ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਨੇ ਮੋਗਾ ਗੌਟ ਟੇਲੈਂਟ ਵਿੱਚ ਪ੍ਰਾਪਤ ਕੀਤਾ ਤੀਜਾ ਸਥਾਨ

23 ਜਨਵਰੀ(ਜਸ਼ਨ): ਕੈਂਬਰਿਜ ਸਕੂਲ ਦੀ ਸਤਵੀ ਕਲਾਸ ਦੀ ਵਿਦਿਆਰਥਣ ਤੇਜਿੰਦਰ ਕੌਰ ਪੁਤਰੀ ਪਰਮਜੀਤ ਸਿੰਘ ਅਤੇ ਕਮਲਜੀਤ ਕੌਰ ਨੇ ਪੌਲੀਵੁੱਡ ਸਕਰੀਨ ਚੈਨਲ ਦੇ ਮੋਗਾ ਗੌਟ ਟੇਲੈਂਟ ਵਿੱਚ ਸਿੰਗਿੰਗ ਮੁਕਾਬਲੇ ਵਿੱਚ ਭਾਗ ਲਿਆ।ਇਸ ਮੁਕਾਬਲੇ ਵਿੱਚ ਇਸ ਬੱਚੀ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਮਾਪਿਆਂ ਦਾ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਬੱਚੀ ਨੂੰ ਵੈਸੇ ਵੀ ਕੈਂਬਰਿਜ ਦੀ ਕੋਇਲ ਕਹਿ ਕੇ ਸਨਮਾਨਿਆ ਜਾਂਦਾ ਹੈ।ਤੇਜਿੰਦਰ ਕੌਰ ਦੇ ਅੰਦਰ ਛੁਪੀ ਹੋਈ ਸਿੰਗਿੰਗ ਦੀ ਪ੍ਰਤਿਭਾ ਨੂੰ ਸਕੂਲ ਵਾਲਿਆਂ ਨੇ ਸਕੂਲ ਦੀ ਪ੍ਰਾਥਨਾ ਸਭਾ ਵਿੱਚ ਮੁਕਾਬਲੇ ਕਰਵਾਕੇ ਪਹਿਚਾਣਿਆ ਅਤੇ ਬੱਚੀ ਤੇਜਿੰਦਰ ਕੌਰ ਦੇ ਮਾਪਿਆਂ ਨੂੰ ਕਿਹਾ ਗਿਆ ਕਿ ਉਹ ਬੱਚੇ ਨੂੰ ਇਸ ਤਰ੍ਹਾਂ ਦੇ ਮੁਕਾਬਲੇ ਵਿਚ ਭਾਗ ਦਵਾਏ। ਜਦੋਂ ਬੱਚੀ ਨੇ ਤੀਜਾ ਸਥਾਨ ਹਾਸਲ ਕੀਤਾ ਤਾਂ ਮਾਪੇ ਸਪੈਸ਼ਲ ਹੀ ਕੈਂਬਰਿਜ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸਤਵਿੰਦਰ ਕੌਰ ਦਾ ਧੰਨਵਾਦ ਕਰਨ ਗਏ। ਇਸ ਖੁਸ਼ੀ ਦੇ ਮੌਕੇ ਸਕੂਲ ਦੀ ਸਾਰੀ ਮੈਨੇਜਮੈਂਟ ਨੇ ਤੇਜਿੰਦਰ ਦੇ ਮਾਪਿਆਂ ਨੂੰ ਵਧਾਈ ਭੇਜੀ ਅਤੇ ਉਸਦੀ ਭਵਿੱਖ ਵਿਚ ਸਫਲਤਾ ਦੀ ਮਨੌਕਾਮਨਾ ਵੀ ਕੀਤੀ।