ਵਾਰਡ ਨੰਬਰ 8 ਤੋਂ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸੁਖਤੇਜ ਸਿੰਘ ਝੰਡੇਆਣਾ ਨੇ ਇਲਾਕੇ ਦੀ ਮੰਗ ’ਤੇ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਦਾਖਲ ਕੀਤੇ ਆਪਣੇ ਨਾਮਜ਼ਦਗੀ ਪੱਤਰ

ਮੋਗਾ, 3 ਫਰਵਰੀ (ਜਸ਼ਨ): ਵਾਰਡ ਨੰਬਰ 8 ਤੋਂ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਤੇਜ ਸਿੰਘ ਝੰਡੇਆਣਾ ਨੇ ਅੱਜ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੌਂਸਲਰ ਪਰੇਮ ਚੰਦ ਚੱਕੀ ਵਾਲਿਆਂ ਦੀ ਅਗਵਾਈ ਵਿਚ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਸ. ਹਰਿੰਦਰ ਸਿੰਘ ਢਿੱਲੋਂ ਐਕਸੀਅਨ ਕੋਲ ਦਾਖਲ ਕੀਤੇ। ਇਸ ਮੌਕੇ ਸਾਬਕਾ ਕੌਂਸਲਰ ਚਰਨਜੀਤ ਸਿੰਘ ਝੰਡੇਆਣਾ, ਸਾਬਕਾ ਕੌਂਸਲਰ ਛਿੰਦਰ ਸਿੰਘ ਗਿੱਲ , ਸਾਬਕਾ ਚੇਅਰਮੈਨ ਅਮਰਜੀਤ ਸਿੰਘ ਗਿੱਲ ਲੰਢੇਕੇ ਅਤੇ ਗੋਵਰਧਨ ਪੋਪਲੀ ਵੀ ਹਾਜ਼ਰ ਸਨ।  ਇਸ ਮੌਕੇ ਪਰੇਮ ਚੰਦ ਚੱਕੀ ਵਾਲਿਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਖਤੇਜ ਸਿੰਘ ਝੰਡੇਆਣਾ ਚਰਨਜੀਤ ਸਿੰਘ ਝੰਡੇਆਣਾ ਦਾ ਭਤੀਜਾ ਹੈ ਅਤੇ ਇਸ ਉਤਸ਼ਾਹੀ ਨੌਜਵਾਨ ਨੇ ਰਾਸ਼ਟਰਪਤੀ ਐਵਾਰਡ ਜਿੱਤ ਕੇ ਮੋਗੇ ਦਾ ਨਾਮ ਰੌਸ਼ਨ ਕੀਤਾ ਹੈ । ਉਹਨਾਂ ਆਖਿਆ ਕਿ ਵਾਰਡ ਨੰਬਰ 8 ਦੇ ਵਾਸੀ ਚਰਨਜੀਤ ਸਿੰਘ ਝੰਡੇਆਣਾ ਜਾਂ ਫਿਰ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸ਼ੋ੍ਰਮਣੀ ਅਕਾਲੀ ਦਲ ਦਾ ਉਮੀਦਵਾਰ ਬਣਾਏ ਜਾਣ ਦੀ ਨਿਰੰਤਰ ਮੰਗ ਕਰ ਰਹੇ ਸਨ ਅਤੇ ਵਾਰਡ ਵਾਸੀਆਂ ਦਾ ਆਖਣਾ ਸੀ ਤਾਂ ਕਿ ਉਹ ਚਰਨਜੀਤ ਸਿੰਘ ਝੰਡੇਆਣਾ ਵੱਲੋਂ ਪਿਛਲੇ 5 ਸਾਲਾਂ ਦੌਰਾਨ ਕਰਵਾਏ ਵਿਕਾਸ ਕਾਰਜਾਂ ਅਤੇ ਉਹਨਾਂ ਦੇ ਮਿੱਠਬੋਲੜੇ ਸੁਭਾਅ ਤੋਂ ਵਾਕਿਫ ਹਨ ਅਤੇ ਉਹ ਚਾਹੰੁਦੇ ਹਨ ਕਿ ਝੰਡੇਆਣਾ ਪਰਿਵਾਰ ਹੀ ਨਗਰ ਨਿਗਮ ਵਿਚ ਵਾਰਡ ਦੀ ਨੁਮਾਇੰਦਗੀ ਕਰੇ।