ਪਿੰਡਾਂ ਦੇ ਸਰਪੰਚਾਂ ਨੂੰ 8 ਕਰੋੜ ਦੇ ਗਰਾਂਟਾਂ ਦੇ ਚੈੱਕ ਵੰਡਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਕਿਹਾ , ‘‘ 14ਵੇਂ ਵਿੱਤ ਕਮਿਸ਼ਨ ਤਹਿਤ ਪੇਂਡੂ ਖੇਤਰਾਂ ਦੇ ਬੁਨਿਆਦੀ ਵਿਕਾਸ ਨੂੰ ਸੰਭਵ ਕਰਨ ਲਈ ਮੁਹੱਈਆ ਕਰਵਾਈਆਂ ਇਹ ਗਰਾਂਟਾਂ ’’
ਮੋਗਾ, 7 ਜਨਵਰੀ (ਜਸ਼ਨ): 15ਵੇਂ ਵਿੱਤ ਕਮਿਸ਼ਨ ਤਹਿਤ ਅੱਜ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਵੱਖ ਵੱਖ ਪਿੰਡਾਂ ਨੂੰ ਗਰਾਂਟਾਂ ਦੇ ਚੈੱਕ ਤਕਸੀਮ ਕੀਤੇ ਗਏ ਜਿਸ ਅਧੀਨ ਮੋਗਾ -1 ਬਲਾਕ ਦੀਆਂ 13 ਪੰਚਾਇਤਾਂ ਨੂੰ 1 ਕਰੋੜ 75 ਲੱਖ 55 ਹਜ਼ਾਰ 799 ਰੁਪਏ ਜਦਕਿ ਮੋਗਾ 2 ਦੀਆਂ 33 ਪੰਚਾਇੰਤਾਂ ਨੂੰ 6 ਕਰੋੜ 92 ਲੱਖ 3 ਹਜ਼ਾਰ 709 ਰੁਪਏ ਦੇ ਚੈੱਕ ਵੰਡੇ ਗਏ। ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਆਪਣੇ ਮੋਗਾ ਦਫਤਰ ਵਿਖੇ ਇਕੱਤਰ ਹੋਏ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੂੰ ਕੁੱਲ ਤਕਰੀਬਨ 8 ਕਰੋੜ ਦੇ ਚੈੱਕ ਵੰਡੇ । ਇਸ ਮੌਕੇ ਉਹਨਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਵਿਧਾਇਕ ਡਾ: ਹਰਜੋਤ ਕਮਲ ਨੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਚੁਣੇ ਹੋਏ ਲੋਕ ਨੁਮਾਇੰਦਿਆਂ ਨੂੰ ਹੋਰ ਸ਼ਕਤੀਆਂ ਦਿੰਦਿਆਂ ਅਤੇ ਪੇਂਡੂ ਖੇਤਰਾਂ ਦਾ ਸਹੀ ਵਿਕਾਸ ਯਕੀਨੀ ਬਣਾਉਣ ਦੇ ਨਾਲ ਨਾਲ ਪੇਂਡੂ ਖੇਤਰਾਂ ਦੇ ਬੁਨਿਆਦੀ ਵਿਕਾਸ ਨੂੰ ਸੰਭਵ ਕਰਨ ਲਈ ਇਹ ਗਰਾਂਟਾਂ ਮੁਹੱਈਆ ਕਰਵਾਈਆਂ ਹਨ । ਉਹਨਾਂ ਕਿਹਾ ਕਿ ਇਹਨਾਂ ਗਰਾਂਟਾਂ ਦੀ ਵਰਤੋਂ ਪਿੰਡਾਂ ‘ਚ ਬਰਸਾਤੀ ਪਾਣੀ ਦੀ ਸਾਂਭ ਸੰਭਾਲ, ਗਲੀਆਂ ਨਾਲੀਆਂ ਪੱਕੀਆਂ ਕਰਨ, ਲਿੰਕ ਸੜਕਾਂ ਦਾ ਨਿਰਮਾਣ ਤੇ ਰਿਪੇਅਰ, ਰਸਤਿਆਂ ਦਾ ਨਿਰਮਾਣ, ਸਟਰੀਟ ਲਾਈਟਾਂ, ਸਮਸ਼ਾਨ ਘਾਟ ਦੇ ਸ਼ੈੱਡਾਂ ਦਾ ਨਿਰਮਾਣ, ਮਰੇ ਹੋਏ ਪਸ਼ੂਆਂ ਦੀ ਸੰਭਾਲ, ਪੰਚਾਇਤ ਘਰਾਂ ‘ਚ ਵਾਈ-ਫਾਈ ਦੀ ਸਹੂਲਤ, ਲਾਇਬਰੇਰੀ , ਨੌਜਵਾਂਨਾ ਲਈ ਖੇਡ ਮੈਦਾਨ, ਕਸਰਤ ਘਰ, ਲੋੜ੍ਹ ਪੈਣ ’ਤੇ ਪਾਣੀ ਸਪਲਾਈ ਦੇ ਬਿੱਲ, ਸਾਲਿਡ ਵੇਸਟ ਪ੍ਰਬੰਧਨ ਅਤੇ ਆਮਦਨ ਵਿੱਚ ਵਾਧਾ ਕਰਨ ਲਈ ਦੁਕਾਨਾਂ ਆਦਿ ਦੇ ਨਿਰਮਾਣ ਲਈ ਕੀਤੀ ਜਾਵੇਗੀ। ਵਿਧਾਇਕ ਡਾ: ਹਰਜੋਤ ਕਮਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਚਾਇਤ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਦਾ ਧੰਨਵਾਦ ਕੀਤਾ ਜਿਹਨਾਂ ਨੇ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਡੇ ਪੱਧਰ ’ਤੇ ਗਰਾਟਾਂ ਰਿਲੀਜ਼ ਕੀਤੀਆਂ ਹਨ।
ਇਸ ਮੌਕੇ ਕਮਲਜੀਤ ਕੌਰ ਜ਼ਿਲਾ ਪ੍ਰਧਾਨ ਸ਼ਹਿਰੀ,ਚੇਅਰਮੈਨ ਗੁਰਵਿੰਦਰ ਦੌਲਤਪੁਰਾ ਤੋਂ ਇਲਾਵਾ ਚੈੱਕ ਪ੍ਰਾਪਤ ਕਰਨ ਆਏ ਵੱਖ ਵੱਖ ਸਰਪੰਚ ਜਿਹਨਾਂ ਵਿਚ ਚਰਨਜੀਤ ਸਿੰਘ ਕੋਰੇਵਾਲਾ ਖੁਰਦ, ਸਰਵਣ ਸਿੰਘ ਕੋਰੇਵਾਲਾ ਕਲਾਂ,ਹਰਦੇਵ ਸਿੰਘ ਧੱਲੇਕੇ, ਗੁਰਤੇਜ ਸਿੰਘ ਖੁਖਰਾਣਾ, ਜਗਰਾਜ ਸਿੰਘ ਮਹੇਸ਼ਰੀ, ਹਰਨੇਕ ਸਿੰਘ ਮੋਠਾਂਵਾਲੀ, ਸੁਖਵਿੰਦਰ ਸਿੰਘ ਬੁੱਕਣਵਾਲਾ, ,ਸਤਪਾਲ ਕੌਰ ਦੱਧਾਹੂਰ, ਮਨਜੀਤ ਕੌਰ ਕਾਹਨ ਸਿੰਘ ਵਾਲਾ, ਸਖਮੰਦਰ ਸਿੰਘ, ਹਰਬੰਸ ਪੱਤੀ ਸੰਧੂਆਂ, ਨਜਿੰਦਰ ਸਿੰਘ ਚੋਟੀਆਂ ਕਲਾਂ, ਸੁਖਦੇਵ ਸਿੰਘ ਗਿੱਲ ਚੋਟੀਆਂ ਕਲਾਂ ਮੈਂਬਰ ਮਾਰਕੀਟ ਕਮੇਟੀ , ਲਖਵੰਤ ਸਿੰਘ ਸਾਫ਼ੂਵਾਲਾ, ਦੀਸ਼ਾ ਬਰਾੜ, ਰਾਮ ਸਿੰਘ ਸੱਦਾ ਸਿੰਘ ਵਾਲਾ, ਤਰਸੇਮ ਸਿੰਘ ਖੋਸਾ ਪਾਂਡੋ, ਗੁਰਵਿੰਦਰ ਸਿੰਘ ਮੰਗੇਵਾਲਾ, ਜਗਦੀਪ ਸਿੰਘ ਚੁੱਪਕੀਤੀ , ਪਿੰਦਰਪਾਲ ਮੰਡੀਰਾਂ ਨਵਾਂ, ਜਗਸੀਰ ਸਿੰਘ ਮੰਡੀਰਾਂ ਪੁਰਾਣਾ, ਸਤਨਾਮ ਸਿੰਘ ਝੰਡੇਵਾਲਾ , ਮੇਜਰ ਸਿੰਘ ਕੋਟ ਭਾਊਆਂ , ਗੁਲਸ਼ਨ ਗਾਬਾ ਦੌਲਤਪੁਰਾ ਨੀਵਾਂ,ਮਨਿੰਦਰ ਕੌਰ ਸਲੀਨਾ (ਸਾਰੇ ਸਰਪਚੰ), ਸਾਬਕਾ ਸਰਪੰਚ ਬਲਦੇਵ ਕੌਰ ਡਰੋਲੀ ਭਾਈ , ਕਿੰਦਰ ਡਗਰੂ ਬਲਾਕ ਪ੍ਰਧਾਨ , ਗੁਰਮਿੰਦਰ ਬਬਲੂ ਸਾਬਕਾ ਕੌਂਸਲਰ ਅਤੇ ਲਖਵੀਰ ਸਿੰਘ ਲੱਖਾ ਦੁੱਨੇਕੇ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ , ਪੰਚਾਇਤ ਮੰਤਰੀ ਤਿ੍ਰਪਤ ਰਾਜਿੰਦਰ ਬਾਜਵਾ ਅਤੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ ਜਿਹਨਾਂ ਦੇ ਯਤਨਾਂ ਸਦਕਾ ਜਲਦ ਹੀ ਪਿੰਡਾਂ ਦੀ ਨਕਸ਼ ਨੁਹਾਰ ਬਦਲੀ ਜਾਵੇਗੀ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ