ਵਾਰਡ ਨੰਬਰ 18 ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਭਰਤ ਗੁਪਤਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ
ਮੋਗਾ,2 ਫਰਵਰੀ (ਜਸ਼ਨ): ਵਾਰਡ ਨੰਬਰ 18 ਤੋਂ ਸ਼੍ਰੋਮਣੀ ਅਕਾਲੀ ਦੀ ਉਮੀਦਵਾਰ ਭਰਤ ਗੁਪਤਾ ਨੇ ਅੱਜ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ‘ਚ ਰਿਟਰਨਿੰਗ ਅਫਸਰ ਸ੍ਰ ਹਰਿੰਦਰ ਸਿੰਘ ਢਿੱਲੋਂ ਐਕਸੀਅਨ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ। ਇਸ ਮੌਕੇ ਭਰਤ ਗੁਪਤਾ ਨਾਲ ਸਾਬਕਾ ਮੇਅਰ ਅਕਸ਼ਿਤ ਜੈਨ, ਪਰੇਮ ਚੰਦ ਚੱਕੀ ਵਾਲੇ, ਰਿਸ਼ੂ ਅਗਰਵਾਲ, ਮਨਜੀਤ ਸਿੰਘ ਧੰਮੂ, ਹਰਪਾਲ ਸਿੰਘ ਲੰਢੇਕੇ, ਬਲਦੇਵ ਸਿੰਘ ਪ੍ਰਧਾਨ, ਜਗਤਾਰ ਸਿੰਘ ਗਿੱਲ, ਕੁਲਵੰਤ ਸਿੰਘ, ਸੰਦੀਪ ਕੌਰ, ਜਸਵਿੰਦਰ ਸਿੰਘ, ਸਤਵੀਰ ਕੌਰ, ਕਾਲਾ ਬਜਾਜ, ਰਿਸ਼ੂ ਅਗਰਵਾਲ, ਗੁਰਜੰਟ ਸਿੰਘ ਰਾਮੂੰਵਾਲਾ ਪੀ ਏ, ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ, ਨਿੰਮਾ ਬਰਾੜ, ਸਟਾਲਨਪ੍ਰੀਤ ਸਿੰਘ, ਬਲਜੀਤ ਬੱਬੂ, ਬੱਬੀ ਕਲੇਰ, ਪ੍ਰਿੰਸਪਾਲ ਅਰੋੜਾ, ਸੰਜੇ ਸ਼ਰਮਾ, ਐੱਸ ਸੀ ਦਾਸ, ਮਤਵਾਲ ਸਿੰਘ ਤੋਂ ਇਲਾਵਾ ਪਾਰਟੀ ਵਰਕਰ ਹਾਜ਼ਰ ਸਨ। ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਖਿਆ ਕਿ ਉਹਨਾਂ ਨੂੰ ਪੂਰਨ ਭਰੋਸਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ 50 ਦੇ 50 ਵਾਰਡਾਂ ’ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ। ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਉਪਰੰਤ ਭਰਤ ਗੁਪਤਾ ਨੇ ਆਖਿਆ ਕਿ ਉਹ ਜਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਪੰਜਾਬ ਦੇ ਆਸ਼ੀਰਵਾਦ ਅਤੇ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿਚ ਨਿਗਮ ਚੋਣਾਂ ਜਿੱਤਣ ਉਪਰੰਤ ਆਪਣੇ ਵਾਰਡ ‘ਚ ਵਿਕਾਸ ਕਾਰਜ ਕਰਵਾਉਣਗੇ।