ਵਾਰਡ ਨੰਬਰ 1 ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਹਰਵਿੰਦਰ ਕੌਰ ਗਿੱਲ ਲੰਢੇਕੇ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ
ਮੋਗਾ,1 ਫਰਵਰੀ (ਜਸ਼ਨ): ਵਾਰਡ ਨੰਬਰ 1 ਤੋਂ ਸ਼੍ਰੋਮਣੀ ਅਕਾਲੀ ਦੀ ਉਮੀਦਵਾਰ ਹਰਵਿੰਦਰ ਕੌਰ ਗਿੱਲ ਨੇ ਅੱਜ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ‘ਚ ਰਿਟਰਨਿੰਗ ਅਫਸਰ ਸ੍ਰ ਹਰਿੰਦਰ ਸਿੰਘ ਢਿੱਲੋਂ ਐਕਸੀਅਨ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ। ਇਸ ਮੌਕੇ ਹਰਵਿੰਦਰ ਕੌਰ ਗਿੱਲ ਦੀ ਕਵਰਿੰਗ ਉਮੀਦਵਾਰ ਵਜੋਂ ਦੇ ਪਰਮਜੀਤ ਕੌਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਹਰਵਿੰਦਰ ਕੌਰ ਗਿੱਲ ਨਾਲ ਉਹਨਾਂ ਦੇ ਪਤੀ ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸਾਬਕਾ ਮੇਅਰ ਅਕਸ਼ਿਤ ਜੈਨ, ਪਰੇਮ ਚੰਦ ਚੱਕੀ ਵਾਲੇ, ਮਨਜੀਤ ਸਿੰਘ ਧੰਮੂ, ਹਰਪਾਲ ਸਿੰਘ ਲੰਢੇਕੇ, ਬਲਦੇਵ ਸਿੰਘ ਪ੍ਰਧਾਨ, ਜਗਤਾਰ ਸਿੰਘ ਗਿੱਲ, ਕੁਲਵੰਤ ਸਿੰਘ, ਸੰਦੀਪ ਕੌਰ, ਜਸਵਿੰਦਰ ਸਿੰਘ, ਸਤਵੀਰ ਕੌਰ, ਕਾਲਾ ਬਜਾਜ, ਰਿਸ਼ੂ ਅਗਰਵਾਲ, ਗੁਰਜੰਟ ਸਿੰਘ ਰਾਮੂੰਵਾਲਾ ਪੀ ਏ, ਭਰਤ ਗੁਪਤਾ, ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ, ਜਗਦੀਸ਼ ਛਾਬੜਾ, ਦਵਿੰਦਰ ਤਿਵਾੜੀ, ਜਰਨੈਲ ਸਿੰਘ ਦੁੱਨੇਕੇ, ਨਿੰਮਾ ਬਰਾੜ, ਸਟਾਲਨਪ੍ਰੀਤ ਸਿੰਘ, ਬਲਜੀਤ ਬੱਬੂ, ਬੱਬੀ ਕਲੇਰ, ਪਿੰ੍ਰਸਪਾਲ ਅਰੋੜਾ, ਸੰਜੇ ਸ਼ਰਮਾ, ਐੱਸ ਸੀ ਦਾਸ, ਮਤਵਾਲ ਸਿੰਘ, ਰੇਨੂੰ ਬਾਲਾ, ਸੁਖਦੀਪ ਕੌਰ ਧੰਮੂ, ਈਸ਼ਾ ਅਰੋੜਾ, ਪੱਪੂ ਰਾਮੂੰਵਾਲੀਆ ਤੋਂ ਇਲਾਵਾ ਪਾਰਟੀ ਵਰਕਰ ਹਾਜ਼ਰ ਸਨ। ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੱਲ ਅਤੇ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਕਾਫ਼ੀ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ ਅਤੇ ਕੱਲ ਤੱਕ 50 ਦੇ 50 ਵਾਰਡਾਂ ਦੇ ਉਮੀਦਵਾਰਾਂ ਦੀ ਨਾਮਜ਼ਦਗੀ ਦੀ ਪਰਿਕਿਰਿਆ ਮੁਕੰਮਲ ਹੋ ਜਾਵੇਗੀ। ਉਹਨਾਂ ਆਖਿਆ ਕਿ ਮੋਗਾ ਵਾਸੀ ਸ਼ੋ੍ਰਮਣੀ ਅਕਾਲੀ ਦਲ ਨੂੰ ਪੂਰਨ ਸਹਿਯੋਗ ਦੇਣ ਲਈ ਤਤਪਰ ਹਨ ਇਸ ਕਰਕੇ ਪਾਰਟੀ ਦੇ ਸਾਰੇ ਉਮੀਦਵਾਰ ਆਪੋ ਆਪਣੀ ਚੋਣ ਮੁਹਿੰਮ ਤੇਜ਼ੀ ਨਾਲ ਚਲਾ ਰਹੇ ਹਨ। ਇਸ ਮੌਕੇ ਹਰਵਿੰਦਰ ਕੌਰ ਗਿੱਲ ਨੇ ਆਖਿਆ ਕਿ ਉਹਨਾਂ ਦਾ ਪਰਿਵਾਰ ਟਕਸਾਲੀ ਅਕਾਲੀ ਪਰਿਵਾਰ ਹੈ ਅਤੇ ਉਹਨਾਂ ਨੇ ਹਮੇਸ਼ਾ ਲੋਕ ਸੇਵਾ ਨੂੰ ਪਹਿਲ ਦਿੱਤੀ ਹੈ ਅਤੇ ਉਹਨਾਂ ਨੂੰ ਪੂਰਨ ਵਿਸ਼ਵਾਸ਼ ਹੈ ਕਿ ਵਾਰਡ ਨੰਬਰ 1 ਦੇ ਵਾਸੀ ਮੁੜ ਤੋਂ ਉਹਨਾਂ ਵਿਚ ਭਰੋਸਾ ਜਿਤਾਉਣਗੇ ਅਤੇ ਉਹ ਪਹਿਲਾਂ ਦੀ ਤਰਾਂ ਕੌਂਸਲਰ ਬਣ ਕੇ ਲੋਕ ਸੇਵਾ ਕਰਦੇ ਰਹਿਣਗੇ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ