ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਕੌਰ ਨੇ ਵਾਰਡ ਨੰਬਰ 1 ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਕੀਤੇ ਦਾਖਲ

ਮੋਗਾ, 3 ਫਰਵਰੀ (ਜਸ਼ਨ): ਅੱਜ ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਕੌਰ ਨੇ ਨਿਗਮ ਚੋਣਾਂ ਲਈ ਵਾਰਡ ਨੰਬਰ 1 ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਸ. ਹਰਿੰਦਰ ਸਿੰਘ ਢਿੱਲੋਂ ਐਕਸੀਅਨ ਕੋਲ ਦਾਖਲ ਕੀਤੇ।  ਇਸ ਮੌਕੇ ਡਾ: ਰਜਿੰਦਰ ਕੌਰ ਨਾਲ ਉਹਨਾਂ ਦੇ ਪਤੀ ਵਿਧਾਇਕ ਡਾ: ਹਰਜੋਤ ਕਮਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਡਾ: ਰਜਿੰਦਰ ਕੌਰ ਨੇ ਆਖਿਆ ਕਿ ਮੋਗਾ ਹਲਕੇ ਦਾ ਸੰਪੂਰਨ ਵਿਕਾਸ ਹੀ ਉਹਨਾਂ ਦਾ ਸੁਪਨਾ ਹੈ ਅਤੇ ਉਹ ਵਾਰਡ ਨੰਬਰ 1 ਦੇ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਪਿਛਲੇ 8 ਮਹੀਨਿਆਂ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਟੀਮ ਮੋਗਾ ਵੱਲੋਂ ਮੋਗਾ ਦੇ ਵੱਖ ਵੱਖ ਵਾਰਡਾਂ ਖਾਸਕਰ ਪਿੰਡ ਲੰਢੇਕੇ ਵਿਖੇ ਕਰਵਾਏ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਉਹ ਉਹਨਾਂ ਦਾ ਸਾਥ ਦੇਣ ਤਾਂ ਕਿ ਵਾਰਡ ਨੰਬਰ 1 ਦੇ ਵਿਕਾਸ ਦੀ ਗਤੀ ਹੋਰ ਤੇਜ਼ ਹੋ ਸਕੇ। ਇਸ ਤੋਂ ਪਹਿਲਾਂ ਡਾ: ਹਰਜੋਤ ਕਮਲ ਦੇ ਦਫਤਰ ਤੋਂ ਰਵਾਨਾ ਹੋਣ ਸਮੇਂ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ, ਚੇਅਰਮੈਨ ਦੀਸ਼ਾ ਬਰਾੜ, ਜਸਵਿੰਦਰ ਸਿੰਘ ਕਾਕਾ ਲੰਢੇਕੇ, ਜੁਗਰਾਜ ਸਿੰਘ ਜੱਗਾ ਰੌਲੀ, ਨਵੀਨ ਸਿੰਗਲਾ, ਰਮੇਸ਼ ਕੁੱਕੂ ਸਾਬਕਾ ਚੇਅਰਮੈਨ, ਸਰਪੰਚ ਰਾਕੇਸ਼ ਕਿੱਟਾ, ਜਤਿੰਦਰ ਅਰੋੜਾ, ਸਾਹਿਲ ਅਰੋੜਾ, ਛਿੰਦਾ ਬਰਾੜ,  ਪਵਿੱਤਰ ਢਿੱਲੋਂ, ਨਵੀ ਤੂਰ, ਭਾਨੂੰ ਪ੍ਰਤਾਪ, ਵਿਕਰਮ ਪੱਤੋ, ਗੁੱਲੂ ਆਹਲੂਵਾਲੀਆ, ਕੁਲਦੀਪ ਬੱਸੀਆਂ, ਨਰਿੰਦਰ ਬਾਲੀ, ਦੀਪਕ ਭੱਲਾ, ਜਗਜੀਤ ਜੀਤਾ, ਜਗਚਾਨਣ ਜੱਗੀ, ਗੁਰਸੇਵਕ ਸਿੰਘ ਸਮਰਾਟ, ਰਮਨ ਮੱਕੜ, ਸੁਖਜਿੰਦਰ ਸਿੰਘ ਆਜ਼ਾਦ, ਲਖਬੀਰ ਸਿੰਘ ਲੱਖਾ, ਅਸ਼ੋਕ ਧਮੀਜਾ, ਜਤਿੰਦਰ ਨੀਲਾ, ਡਾ: ਦਰਸ਼ਨ ਲਾਲ , ਸੀਰਾ ਲੰਢੇਕੇ ,ਸੁਨੀਲ ਜੋਇਲ ਅਤੇ ਸਾਹਿਲ ਜੋਇਲ, ਮਨਦੀਪ ਕੌਰ ਤੋਂ ਇਲਾਵਾ ਵੱਖ ਵੱਖ ਵਾਰਡਾਂ ਤੋਂ ਕਾਂਗਰਸ ਦੇ ਉਮੀਦਵਾਰ ਹਾਜ਼ਰ ਸਨ ।