ਮੋਗਾ ਨਗਰ ਨਿਗਮ ਲਈ ਕਾਂਗਰਸ ਨੇ 48 ਉਮੀਦਵਾਰਾਂ ਦਾ ਕੀਤਾ ਐਲਾਨ , 2 ਦਾ ਐਲਾਨ ਬਾਕੀ

ਮੋਗਾ,30 ਜਨਵਰੀ (ਜਸ਼ਨ): ਕਾਂਗਰਸ ਵੱਲੋਂ ਮੋਗਾ ਕਾਰਪੋਰੇਸ਼ਨ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਮੌਕੇ ਮੋਗਾ ਦੀ ਸਮੁੱਚੀ ਲੀਡਰਸ਼ਿੱਪ ਹਾਜ਼ਰ ਸੀ। ਅੱਜ ਜਾਰੀ ਕੀਤੀ ਲਿਸਟ ਮੁਤਾਬਕ ਵਾਰਡ ਨੰਬਰ 1 ਤੋਂ ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਕੌਰ, ਵਾਰਡ ਨੰਬਰ 2 ਤੋਂ ਪਰਮਿੰਦਰ ਸਿੰਘ, ਵਾਰਡ ਨੰਬਰ 3 ਤੋਂ ਸਾਬਕਾ ਕੌਂਸਲਰ ਮਨਜੀਤ ਮਾਨ ਦੀ ਪਤਨੀ ਅਮਨਪ੍ਰੀਤ ਕੌਰ ਮਾਨ, ਵਾਰਡ ਨੰਬਰ 4 ਤੋਂ ਗੁਰਪ੍ਰੀਤਮ ਸਿੰਘ ਚੀਮਾ, ਵਾਰਡ ਨੰਬਰ 5 ਤੋਂ ਉੱਘੇ ਸਮਾਜਸੇਵੀ ਦੀਪਕ ਭੱਲਾ ਦੀ ਪਤਨੀ ਨੀਤੀਕਾ ਭੱਲਾ, ਵਾਰਡ ਨੰਬਰ 6 ਤੋਂ ਕਾਂਗਰਸ ਦੇ ਸੀਨੀਅਰ ਆਗੂ ਜੁਗਰਾਜ ਸਿੰਘ ਜੱਗਾ ਰੌਲੀ, ਵਾਰਡ ਨੰਬਰ 7 ਤੋਂ ਊਸ਼ਾ ਰਾਣੀ, ਵਾਰਡ ਨੰਬਰ 8 ਤੋਂ ਗੁਰਸੇਵਕ ਸਿੰਘ, ਵਾਰਡ ਨੰਬਰ 9 ਤੋਂ ਸਾਬਕਾ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ ਦੀ ਪਤਨੀ ਪਰਮਜੀਤ ਕੌਰ ਸਿੱਧੂ, ਵਾਰਡ ਨੰਬਰ 10 ਤੋਂ ਕੁਲਦੀਪ ਸਿੰਘ ਬੱਸੀਆਂ, ਵਾਰਡ ਨੰਬਰ 11 ਤੋਂ ਨੌਜਵਾਨ ਆਗੂ ਵਨੀਤ ਚੋਪੜਾ ਦੀ ਮਾਤਾ ਸਾਬਕਾ ਕੌਂਸਲਰ ਰੀਟਾ ਚੋਪੜਾ, ਵਾਰਡ ਨੰਬਰ 12 ਤੋਂ ਅਸ਼ੋਕ ਕੁਮਾਰ, ਵਾਰਡ ਨੰਬਰ 13 ਤੋਂ ਵੰਦਨਾ ਰਾਣੀ, ਵਾਰਡ ਨੰਬਰ 14 ਤੋਂ ਅਮਰਜੀਤ, ਵਾਰਡ ਨੰਬਰ 15 ਤੋਂ ਸ਼ਿਖਾ, ਵਾਰਡ ਨੰਬਰ 16 ਤੋਂ ਸਾਬਕਾ ਕੌਂਸਲਰ ਵਿਜੇ ਭੂਸ਼ਣ ਟੀਟੂ, ਵਾਰਡ ਨੰਬਰ 17 ਤੋਂ ਕੁਲਦੀਪ ਕੌਰ, ਵਾਰਡ ਨੰਬਰ 19 ਤੋਂ ਰਜਨੀ, ਵਾਰਡ ਨੰਬਰ 20 ਤੋਂ ਰਮਨ, ਵਾਰਡ ਨੰਬਰ 21 ਤੋਂ ਉੱਘੇ ਸਮਾਜ ਸੇਵੀ ਅਤੇ ਰਾਈਸ ਬਰਾਨ ਐਸੋਸੀਏਸ਼ਨ ਦੇ ਚੇਅਰਮੈਨ ਨਵੀਨ ਸਿੰਗਲਾ ਦੀ ਪਤਨੀ ਅੰਜੂ ਸਿੰਗਲਾ, ਵਾਰਡ ਨੰਬਰ 22 ਚੰਚਲ ਕੁਮਾਰ, ਵਾਰਡ ਨੰਬਰ 23 ਤੋਂ ਜਸਵੀਰ ਕੌਰ, ਵਾਰਡ ਨੰਬਰ  24 ਤੋਂ ਤਰਸੇਮ ਸਿੰਘ ਸਾਬਕਾ ਕੌਂਸਲਰ, ਵਾਰਡ ਨੰਬਰ 25 ਤੋਂ ਵਰਿੰਦਰ ਕੌਰ, ਵਾਰਡ ਨੰਬਰ 26 ਤੋਂ ਵਿਜੇ ਕੁਮਾਰ ਖੁਰਾਣਾ , ਵਾਰਡ ਨੰਬਰ 27 ਤੋਂ ਕੁਲਵਿੰਦਰ ਕੌਰ, ਵਾਰਡ ਨੰਬਰ ਤੋਂ ਜਗਜੀਤ ਸਿੰਘ ਜੱਗੀ, ਵਾਰਡ ਨੰਬਰ 29 ਤੋਂ ਗੁਰਪ੍ਰੀਤ ਕੌਰ, ਵਾਰਡ ਨੰਬਰ 30 ਤੋਂ ਮਦਨ ਲਾਲ, ਵਾਰਡ ਨੰਬਰ 31 ਤੋਂ ਗੁਰਦੀਪ ਕੌਰ, ਵਾਰਡ ਨੰਬਰ 32 ਤੋਂ ਜਗਚਾਨਣ ਸਿੰਘ ਜੱਗੀ, ਵਾਰਡ ਨੰਬਰ 33 ਤੋਂ ਪਰਮਜੀਤ ਕੌਰ, ਵਾਰਡ ਨੰਬਰ 34 ਤੋਂ ਸੋਮ ਸਿੰਘ, ਵਾਰਡ ਨੰਬਰ 35 ਤੋਂ ਪਿ੍ਰਆ ਰਾਣੀ, ਵਾਰਡ ਨੰਬਰ 36 ਤੋਂ ਸਾਬਕਾ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਵੀਨ ਕੁਮਾਰ ਪੀਨਾ, ਵਾਰਡ ਨੰਬਰ 37 ਤੋਂ ਸਵਿੰਦਰਪਾਲ ਕੌਰ, ਵਾਰਡ ਨੰਬਰ 38 ਤੋਂ ਯੂਥ ਕਾਂਗਰਸੀ ਆਗੂ ਸਾਹਿਲ ਅਰੋੜਾ, ਵਾਰਡ ਨੰਬਰ 39 ਤੋਂ ਕੁਸਮ ਬਾਲੀ ਪਤਨੀ ਨਰਿੰਦਰ ਬਾਲੀ ਸਾਬਕਾ ਕੌਂਸਲਰ, ਵਾਰਡ ਨੰਬਰ 40 ਤੋਂ ਹੰਸਰਾਜ, ਵਾਰਡ ਨੰਬਰ 42 ਤੋਂ ਗੁਰਮਿੰਦਰਜੀਤ ਸਿੰਘ ਬਬਲੂ ਸਾਬਕਾ ਕੌਂਸਲਰ, ਵਾਰਡ ਨੰਬਰ 43 ਤੋਂ ਕੁਲਵੰਤ ਕੌਰ ਸਾਬਕਾ ਕੌਂਸਲਰ, ਵਾਰਡ ਨੰਬਰ 44 ਤੋਂ ਦਰਸ਼ਨ ਲਾਲ, ਵਾਰਡ ਨੰਬਰ 45 ਕੌਰ ਮਨਦੀਪ ਕੌਰ, ਵਾਰਡ ਨੰਬਰ 46 ਤੇਜਿੰਦਰਪਾਲ ਸਿੰਘ, ਵਾਰਡ ਨੰਬਰ 47 ਤੋਂ ਸਾਬਕਾ ਕੌਂਸਲਰ ਕਮਲਪ੍ਰੀਤ ਕੌਰ ਪਤਨੀ ਸੁਖਵਿੰਦਰ ਸਿੰਘ ਆਜਾਦ , ਵਾਰਡ ਨੰਬਰ 48 ਤੋਂ ਕੁਲਵਿੰਦਰ ਸਿੰਘ ਗਿੱਲ, ਵਾਰਡ ਨੰਬਰ 49 ਤੋਂ ਮਨਜੀਤ ਕੌਰ ਗਿੱਲ ਪਤਨੀ ਲਖਬੀਰ ਸਿੰਘ ਲੱਖਾ ਦੁੱਨੇਕੇ, ਵਾਰਡ ਨੰਬਰ 50 ਤੋਂ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਕਾਕਾ ਲੰਢੇਕੇ ਨੂੰ ਕਾਂਗਰਸੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। 

****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ