ਕਾਂਗਰਸ ਦੀ ਉਮੀਦਵਾਰ ਰੀਟਾ ਚੋਪੜਾ ਨੇ ਵਾਰਡ ਨੰਬਰ 11 ਤੋਂ ਭਰੇ ਆਪਣੇ ਨਾਮਜ਼ਦਗੀ ਪੱਤਰ

ਮੋਗਾ, 2 ਫਰਵਰੀ (ਜਸ਼ਨ): ਨਿਗਮ ਚੋਣਾਂ ਲਈ ਅੱਜ ਵਾਰਡ ਨੰਬਰ 11 ਤੋਂ ਕਾਂਗਰਸ ਦੀ ਉਮੀਦਵਾਰ ਰੀਟਾ ਚੋਪੜਾ ਨੇ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਸ. ਹਰਿੰਦਰ ਸਿੰਘ ਢਿੱਲੋਂ ਐਕਸੀਅਨ ਕੋਲ ਦਾਖਲ ਕੀਤੇ। ਇਸ ਮੌਕੇ ਉਹਨਾਂ ਨਾਲ ਵਿਨੀਤ ਚੋਪੜਾ, ਐਡਵੋਕੇਟ ਅਰੁਣ ਸੂਦ , ਅਸ਼ੀਸ਼ ਚੋਪੜਾ,ਐੱਮ ਡੀ ਪਾਵਰ ਸੋਲਰ ਸਿਸਟਰ, ਸਪਨਾ ਚੋਪੜਾ, ਕਰਿਸ਼ਾ ਚੋਪੜਾ ਤੋਂ ਇਲਾਵਾ ਸਮਰਥਕ ਹਾਜ਼ਰ ਸਨ। ਇਸ ਮੌਕੇ ਰੀਟਾ ਚੋਪੜਾ ਨੇ ਆਖਿਆ ਕਿ ਉਹਨਾਂ ਪਹਿਲਾਂ ਕੌਂਸਲਰ ਰਹਿੰਦਿਆਂ ਆਪਣੇ ਵਾਰਡ ‘ਚ ਨਿੱਠ ਕੇ ਕੰਮ ਕੀਤਾ ਅਤੇ ਇਸ ਵਾਰ ਵੀ ਉਹ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਅਤੇ ਨਿਗਮ ਹਾਊਸ ਦੇ ਮੈਂਬਰ ਬਣਨ ’ਤੇ ਉਹ ਹੋਰ ਵੀ ਸ਼ਿੱਦਤ ਨਾਲ ਆਪਣੇ ਵਾਰਡ ਵਿਚ ਵਿਕਾਸ ਕਾਰਜ ਕਰਵਾਉਣਗੇ।


