦਵਾਰਾਂ ਨੂੰ ਜਿਤਾ ਕੇ ਨਿਗਮ ਹਾਊਸ ਨੂੰ ਭੇਜਣ ਦੀ ਲੋੜ ਹੈ ਤਾ ਕਿ ਸ਼ਹਿਰ ਨੂੰ ਅਕਾਲੀ ਭਾਜਪਾ ਦੀ ਧੜੇਬੰਦੀ ਤੋਂ ਬਚਾਇਆ ਜਾ ਸਕੇ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ: ਹਰਜੋਤ ਕਮਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।ਇਸ ਮੌਕੇ ਉਹਨਾਂ ਨਾਲ ਚੇਅਰਮੈਨ ਰਾਜਿੰਦਰਪਾਲ ਸਿੰਘ ਗਿੱਲ ਸਿੰਘ ਵਾਲਾ,ਚੇਅਰਮੈਨ ਨਵੀਨ ਸਿੰਗਲਾ,ਚੇਅਰਮੈਨ ਦੀਸ਼ਾ ਬਰਾੜ,ਸਰਪੰਚ ਰਾਕੇਸ਼ ਕਿੱਟਾ ਤੋਂ ਇਲਾਵਾ ਵੱਖ ਵੱਖ ਵਾਰਡਾਂ ਤੋਂ ਕਾਂਗਰਸ ਦੇ ਉਮੀਦਵਾਰ ਹਾਜ਼ਰ ਸਨ । ਵਿਧਾਇਕ ਡਾ: ਹਰਜੋਤ ਕਮਲ ਨੇ   'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਸਿਹਤਮੰਦ ਜ਼ਿੰਦਗੀ ਲਈ ਭਾਰਤ ਦੀ ਉਹ ਮੈਡੀਕਲ ਪ੍ਰਣਾਲੀ ਜਿਸ ਵਿਚ ਆਯੁਰਵੈਦ, ਯੋਗਾ, ਨੈਚਰਪੈਥੀ, ਯੂਨਾਨੀ, ਸਿੱਧ ਅਤੇ ਹੋਮਿਓਪੈਥੀ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਹਨਾਂ ਸਾਰੀਆਂ ਪ੍ਰਣਾਲੀਆਂ ਦਾ ਆਮ ਲੋਕਾਂ ਨੂੰ ਲਾਹਾ ਦੇਣ ਲਈ ਮੋਗਾ ਸ਼ਹਿਰ ਦੇ ਬਿਲਕੁੱਲ ਨਾਲ ਜੀ ਟੀ ਰੋਡ ਦੁੱਨੇਕੇ ਵਿਖੇ ਆਯੂਸ਼ ਹਸਪਤਾਲ ਦੀਆਂ ਤਿੰਨ ਮੰਜਲਾਂ ਬਣ ਚੁੱਕੀਆਂ ਹਨ ਅਤੇ ਮਈ ਤੱਕ ਤਿਆਰ ਹੋਣ ਵਾਲਾ ਆਯੂਸ਼ ਹਸਪਤਾਲ ਮੋਗਾ ਵਾਸੀਆਂ ਲਈ ਬਹੁਤ ਵੱਡੀ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਇਹ ਸਭ ਦੇ ਸਾਹਮਣੇ ਹੈ ਕਿ ਮਾਰਚ 2020 ਵਿਚ ਜਦੋਂ ਨਿਗਮ ਦੀ ਮਿਆਦ ਪੂਰੀ ਹੋਈ ਉਸ ਤੋਂ ਬਾਅਦ ਉਹਨਾਂ ਵਲੋਂ ਗਠਿਤ ਕੀਤੀ 'ਟੀਮ ਮੋਗਾ'  ਤਹਿਤ ਸਮਰਪਿਤ ਵਰਕਰਾਂ ਨੂੰ ਵੱਖ ਵੱਖ ਵਾਰਡਾਂ ਦਾ ਇੰਚਾਰਜ ਲਗਾਇਆ ਅਤੇ ਉਹਨਾਂ ਨੂੰ ਉੱਥੇ ਨਿੱਠ ਕੇ ਕੰਮ ਕੀਤਾ ,ਜਿਸ ਦੀ ਬਦੌਲਤ ਮੋਗਾ ਸ਼ਹਿਰ ਵਿਚ ਉਹ ਠੱਪ ਪਏ ਕੰਮ ਪੂਰੇ ਹੋਏ ਜਿਹੜੇ ਪਿਛਲੇ ਸਮੇਂ ਦੀ ਕਾਰਪੋਰੇਸ਼ਨ ਵਿਚ ਧੱੜੇਬੰਦੀ ਕਾਰਨ ਰੁਕੇ ਹੋਏ ਸਨ।ਵਿਧਾਇਕ ਨੇ ਕਿਹਾ ਕਿ  ਮੋਗਾ ਸ਼ਹਿਰ ਦੇ ਵਾਰਡਾਂ ‘ਚ ਇੰਟਰਲਾਕ ਟਾਇਲਾਂ ਲਗਵਾਉਣ ਦਾ ਕੰਮ ,ਸੀਵਰੇਜ ਪ੍ਰਣਾਲੀ ਨੂੰ ਦਰੁਸਤ ਕਰਨ ਦਾ ਕੰਮ, ਧਰਮਸ਼ਾਲਾਵਾਂ ਦੇ ਨਵੀਨੀਕਰਨ ਦੇ ਕੰਮ ,ਸ਼ਹਿਰ ਨੂੰ ਜਗਮਗਾਉਂਦਾ ਕਰਨ ਲਈ 11 ਹਜ਼ਾਰ  ਐੱਲ ਈ ਡੀ ਲਾਈਟਾਂ ਲਗਾਉਣ ਦੇ ਪ੍ਰੌਜੈਕਟ ਸਦਕਾ ਰੌਸ਼ਨ ਹੋ ਚੁੱਕੀਆਂ ਗਲੀਆਂ,ਵਾਰਡਾਂ ਵਿਚ ਜਿੰਮ ਦੀ ਸਥਾਪਨਾ,ਤਾਮੀਰ ਹੋ ਰਹੇ ਪਾਰਕ ,ਮੋਗਾ ਦੀਆਂ ਮੈਟਲ ਰੋਡਜ਼ ,ਮੋਗੇ ਨੂੰ ਪਿੰਡਾਂ ਨਾਲ ਜੋੜਦੀਆਂ ਸੜਕਾਂ ‘ਤੇ ਪ੍ਰੀਮਿਕਸ ਦੀ ਮੁਕੰਮਲਤਾ,ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ’ਤੇ ਜਗਮਗਾਉਂਦੇ ਰੋਡ ਸਟੱਡਜ਼,ਸੀ ਸੀ ਟੀ ਵੀ ਕੈਮਰਿਆਂ ਦਾ  ਵਿਛਾਇਆ ਜਾ ਰਿਹਾ ਜਾਲ, ਸਰਕਾਰੀ ਹਸਪਤਾਲ ‘ਚ ਜੱਚਾ ਬੱਚਾ ਹਸਪਤਾਲ ਦੀ ਨਵੀਂ ਬਿਲਡਿੰਗ ਦਾ ਨਿਰਮਾਣ,ਨੈਸ਼ਨਲ ਹਾਈਵੇਅ ਦੇ ਅਧੂਰੇ ਪ੍ਰੌਜੈਕਟ ਲਈ 13.5 ਕਰੋੜ ਰੁਪਏ ਦੀ ਰਾਸ਼ੀ ਰਿਲੀਜ਼ ਕਰਵਾ ਕੇ ਫੋਰ ਲੇਨ ਦੇ ਅਧੂਰੇ ਕੰਮ ਦੀ ਪੂਰਨਤਾ, ਫੋਕਲ ਪੁਆਇੰਟ ਦੇ ਨਵੀਨੀਕਰਨ ਲਈ 10 ਕਰੋੜ ਰੁਪਏ ਦੀ ਰਾਸ਼ੀ  ਨਾਲ ਫੋਕਲ ਪੁਆਇੰਟ ਦੀ ਦਿੱਖ ਵਿਚ ਆ ਰਹੀ  ਵੱਡੀ ਤਬਦੀਲੀ,ਮੋਗਾ ਅਨਾਜ ਮੰਡੀ ਦੇ  ਸ਼ੈੱਡਾਂ ਦਾ ਨਵੀਨੀਕਰਨ ,1.5 ਕਰੋੜ ਦੀ ਰਾਸ਼ੀ ਨਾਲ ਫਲ ਮੰਡੀ ਦੇ ਨਵੀਨੀਕਰਨ ਦਾ ਕੰਮ ,ਮੰਡੀ ਵਿਚ ਰਹਿ ਰਹੇ ਲੋਕਾਂ ਅਤੇ ਗਰੀਬ ਬੱਚਿਆਂ ਲਈ 25 ਲੱਖ ਦੇ ਪਾਰਕ ਦੀ ਕਰਵਾਈ ਤਾਮੀਰ,ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ 9.5 ਕਰੋੜ ਦੀ ਰਾਸ਼ੀ ਖਰਚ ਕੇ ਸਮਾਰਟ ਸਕੂਲਾਂ ਵਿਚ ਤਬਦੀਲ ਹੋਣਾ, ਕਰੋਨਾ ਕਾਲ ਦੌਰਾਨ ਸਰਕਾਰੀ ਹਸਪਤਾਲ ਵਿਚ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ 4 ਵੱਡੇ ਵੈਂਟੀਲੇਟਰ, 4 ਪੈਰਾ ਮੈਡੀਕਲ ਮੌਨੀਟਰਿੰਗ ਮੀਟਰਾਂ ਦੀ ਖਰੀਦ,ਸ਼ਹਿਰ ਨੂੰ ਗੰਦਗੀ ਮੁਕਤ ਕਰਨ ਲਈ ਵੇਸਟ ਮੈਨੇਜਮੈਂਟ ਪ੍ਰੌਜੈਕਟ ਤਹਿਤ ਘਰਾਂ ਦੇ ਗਿੱਲੇ ਸੁੱਕੇ ਕੂੜੇ ਦੀ ਸੈਗਰੀਗੇਸ਼ਨ ਕਰਕੇ ਸਵੱਛਤਾ ਮਿਸ਼ਨ ਨੂੰ ਸਫ਼ਲ ਬਣਾਉਣਾ, ਘਰਾਂ ਤੋਂ ਕੂੜਾ ਚੁੱਕਣ ਦਾ ਪ੍ਰਬੰਧ,ਮੋਗਾ ਸ਼ਹਿਰ ਦੇ 286 ਝੁੱਗੀ ਝੌਪੜੀ ਵਾਲੇ ਪਰਿਵਾਰਾਂ ਨੂੰ ਅਪਣਾ ਘਰ ਪਾਉਣ ਲਈ ਦਿਤੇ ਪਲਾਟ ਤਾਂ ਮਹਿਜ਼ ਅਰੰਭਤਾ ਹੈ ਜਦ ਕਿ ਮੋਗੇ ਨੇ ਹੋਰ ਉੱਚੀਆਂ ਮੰਜ਼ਿਲਾਂ ਸਰ ਕਰਨੀਆਂ ਨੇ ।ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ‘ਸੋਹਣੇ ਮੋਗੇ ਦੇ ਸੰਕਲਪ ’ ਨੂੰ ਪੂਰਾ ਕਰਨ , ਮੋਗਾ ਸ਼ਹਿਰ ਦੇ ਚਹੁਮੁਖੀ ਵਿਕਾਸ, ਸ਼ਹਿਰ ਨੂੰ ਸਾਫ਼ ਸੁਥਰੀ ਦਿੱਖ ਦੇਣ ਅਤੇ ਵਿਕਾਸ ਦੀ ਲੈਅ ਲਗਾਤਾਰ ਅੱਗੇ ਤੋਰਨ ਲਈ ਗਤੀਸ਼ੀਲ ‘ ਮੋਗਾ ਟੀਮ ’ ਦੇ ਚੋਣ ਪ੍ਰਚਾਰ ਵਿਚ ਸ਼ਾਮਲ ਹੋ ਕੇ ਕਾਂਗਰਸ ਦੇ ਹਰ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਤਾਂ ਕਿ ਮੋਗਾ ਤੇਜ਼ ਚਾਲੇ ਚੱਲਦਿਆਂ ਵਿਕਾਸ ਦੀਆਂ ਨਵੀਂਆਂ ਮੰਜ਼ਿਲਾਂ ਸਰ ਕਰ ਸਕੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ