ਆਈਲਜ਼ ਅਤੇ ਪੀ ਟੀ ਈ ਟਰੇਨਿੰਗ ਲੈਣ ਵਾਲਿਆਂ ਲਈ ਰਾਈਟ ਵੇ ਏਅਰਿਲੰਕਸ ਸੰਸਥਾ ਦੇ ਰਹੀ ਹੈ 20 ਤੋਂ 25% ਤੱਕ ਦੀ ਛੋਟ : ਦੇਵਪ੍ਰਿਆ ਤਿਆਗੀ

ਮੋਗਾ,10 ਜਨਵਰੀ (ਜਸ਼ਨ): ਮਾਲਵੇ ਇਲਾਕੇ ਦੀ ਉੱਘੀ ਇਮੀਗ੍ਰੇਸ਼ਨ ਤੇ ਆਈਲਜ਼ ਸੰਸਥਾ ਰਾਈਟ ਵੇ ਏਅਰਿਲੰਕਸ ਦੇ ਐੱਮ ਡੀ ਦੇਵਪ੍ਰਿਆ ਤਿਆਗੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਸੰਸਥਾ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ ਆਈਲਜ਼ ਵਿਚ 6.5 ਸਕੋਰ ਲੈ ਕੇ ਆਪਣਾ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਆਖਿਆ ਕਿ ਲੋਹੜੀ ਮੌਕੇ ਸੰਸਥਾ ਵੱਲੋਂ ਵਿਸ਼ੇਸ਼ ਆਫਰ ਤਹਿਤ 20 ਤੋਂ 25% ਡਿਸਕਾਊਂਟ ਦਿੱਤਾ ਜਾ ਰਿਹਾ ਹੈ ਅਤੇ ਸੀਮਤ ਸੀਟਾਂ ਕਰਕੇ ਵਿਦਿਆਰਥੀਆਂ ਜਲਦੀ ਆਈਲਜ਼ ਦੀਆਂ ਕਲਾਸਾਂ ਲੈਣ ਲਈ ਬੁਕਿੰਗ ਕਰਵਾ ਸਕਦੇ ਹਨ। ਉਹਨਾਂ ਆਖਿਆ ਕਿ ਆਈਲਜ਼ ਲਈ ਰਾਈਟ ਵੇ ਏਅਰਿਲੰਕਸ ਬਿਹਤਰ ਸੰਸਥਾ ਹੈ ਕਿਉਂਕਿ ਸੰਸਥਾ ‘ਚ ਵਿਦਿਆਰਥੀਆਂ ਲਈ ਗਰੰਟਿਡ ਸਕੋਰ ਪ੍ਰਾਪਤ ਕਰਨ ਵਾਸਤੇ ਬਿਹਤਰ ਅਤੇ ਸਰਟੀਫਾਈਡ ਸਟਾਫ਼ ਉਪਲੱਬਦ ਹੈ। ਉਹਨਾਂ ਆਖਿਆ ਕਿ ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਸ਼ਾਟ ਟਰਮ,ਲੌਂਗ ਟਰਮ ਆਈਲਜ਼ ਅਤੇ ਪੀ ਟੀ ਈ ਕੋਰਸ ਲੈ ਸਕਦੇ ਹਨ। ਤਿਆਗੀ ਨੇ ਆਖਿਆ ਕਿ ਸੰਸਥਾ ਵਿਦਿਆਰਥੀਆਂ ਨੂੰ ਅੰਗਰੇਜ਼ੀ ’ਤੇ ਮੁਹਾਰਤ ਹਾਸਲ ਕਰਵਾਉਣ ਲਈ ਵਧੀਆ ਮਟੀਰੀਅਲ ਅਤੇ ਪ੍ਰੈਕਟਿਸ ਟੈਸਟ ਅਤੇ ਸਹਿਕਰਮੀ ਤੋਂ ਸਹਿਕਰਮੀ ਸਹਾਇਤਾ ਮੁਹੱਈਆ ਕਰਵਾਉਂਦੀ ਹੈ । ਤਿਆਗੀ ਨੇ ਆਖਿਆ ਕਿ ਅਸਲ ਵਿਚ ਰਾਈਟ ਵੇਅ ਏਅਰਿਕ ਨਾ ਕੇਵਲ ਭਾਰਤ ‘ਚ ਉੱਤਮ ਆਈਲਜ਼ ਅਤੇ ਪੀ ਟੀ ਈ ਸਿਖਲਾਈ ਕੇਂਦਰਾਂ ਵਿਚ ਸ਼ੁਮਾਰ ਹੈ ਬਲਕਿ ਉਹਨਾਂ ਦੀ ਮਾਹਿਰ ਟੀਮ ਵਿਦਿਆਰਥੀਆਂ ਨੂੰ ਵਿਅਕਤੀਗਤ ਤੌਰ ’ਤੇ ਵੀ ਹਰ ਤਰਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਤਿਆਰੀ ਕਰਵਾਉਂਦੀ ਹੈ। ਉਹਨਾਂ ਦੱਸਿਆ ਕਿ ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਮੋਗਾ ਤੋਂ ਇਲਾਵਾ ਮੇਰਠ,ਬਾਘਾਪੁਰਾਣਾ,ਸੰਗਰੂਰ,ਬਰਨਾਲਾ,ਖੰਨਾ,ਦਿੱਲੀ ਅਤੇ ਮੈਨਬੌਰਨ ਆਦਿ ਦਫਤਰਾਂ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਆਖਿਆ ਕਿ ਵਧੇਰੇ ਜਾਣਕਾਰੀ ਲਈ ਉਹਨਾਂ ਦੇ ਸੰਪਰਕ ਨੰਬਰ 84370-43066 ਤੋਂ 76 ਤੱਕ ਦੀ ਲੜੀ ਤੱਕ ਦੇ ਮੋਬਾਈਲ ਨੰਬਰਾਂ ‘ਤੇ ਕਾਲ ਕਰ ਸਕਦੇ ਹਨ।