ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਮੌਜੂਦਗੀ ‘ਚ ਦੇਵਪ੍ਰਿਆ ਤਿਆਗੀ ​ ਨੇ ਭਾਜਪਾ ਪਾਰਟੀ ਦੀ ਮੈਂਬਰਸ਼ਿੱਪ ਕੀਤੀ ਹਾਸਲ

ਮੋਗਾ, 22 ਜਨਵਰੀ (ਜਸ਼ਨ): ਸਮਾਜਸੇਵੀ ਦੇਵਪ੍ਰਿਆ ਤਿਆਗੀ   ਨੇ ਕੱਲ ਅਸ਼ਵਨੀ ਸ਼ਰਮਾ ਭਾਜਪਾ ਦੇ ਸੂਬਾ ਪ੍ਰਧਾਨ ਦੀ ਮੌਜੂਦਗੀ  ‘ਚ ਭਾਜਪਾ ਦੀ ਮੈਂਬਰਸ਼ਿੱਪ ਗ੍ਰਹਿਣ ਕੀਤੀ। ਇਸ ਮੌਕੇ ਭਾਜਪਾ ਦੇ ਪੰਜਾਬ ਮਹਾਂਮੰਤਰੀ ਜੀਵਨ ਗੁਪਤਾ , ਪੰਜਾਬ ਸੰਗਠਨ ਮੰਤਰੀ ਦਿਨੇਸ਼ ਕੁਮਾਰ, ਜ਼ਿਲ੍ਹਾ ਪ੍ਰਧਾਨ ਮੋਗਾ ਵਿਨੇ ਸ਼ਰਮਾ ਅਤੇ ਸ਼ਹਿਰੀ ਪ੍ਰਧਾਨ ਵਰੁਣ ਭੱਲਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।  ਇਸ ਮੌਕੇ ਦੇਵਪਿ੍ਰਆ ਤਿਆਗੀ ਨੇ ਸਾਬਕਾ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰੀ ਜਿਆਣੀ ਦਾ ਆਸ਼ੀਰਵਾਦ ਵੀ ਲਿਆ। ਭਾਜਪਾ ਦੀ ਮੈਂਬਰਸ਼ਿੱਪ ਗ੍ਰਹਿਣ ਕਰਦਿਆਂ ਤਿਆਗੀ ਨੇ ਕਿਹਾ ਕਿ ਉਹਨਾਂ ਦਾ ਲਕਸ਼ ਸਿਰਫ਼ ਜਨਸੇਵਾ ਕਰਨਾ ਹੈ ਅਤੇ ਰਾਜਨੀਤੀ ਉਸ ਲਕਸ਼ ਦੀ ਪ੍ਰਾਪਤੀ ਲਈ ਇਕ ਜ਼ਰੀਆ ਹੈ। ਤਿਆਗੀ ਨੇ ਕਿਹਾ ਕਿ ਉਹ ਮੋਦੀ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ ਘਰ ਪਹੁੰਾਉਣਗੇ। ਇਸ ਮੌਕੇ ਹੋਈ ਕੋਰ ਕਮੇਟੀ ਮੀਟਿੰਗ ‘ਚ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮਿਊਂਸੀਪਲ ਚੋਣਾਂ ‘ਚ ਭਾਜਪਾ ਪੂਰੇ ਜੋਸ਼ ਨਾਲ ਲੜੇਗੀ ਅਤੇ ਸਾਰੇ ਵਾਰਡਾਂ ‘ਚ ਆਪਣੇ ਉਮੀਦਵਾਰ ਉਤਾਰੇਗੀ। ਪੰਜਾਬ ਪ੍ਰਦੇਸ਼ ਮਹਾਂਮੰਤਰੀ ਜੀਵਨ ਗੁਪਤਾ ਨੇ ਕਿਹਾ ਕਿ ਇਸ ਦੇਸ਼ ਦੀ ਪਹਿਚਾਣ ਤਾਕਤਵਰ ਜਵਾਨ  ਅਤੇ ਮਿਹਨਤੀ ਕਿਸਾਨ ਹਨ । ਉਹਨਾਂ ਕਿਹਾ ਕਿ ਭਾਜਪਾ ਵੋਟ ਬੈਂਕ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਦੇਸ਼ਹਿਤ ਦੇ ਫੈਸਲੇ ਲੇੈਂਦੀ ਰਹੇਗੀ। ਮੋਗਾ ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਵਿਨੇ ਸ਼ਰਮਾ ਨੇ ਆਖਿਆ ਕਿ ਭਾਜਪਾ ਕਿਸਾਨ ਵੀਰਾਂ ਨਾਲ ਮਿਲ ਕੇ ਖੇਤੀ ਬਿੱਲਾਂ ਨਾਲ ਜੁੜੀ ਹਰ ਸ਼ੰਕਾਂ ਨੂੰ ਦੂਰ ਕਰਕੇ ਕੰਮ ਕਰੇਗੀ। ਇਸ ਮੌਕੇ ਭਾਜਪਾ ਪ੍ਰਦੇਸ਼ ਟੀਮ ਦੇ ਮੋਹਨ ਲਾਲ ਸੇਠੀ ,ਕਾਕੇਸ਼ ਸ਼ਰਮਾ, ਵਿਜੇ ਸ਼ਰਮਾ, ਬੋਹੜ ਸਿੰਘ ਅਤੇ ਵਿੱਕੀ ਸਿਤਾਰਾ ਹਾਜ਼ਰ ਸਨ।