‘ਨੇਕੀ ਕੀ ਦੀਵਾਰ ’ ਦੇ ਜ਼ਰੀਏ ਲੋੜਵੰਦਾਂ ਨੂੰ ਜ਼ਰੂਰਤ ਦੀਆਂ ਵਸਤਾਂ ਮੁਹੱਈਆ ਕਰਵਾਉਣਾ ਬਹੁਤ ਨੇਕ ਕਾਰਜ: ਗੌਰਵ ਗੁੱਡੂ ਗੁਪਤਾ

ਮੋਗਾ, 24 ਜਨਵਰੀ (ਜਸ਼ਨ): ਸ਼੍ਰੀ ਸਾਲਾਸਰ ਬਾਲਾਜੀ ਚੈਰੀਟੇਬਲ ਸੋਸਾਇਟੀ ਕੋਟਕਪੂਰਾ ਬਾਈਪਾਸ ਵੱਲੋਂ ਜ਼ਰੂਰਤਮੰਦਾਂ ਨੂੰ ਗਰਮ ਕੱਪੜੇ ਅਤੇ ਹੋਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਣ ਵਾਲੀ ਸੰਸਥਾ ‘ਨੇਕੀ ਕੀ ਦੀਵਾਰ ’ ਦਾ ਆਗਾਜ਼ ਉੱਘੇ ਸਮਾਜ ਸੇਵੀ ਅਤੇ ਕਾਰੋਬਾਰੀ ਗੌਰਵ ਗੁੱਡੂ ਗੁਪਤਾ ਵੱਲੋਂ ਕੀਤਾ ਗਿਆ । ਕਰੋਨਾ ਕਾਲ ਦੌਰਾਨ ਸਮਾਜਿਕ ਦੂਰੀ ਬਣਾਏ ਰੱਖਣ ਲਈ ‘ਨੇਕੀ ਕੀ ਦੀਵਾਰ ’ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਇਸ ਦੀ ਰਸਮੀਂ ਸ਼ੁਰੂਆਤ ਗੌਰਵ ਗੁੱਡੂ ਨੇ ਰਿਬਨ ਕੱਟਦਿਆਂ ਕੀਤੀ । ਇਸ ਮੌਕੇ ਗੌਰਵ ਗੁੱਡੂ ਨੇ ਸੋਸਾਇਟੀ ਦੇ ਇਸ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਆਖਿਆ ਕਿ ‘ਨੇਕੀ ਕੀ ਦੀਵਾਰ ’ ਦੇ ਜ਼ਰੀਏ ਲੋੜਵੰਦ ਲੋਕਾਂ ਨੂੰ ਜ਼ਰੂਰਤ ਦੀਆਂ ਵਸਤਾਂ ਮੁਹੱਈਆ ਕਰਵਾਉਣਾ ਬਹੁਤ ਨੇਕ ਕੰਮ ਹੈ। ਉਹਨਾਂ ਕਿਹਾ ਕਿ ਸਾਨੂੰ ਹਮੇਸ਼ਾ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਸਮਾਜ ਦਾ ਹਰ ਵਰਗ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ। ਇਸ ਤੋਂ ਪਹਿਲਾਂ ‘ਨੇਕੀ ਕੀ ਦੀਵਾਰ ’ ਸੰਸਥਾ ਦੇ ਸੰਸਥਾਪਕ ਸੁਸ਼ੀਲ ਮਿੱਡਾ ਦੀ ਅਗਵਾਈ ‘ਚ ਸਮੂਹ ਮੈਂਬਰਾਂ ਨੇ ਬਾਲਾਜੀ ਮਹਾਰਾਜ ਦੇ ਦਰਬਾਰ ‘ਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਅਤੇ ਵੀਰ ਬਜਰੰਗੀ ਮਹਾਰਾਜ ਦੇ ਜੈਕਾਰਿਆਂ ਦੇ ਦਰਮਿਆਨ ਇਸ ਨੇਕੀ ਕੀ ਦੀਵਾਰ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਸੰਸਥਾਪਕ ਸੁਸ਼ੀਲ ਕੁਮਾਰ ਮਿੱਡਾ ਨੇ ਦੱਸਿਆ ਕਿ ਅਤੇ ਮਾਘ ਦੇ ਪਾਵਨ ਮਹੀਨੇ ‘ਚ ਇਸ ਸੰਸਥਾ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦਾ ਹਰ ਲੋੜਵੰਦ ਫਾਇਦਾ ਲੈ ਸਕਦਾ ਹੈ। ਇਸ ਮੌਕੇ ਸੋਸਾਇਟੀ ਵੱਲੋਂ 151 ਲੋੜਵੰਦਾਂ ਨੂੰ ਕੰਬਲ ਅਤੇ ਗਰਮ ਕੱਪੜੇ ਵੰਡੇ ਗਏ ਅਤੇ ਮਾਘ ਮਹੀਨੇ ਦੇ ਸਬੰਧ ਵਿਚ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਯਕੀਨ ਕੁਮਾਰ, ਰਾਕੇਸ਼ ਸਿਤਾਰਾ, ਪ੍ਰਵੀਨ ਗੋਇਲ, ਅਵਤਾਰ ਸਿੰਘ, ਸੌਰਵ ਗੋਇਲ, ਗਗਨ ਗਾਬਾ, ਸੰਜੀਵ ਗੁਪਤਾ ,ਪਵਨ ਅਰੋੜਾ, ਰਾਜੀਵ ਤਾਂਗੜੀ, ਪੰਡਿਤ ਜੈ ਨਰਾਇਣ,ਸੁਰੇਂਦਰ ਸ਼ੁਕਲਾ, ਖਾਲਸਾ ਸੇਵਾ ਸੁਸਾਇਟੀ ਦੇ ਪਰਮਜੋਤ ਸਿੰਘ, ਕੁਲਦੀਪ ਸਿੰਘ , ਹੁਕਮਲ ਚੰਦ,ਰਿਸ਼ਵ ਗਰਗ,ਐਡਵੋਕੇਟ ਤੋਂ ਇਲਾਵਾ ਪਤਵੰਤੇ ਹਾਜ਼ਰ ਸਨ।