ਇਲੈਕਟ੍ਰੋਹੋਮਿਓਪੈਥੀ ਦੇ ਜਨਮ ਦਾਤਾ ਕਾਊਂਟ ਸੀਜ਼ਰ ਮੈਟੀ ਦਾ 212ਵੇਂ ਜਨਮ ਦਿਹਾੜੇ ਮੌਕੇ ਹੋਏ ਰਾਸ਼ਟਰ ਪੱਧਰੀ ਸਮਾਗਮ 'ਚ 212 ਡਾਕਟਰਾਂ ਨੇ ਕੀਤੀ ਸ਼ਿਰਕਤ

ਮੋਗਾ 16 ਜਨਵਰੀ(ਰਾਜਿੰਦਰ ਸਿੰਘ ਕੋਟਲਾ /ਜਸ਼ਨ): ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਰਜਿਸਟਰਡ ਪੰਜਾਬ ਵੱਲੋਂ ਇਲੈਕਟ੍ਰੋਹੋਮਿਓਪੈਥੀ ਦੇ ਜਨਮ ਦਾਤਾ ਕਾਊਂਟ ਸੀਜ਼ਰ ਮੈਟੀ ਜੀ ਦਾ 212ਵਾਂ ਜਨਮ ਦਿਨ ਚੋਖਾ ਅੰਪਾਇਰ ਹੋਟਲ ਬੁੱਘੀਪੁਰਾ ਚੌਕ ਮੋਗਾ ਵਿਖੇ ਰਾਸ਼ਟਰ ਪੱਧਰੀ ਸਮਾਗਮ ਵਿੱਚ 212 ਡਾਕਟਰਾਂ ਨੇ ਕੀਤੀ ਸ਼ਿਰਕਤ।ਸਭ ਤੋਂ ਪਹਿਲਾਂ ਜੋਤੀ ਪ੍ਰਜਵਲਿਤ ਕਰਕੇ ਕਾਊਂਟ ਸੀਜ਼ਰ ਮੈਟੀ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ।ਉਪਰੰਤ ਪ੍ਰਧਾਨ ਡਾ ਸ਼ਿੰਦਰ ਸਿੰਘ ਕਲੇਰ ਨੇ ਵੱਖ ਵੱਖ ਰਾਜਾਂ ਤੋਂ ਆਏ ਹੋਏ ਡਾਕਟਰਾਂ ਨੂੰ ਜੀ ਆਇਆ ਕਿਹਾ। ਅੱਜ ਦੇ ਮੁੱਖ ਮਹਿਮਾਨ ਈ ਆਰ ਐਫ ਆਈ ਦੇ ਪ੍ਰਧਾਨ ਡਾ ਸੰਜੀਵ ਸ਼ਰਮਾ ਜੀ ਅਤੇ ਐੱਚ ਈ ਡੀ ਏ ਦੇ ਪ੍ਰਧਾਨ ਡਾ ਸੁਰਿੰਦਰ ਠਾਕੁਰ ਜੀ ਸਨ। ਡਾ  ਸੁਰਿੰਦਰ ਠਾਕੁਰ ਜੀ ਨੇ ਕਾਊਂਟ ਸੀਜ਼ਰ ਮੈਟੀ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਹੋਇਆਂ ਦੱਸਿਆ  ਕਿ ਉਹ ਇਕ ਅਜਿਹੇ ਸਾਇੰਟਿਸਟ ਸਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਮਾਨਵਤਾ ਦੀ ਸੇਵਾ ਵਾਸਤੇ ਦੋਸ਼ਾਂ ਤੋ ਰਹਿਤ ਸੰਪੂਰਨ ਹਰਬਲ ਪੈਥੀ ਦੀ ਖੋਜ ਤੇ ਲਗਾ ਦਿੱਤਾ।ਜਿਸ ਨੂੰ ਉਨ੍ਹਾਂ ਨੇ ਇਲੈਕਟਰੋਹੋਮਿਓਪੈਥੀ ਦਾ ਨਾਂ ਦਿੱਤਾ। ਡਾ ਸੰਜੀਵ ਕੁਮਾਰ ਸ਼ਰਮਾ ਜੀ ਨੇ ਸੰਬੋਧਨ ਕਰਦਿਆਂ ਹੋਇਆ ਦੱਸਿਆ ਕਿ ਇਲੈਕਟ੍ਰੋਹੋਮਿਓਪੈਥੀ ਦਾ ਸਿਧਾਂਤ ਖ਼ੂਨ ਅਤੇ ਰਸ ਤੇ ਆਧਾਰਤ ਹੈ। ਜਦੋਂ ਸਾਡੇ ਸਰੀਰ ਵਿੱਚ ਖੂਨ ਜਾਂ ਰਸ ਅਸ਼ੁੱਧ ਹੁੰਦਾ ਹੈ ਤਾਂ ਸਾਨੂੰ ਰੋਗ ਲੱਗਦਾ ਹੈ। ਇਲੈਕਟ੍ਰੋਹੋਮਿਓਪੈਥਿਕ ਦਵਾਈਆਂ ਖ਼ੂਨ ਅਤੇ ਰਸ ਨੂੰ ਸ਼ੁੱਧ ਕਰ ਦਿੰਦੀਆਂ ਹਨ ਇਸ ਕਰਕੇ ਹਰ ਤਰ੍ਹਾਂ ਦਾ ਰੋਗ ਇਨ੍ਹਾਂ ਦਵਾਈਆਂ ਨਾਲ ਠੀਕ ਹੋ ਜਾਂਦਾ ਹੈ।ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਨੇ ਦੱਸਿਆ ਕਿ ਇਲੈਕਟ੍ਰੋਹੋਮਿਓਪੈਥਿਕ ਦਵਾਈਆਂ ਨਾਲ ਲਾਇਲਾਜ ਰੋਗ ਜਿਵੇਂ ਕਿ ਕੈਂਸਰ ਕਾਲਾ ਪੀਲੀਆ ਡੇਂਗੂ ਸ਼ੂਗਰ ਗੁਰਦਿਆਂ ਦੇ ਰੋਗ ਬਾਂਝਪਨ   ਰਸੌਲੀਆਂ ਆਦਿ ਦਾ ਇਲਾਜ ਸਸਤਾ ਅਤੇ ਸਾਈਡ ਇਫੈਕਟ ਰਹਿਤ ਹੁੰਦਾ ਹੈ।ਡਾ ਸਰਬਜੀਤ ਸਿੰਘ ਨੇ ਰਸੌਲੀਆਂ ਅਤੇ ਡਾ ਮਨਜੀਤ ਸਿੰਘ ਸੱਗੂ ਨੇ ਗੁਰਦਾ ਪੱਥਰੀਆਂ ਤੇ ਆਪਣੇ ਆਪਣੇ ਤਜ਼ਰਬੇ ਸਾਂਝੇ ਕੀਤੇ। ਹਿਮਾਚਲ ਤੋਂ ਸੋਸ਼ਲ ਵਰਕਰ ਰਾਕੇਸ਼ ਵਿੱਜ ਜੀ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਧਾਲੀਵਾਲ ਪੰਜਾਬ ਵਿਖੇ ਆਪਣੀ ਕੋਠੀ ਫਰੀ ਇਲੈਕਟ੍ਰੋਹੋਮਿਓਪੈਥਿਕ ਡਿਸਪੈਂਸਰੀ ਚਲਾਉਣ ਵਾਸਤੇ ਈ ਡੀ ਐਮ ਏ ਨੂੰ ਦਾਨ ਕੀਤੀ। ਸਟੇਜ ਸਕੱਤਰ ਦੀ ਡਿਊਟੀ ਡਾ ਜਗਜੀਤ ਸਿੰਘ ਗਿੱਲ ਅਤੇ ਡਾ ਰਾਜਵੀਰ ਸਿੰਘ ਰੌਂਤਾ ਨੇ ਨਿਭਾਈ। ਅੱਜ ਦੇ ਸਮਾਗਮ ਵਿੱਚ  ਹਿਮਾਚਲ ਪੰਜਾਬ ਹਰਿਆਣਾ ਯੂ ਪੀ ਚੰਡੀਗੜ੍ਹ ਝਾਰਖੰਡ ਤੋਂ ਵੱਡੀ ਗਿਣਤੀ ਵਿੱਚ ਡਾਕਟਰ ਪਹੁੰਚੇ ਹੋਏ ਸਨ ਜਿੰਨ੍ਹਾਂ ਵਿੱਚ ਜਨਰਲ ਸਕੱਤਰ ਡਾ ਜਗਮੋਹਨ ਸਿੰਘ ਪ੍ਰੈੱਸ ਸਕੱਤਰ ਡਾ ਦਰਬਾਰਾ ਸਿੰਘ ਕੈਸ਼ੀਅਰ ਡਾ ਸੁਖਦੇਵ ਸਿੰਘ  ਆਫਿਸ ਸਕੱਤਰ ਡਾ ਕਮਲਜੀਤ ਕੌਰ ਸੇਖੋਂ ਡਾ ਕਰਮਜੀਤ ਸਿੰਘ ਦੌਧਰ ਡਾ ਹਰਦੇਵ ਸਿੰਘ ਸੈਣੀ ਡਾ ਸੱਤਪਾਲ ਮੌਰਿਆ ਡਾ ਜਗਤਾਰ ਸਿੰਘ ਦੁਨੇਕੇ ਡਾ ਮਨਦੀਪ ਸਿੰਘ  ਡਾ ਕੁਲਦੀਪ ਸਿੰਘ ਭੁੱਲਰ ਡਾ ਸੁਵਿੰਦਰ ਸਿੰਘ ਡਾ ਸਰਵਣ ਸਿੰਘ ਡਾ ਮੁਕੇਸ਼ ਕੁਮਾਰ ਡਾ ਕਮਲ ਕਾਂਤ ਡਾ ਜਸਪਾਲ ਸਿੰਘ ਵਿਰਕ ਡਾ ਅਨਿਲ ਅਗਰਵਾਲ  ਡਾ ਅਵਤਾਰ ਸਿੰਘ ਦੇਵਗਨ ਡਾ ਰੋਬਿਨ ਅਰੋੜਾ ਮੋਗਾ ਤੋਂ ਕੌਂਸਲਰ ਬੋਹੜ ਸਿੰਘ ਆਦਿ ਹਾਜ਼ਰ ਸਨ। ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਅਤੇ ਮੀਤ ਪ੍ਰਧਾਨ ਡਾ ਜਸਵਿੰਦਰ ਸਿੰਘ ਨੇ ਆਏ ਹੋਏ ਡਾਕਟਰ ਸਾਹਿਬਾਨ ਦਾ ਧੰਨਵਾਦ ਕੀਤਾ ।