ਵਾਰਡ ਨੰਬਰ 5 ਦੇ ਵੱਡੀ ਗਿਣਤੀ ਵਿੱਚ ਕਾਂਗਰਸੀ ਲੀਡਰਾਂ ਅਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ: ਆਪ ਆਗੂ ਨਸੀਬ ਬਾਵਾ ਐਡਵੋਕੇਟ

ਮੋਗਾ 24 ਜਨਵਰੀ (ਜਸ਼ਨ): ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਕਾਂਗਰਸ ਪਾਰਟੀ ਦੇ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਨਸੀਬ ਬਾਵਾ ਐਡਵੋਕੇਟ ਨੇ ਆਪਣੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਕਾਰਪੋਰੇਸ਼ਨ ਚੋਣਾਂ ਦੌਰਾਨ ਇੱਕ ਸਾਧਾਰਨ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਵਿੱਚ ਵਾਰਡ ਨੰਬਰ 05 ਨਾਲ ਸਬੰਧਤ ਕਾਂਗਰਸੀ ਵਰਕਰ ਸਰਵ ਸ਼੍ਰੀ ਪਰਦੀਪ ਚੌਧਰੀ, ਪ੍ਰੇਮ ਕੁਮਾਰ ਗਰਗ, ਦਲੀਪ ਸਿੰਘ (ਸੋਨੂੰ ਅਰੌੜਾ, ਰਕੇਸ਼ ਛਾਬੜਾ, ਬਲਜੀਤ ਕੁਮਾਰ ਨਰੰਗਾ ਉਰਫ ਸੋਨੂੰ, ਰਾਜ ਰਾਮ (ਠੇਕੇਦਾਰ), ਸੀਨੀਅਰ ਪੱਤਰਕਾਰ ਸੰਜੀਵ ਅਰੌੜਾ, ਅਨੁਰਾਗ ਅਰੌੜਾ, ਸੁਮਿਤ ਕੁਮਾਰ, ਲਵਪ੍ਰੀਤ, ਸਾਰੋਜ ਸੱਚਦੇਵਾ, ਸਾਚਿਨ, ਕਰਮਜੀਤ ਸਿੰਘ ਟੋਨੀ ਨੇ ਆਪ ਦੇ ਜ਼ਿਲ੍ਹਾ ਪ੍ਰਧਾਨ ਹਰਮਨ ਸਿੰਘ ਬਰਾੜ, ਸਾਬਕਾ ਪ੍ਰਧਾਨ ਨਸੀਬ ਬਾਵਾ,ਪਾਰਟੀ ਦੇ ਬੁਲਾਰੇ ਨਵਦੀਪ ਸੰਘਾ, ਕੇ.ਪੀ. ਬਾਵਾ ਐਡਵੋਕੇਟ, ਬਲਜਿੰਦਰ ਸਿੰਘ ਬਾਵਾ, ਸੀਨੀਅਰ ਲੀਡਰ ਮੰਗਤ ਰਾਮ ਬਾਂਸਲ, ਵਿਨੈ ਚੌਧਰੀ ਦੀ ਹਾਜਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 05 ਦੇ ਉਮੀਦਵਾਰ ਦੇ ਹੱਕ ਵਿੱਚ ਦਿਨ ਰਾਤ ਇੱਕ ਕਰਕੇ ਕੰਮ ਕਰਨਗੇ। ਇਸ ਸਮੇਂ ਆਪ ਆਗੂ ਨਸੀਬ ਬਾਵਾ ਅਤੇ ਅਜੈ ਸ਼ਰਮਾ ਨੇ ਆਪ ਵਿੱਚ ਸ਼ਾਮਲ ਹੋਏ ਸਾਰੇ ਵਰਕਰਾਂ ਨੂੰ ਜੀ ਆਇਆਂ ਕਿਹਾ ਅਤੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਨ ਸਨਮਾਨ ਵੀ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਦੀ ਮੋਗਾ ਯੂਨਿਟ ਜਬਰਦਸਤ ਕਾਮਯਾਬੀ ਪ੍ਰਾਪਤ ਕਰੇਗੀ ਅਤੇ ਸਮਾਜ ਦੀ ਚੰਗਾਈ ਲਈ ਮੀ ਪੱਥਰ ਸਿੱਧ ਹੋਵੇਗੀ।