ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਅਭਿਨਵ ਗੁਪਤਾ ਨੂੰ ਮਿਲਿਆ ਐਮ.ਬੀ.ਬੀ.ਐਸ ਵਿੱਚ ਦਾਖਲਾ, ਸਕੂਲ ਦਾ ਨਾਂ ਕੀਤਾ ਰੌਸ਼ਨ

ਮੋਗਾ,4 ਜਨਵਰੀ (ਜਸ਼ਨ): ਕੈਂਬਰਿਜ ਇੰਟਰਨੈਸਨਲ ਸਕੂਲ ਦੇ ਹੋਣਹਾਰ ਵਿਦਿਆਰਥੀ ਅਭਿਨਵ ਗੁਪਤਾ ਪੁੱਤਰ ਰਾਜੀਵ ਗੁਪਤਾ ਨੇ ਨੀਟ 2020 ਟੈਸਟ ਵਿੱਚੋਂ 575 ਅੰਕ ਪ੍ਰਾਪਤ ਕਰਕੇ ਸਕੂਲ ਦਾ ਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ। ਉਸ ਨੇ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਜਲੰਧਰ ਵਿਚ ਗੌਰਮਿੰਟ ਕੋਟੇ ਵਿੱਚ ਸੀਟ ਲਈ ਹੈ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਸ. ਦਵਿੰਦਰ ਪਾਲ ਸਿੰਘ ਨੇ ਅਭਿਨਵ ਗੁਪਤਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਸਮੇਂ ਅਭਿਨਵ ਗੁਪਤਾ ਦੇ ਮਾਤਾ ਪਿਤਾ ਅਤੇ ਪਰਮਜੀਤ ਕੌਰ ਜਨਰਲ ਸੈਕਟਰੀ ਕੈਂਬਰਿਜ ਇੰਟਰਨੈਸਨਲ ਸਕੂਲ ਹਾਜਰ ਸਨ। ਸ. ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚੋਂ ਅਨੇਕਾਂ ਵਿਦਿਆਰਥੀ ਮੈਡੀਕਲ ਅਤੇ ਇੰਜੀਨੀਅਰਿੰਗ ਦੀਆਂ ਡਿਗਰੀਆਂ ਪ੍ਰਾਪਤ ਕਰਕੇ ਉੱਚ ਅਹੁਦਿਆਂ ਤੇ ਬਿਰਾਜਮਾਨ ਹਨ ਅਤੇ ਬਹੁਤ ਸਾਰੇ ਵਿਦਿਆਰਥੀ ਵਿਦੇਸਾਂ ਵਿੱਚ ਵੀ ਸਕੂਲ ਦਾ ਨਾਂ ਰੌਸਨ ਕਰ ਰਹੇ ਹਨ। ਸਕੂਲ ਦੇ ਪ੍ਰਧਾਨ ਕੁਲਦੀਪ ਸਿੰਘ ਸਹਿਗਲ, ਮੀਤ ਪ੍ਰਧਾਨ ਡਾ. ਇਕਬਾਲ ਸਿੰਘ, ਡਾ.  ਗੁਰਚਰਨ ਸਿੰਘ, ਗਗਨਪ੍ਰੀਤ ਸਿੰਘ ਤੇ ਸੁਮੀਤ ਪਾਲ ਕੌਰ ਨੇ ਅਭਿਨਵ ਦੇ ਪਰਿਵਾਰ ਨੂੰ ਵਧਾਈ ਭੇਜੀ ਅਤੇ ਇਸ ਸਫਲਤਾ ਲਈ ਸਕੂਲ ਦੇ ਪਿ੍ਰੰਸੀਪਲ ਸ੍ਰੀਮਤੀ ਸਤਵਿੰਦਰ ਕੌਰ ਅਤੇ ਸਮੁੱਚੇ ਸਟਾਫ ਦੇ ਸਿਰ ਸਿਹਰਾ ਬੰਨਿੵਆ।