ਇਲੈਕਟ੍ਰੋਹੋਮਿਉਪੈਥੀ ਦੇ ਜਨਮਦਾਤਾ ਕਾਉਂਟ ਸੀਜ਼ਰ ਮੈਂਟੀ ਦੇ 212ਵਾਂ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਮੋਗਾ,15 ਜਨਵਰੀ (ਜਸ਼ਨ): ਹਿਮਾਚਲ ਪ੍ਰਦੇਸ਼ ਵਿਚ ਸ਼ਹਿਰ ਪਾਲਮਪੁਰ ਵਿਖੇ 13 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਇਲੈਕਟ੍ਰੋਹੋਮਿਉਪੈਥਿਕ ਡਾਕਟਰਜ਼ ਐਸੋਸੀਏਸ਼ਨ ਅਤੇ ਈ ਡੀ ਐਮ ਏ ਰਜਿ ਪੰਜਾਬ ਦੇ ਸਾਂਝੇ ਉੱਦਮ ਸਦਕਾ ਇਲੈਕਟ੍ਰੋਹੋਮਿਉਪੈਥੀ ਦੇ ਜਨਮਦਾਤਾ ਕਾਉਂਟ ਸੀਜ਼ਰ ਮੈਂਟੀ ਜੀ ਦੇ 212ਵਾਂ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਰਾਸ਼ਟਰ ਪੱਧਰ ਤੇ ਮਨਾਇਆ ਗਿਆ ਜਿਸ ਵਿੱਚ ਹਿਮਾਚਲ ਪ੍ਰਦੇਸ਼ ਦੇ ਉਦਯੋਗ ਅਤੇ ਆਵਾਜਾਈ ਮੰਤਰੀ ਵਿਕਰਮ ਠਾਕੁਰ ਜੀ ਮੁੱਖ ਮਹਿਮਾਨ ਸਨ। ਉਹਨਾਂ ਨੇ ਪੂਰਾ ਭਰੋਸਾ ਦੁਆਇਆ ਕਿ ਬਹੁਤ ਜਲਦ ਪ੍ਰਦੇਸ਼ ਅਤੇ ਦੇਸ਼ ਵਿਚ ਇਲੈਕਟ੍ਰੋਹੋਮਿਉਪੈਥੀ ਨੂੰ ਮਾਨਤਾ ਦਿਵਾਈ ਜਾਵੇਗੀ। ਇਸ ਸਮਾਗਮ ਵਿੱਚ ਤਕਰੀਬਨ 125  ਇਲੈਕਟ੍ਰੋਹੋਮਿਉਪੈਥਿਕ ਡਾਕਟਰਾਂ ਨੇ ਭਾਗ ਲਿਆ ਗਿਆ ਜਿਸ ਵਿੱਚ ਪੰਜਾਬ ਤੋ 40 ਡਾਕਟਰ ਮੌਜੂਦ ਸਨ। ਇਸ ਸਮਾਗਮ ਵਿੱਚ ਈ ਡੀ ਐਮ ਏ ਪੰਜਾਬ ਦੀ ਟੀਮ ਵਲੋਂ ਦੱਸਿਆ  ਗਿਆ ਕਿ 15 ਜਨਵਰੀ ਨੂੰ ਮੋਗਾ ਵਿਖੇ ਰਾਸ਼ਟਰ ਪੱਧਰੀ ਸਮਾਗਮ  ਮਨਾਇਆ ਜਾਵੇਗਾ। ਈ ਡੀ ਐਮ ਏ ਦੇ ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਡਾ ਕਮਲਜੀਤ ਕੌਰ ਸੇਖੋਂ,ਪ੍ਰਧਾਨ ਡਾ ਸ਼ਿੰਦਰ ਸਿੰਘ ਕਲੇਰ,ਵਾਇਸ ਪ੍ਰਧਾਨ ਡਾ ਜਸਵਿੰਦਰ ਸਿੰਘ ਸਮਾਧ ਭਾਈ,ਕੈਸ਼ੀਅਰ ਡਾ ਸੁਖਦੇਵ ਸਿੰਘ ਦਿਉਲ, ਡਾ ਜਗਜੀਤ ਸਿੰਘ ਗਿੱਲ,ਜਨਰਲ ਸਕੱਤਰ ਡਾ ਜਗਮੋਹਣ ਸਿੰਘ ਆਦਿ ਹਾਜ਼ਰ ਸਨ