ਚੇਅਰਮੈਨ ਵਿਨੋਦ ਬਾਂਸਲ ਨੇ ਮੋਗਾ ਵਾਸੀਆਂ ਨੂੰ ਲੋਹੜੀ ਅਤੇ ਮਾਘੀ ਦੇ ਸ਼ੁੱਭ ਦਿਹਾੜੇ ਦੀਆਂ ਦਿੱਤੀਆਂ ਮੁਬਾਰਕਾਂ
ਮੋਗਾ,13 ਜਨਵਰੀ (ਜਸ਼ਨ): ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਮੋਗਾ ਵਾਸੀਆਂ ਨੂੰ ਲੋਹੜੀ ਅਤੇ ਮਾਘੀ ਦੀ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਪਰਮਾਤਮਾ ਕਰੇ ਇਹ ਤਿਓਹਾਰ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ । ਬਾਂਸਲ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਲਈ ਲੋਹੜੀ ਦਾ ਤਿਓਹਾਰ ਖਾਸ ਮਹੱਤਤਾ ਰੱਖਦਾ ਹੈ ਅਤੇ ਇਸ ਨੂੰ ਠੰਡ ਦੇ ਜਾਣ ਅਤੇ ਬਸੰਤ ਦੇ ਆਉਣ ਦੇ ਸੰਕੇਤ ਵਜੋਂ ਵੀ ਦੇਖਿਆ ਜਾਂਦਾ ਹੈ । ਉਹਨਾਂ ਕਿਹਾ ਕਿ ਮੌਸਮ ‘ਚ ਬਦਲਾਅ ਆਉਣ ਨਾਲ ਜਿੱਥੇ ਫੁੱਲ ਖਿੜ ਜਾਂਦੇ ਹਨ ਉੱਥੇ ਵੇਲ ਬੂਟਿਆਂ ਅਤੇ ਰੁੱਖਾਂ ’ਤੇ ਵੀ ਨਵੀਂਆਂ ਪੱਤੀਆਂ ਆਉਣ ਨਾਲ ਬਹਾਰ ਆ ਜਾਂਦੀ ਹੈ। ਉਹਨਾਂ ਕਿਹਾ ਕਿ 2020 ਸਮੁੱਚੀ ਕਾਇਨਾਤ ਲਈ ਭਾਰੂ ਰਿਹਾ ਪਰ ਪਰਮਾਤਮਾ ਮਿਹਰ ਰੱਖੇ, 2021 ਵਰ੍ਹਾ ਸਭਨਾਂ ਦੀ ਜਿੰਦਗੀ ਵਿਚੋਂ ਨਾਕਾਰਾਤਮਕਤਾ ਨੂੰ ਦੂਰ ਕਰੇ ਅਤੇ ਨਵੀਂ ਬਹਾਰ ਸਾਡੇ ਸਾਰਿਆਂ ਲਈ ਸੁੱਖ ਸਮਰਿਧੀ ਲੈ ਕੇ ਆਵੇ।