ਵਾਰਡ ਨੰਬਰ 21 ਤੋਂ ਕਾਂਗਰਸ ਦੀ ਉਮੀਦਵਾਰ ਅੰਜੂ ਸਿੰਗਲਾ ਨੇ ਆਪਣੇ ਨਾਮਜ਼ਦਗੀ ਪੱਤਰ ਕੀਤੇ ਦਾਖਲ

ਮੋਗਾ, 3 ਫਰਵਰੀ (ਜਸ਼ਨ):ਅੱਜ ਵਾਰਡ ਨੰਬਰ 21 ਤੋਂ ਕਾਂਗਰਸ ਦੀ ਉਮੀਦਵਾਰ ਅੰਜੂ ਸਿੰਗਲਾ ਨੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ‘ਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ । ਇਸ ਮੌਕੇ ਅੰਜੂ ਸਿੰਗਲਾ ਦੇ ਪਤੀ ਸ਼੍ਰੀ ਨਵੀਨ ਸਿੰਗਲਾ ਐੱਮ ਡੀ ਗਰੇਟ ਪੰਜਾਬ ਪਿ੍ਰੰਟਰਜ਼ ,ਹਰੀਸ਼ ਧੀਰ, ਜੋਗਿੰਦਰ ਸ਼ਰਮਾ, ਨਵੀਨ ਗੋਇਲ ਐਡਵੋਕੇਟ, ਬਬਲੂ ਸਿੰਗਲਾ, ਪਰਮਿੰਦਰ ਸਿੰਘ ਪੰਮਾ ਵੀ ਮੌਜੂਦ ਸਨ । ਇਸ ਮੌਕੇ ਅੰਜੂ ਸਿੰਗਲਾ ਨੇ ਆਖਿਆ ਕਿ ਉਹਨਾਂ ਦਾ ਪਰਿਵਾਰ ਹਮੇਸ਼ਾ ਸਮਾਜ ਸੇਵਾ ਦੇ ਕਾਰਜਾਂ ਨਾਲ ਜੁੜਿਆ ਰਿਹਾ ਹੈ ਅਤੇ ਹੁਣ ਉਹ ਵੀ ਇਸੇ ਭਾਵਨਾ ਦੀ ਪੂਰਤੀ ਲਈ ਰਾਜਨੀਤੀ ਦੇ ਪਿੜ ਵਿਚ ਨਿਤਰੇ ਹਨ । ਇਸ ਮੌਕੇ ਉਹਨਾਂ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ’ਤੇ ਵਿਸ਼ਵਾਸ਼ ਪ੍ਰਗਟ ਕਰਦਿਆਂ ਉਹਨਾਂ ਨੂੰ ਪਾਰਟੀ ਟਿਕਟ ਨਾਲ ਨਿਵਾਜਿਆ ਹੈ।


