ਬੈਂਸ ਵਲੋਂ ਸਟਿੰਗ ਆਪ੍ਰੇਸ਼ਨ ਕਰਕੇ ਰਿਸ਼ਵਤ ਲੈਂਦੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਵਿਰੁੱਧ ਫੌਰੀ ਕਾਰਵਾਈ ਕਰਨ ਦੇ ਮੁੱਖ ਮੰਤਰੀ ਨੇ ਦਿੱਤੇ ਆਦੇਸ਼

Tags: 

*ਲੋਕ ਇਨਸਾਫ ਪਾਰਟੀ ਦੀ ਭ੍ਰਿਸ਼ਟਾਚਾਰ ਵਿਰੁੱਧ ਜੰਗ ਜਾਰੀ ਰਹੇਗੀ :ਬੈਂਸ
ਲੁਧਿਆਣਾ, 2 ਜਨਵਰੀ (ਜਸ਼ਨ): ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸ. ਸਿਮਰਜੀਤ ਸਿਘ ਬੈਂਸ ਵਲੋਂ ਇਕ ਸਟਿੰਗ ਆਪ੍ਰੇਸ਼ਨ ਕਰਕੇ ਸਿੱਖਿਆ ਵਿਭਾਗ ਦੇ ਕਲਰਕ ਅਮਿਤ ਮਿੱਤਲ ਨੂੰ 70,000/- ਰੁਪਏ ਰਿਸ਼ਵਤ ਲੈਂਦੇ ਹੋਏ 6 ਮਾਰਚ 2018 ਨੂੰ ਰੰਗੇ ਹੱਥੀ ਫੜ ਲਿਆ ਸੀ, ਜਿਸ ਵਿਰੁੱਧ ਫੋਰੀ ਕਾਰਵਾਈ ਕਰਨ ਦੇ ਆਦੇਸ਼ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਮੱਖ ਸਕੱਤਰ ਪੰਜਾਬ ਸਰਕਾਰ ਨੂੰ ਆਂਦੇਸ਼ ਦੇ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿੱਖਿਆ ਵਿਭਾਗ ਦੇ ਕਲਰਕ ਅਮਿਤ ਮਿੱਤਲ ਨੇ ਫੜੇ ਜਾਣ ਉਪਰੰਤ ਉਸ ਵੇਲੇ ਵੀਡੀਓ ਰਿਕਾਰਡਿੰਗ ਵਿਚ ਮੰਨਿਆ ਸੀ ਕਿ ਇਹ ਰਿਸ਼ਵਤ ਉਸ ਨੇ ਉੱਪ ਜਿਲਾ ਸਿੱਖਿਆ ਅਫਸਰ ਕੁਲਦੀਪ ਸਿੰਘ ਅਤੇ ਕਾਨੂੰਨੀ ਸਲਾਹਕਾਰ ਹਰਵਿੰਦਰ ਸਿੰਘ ਦੇ ਕਹਿਣ ਤੇ ਲਈ ਹੈ ਅਤੇ ਕਲਰਕ ਦੀ ਜੇਬ ਵਿਚੋਂ ਨਿਕਲੇ ਨੋਟਾਂ ਦੇ ਨੰਬਰਾਂ ਦਾ ਮਿਲਾਨ ਸ਼ਿਕਾਇਤ ਕਰਤਾ ਵਲੋਂ ਪਹਿਲਾਂ ਹੀ ਨੋਟ ਕਰਕੇ ਰੱਖੇ ਗਏ ਨੰਬਰਾਂ ਨਾਲ ਹੋ ਗਿਆ ਸੀ। ਬੈਂਸ ਨੇ ਦੱਸਿਆ ਕਿ ਇਸ ਸੰਬਧੀ ਕਥਿਤ ਦੋਸ਼ੀਆਂ ਵਿਰੁੱਧ ਜਦੋਂ ਕੋਈ ਕਾਰਵਾਈ ਨਹੀ ਕੀਤੀ ਗਈ ਤਾਂ ਮੈਂ ਮਾਨਯੋਗ ਸਪੀਕਰ ਵਿਧਾਨ ਸਭਾ ਪੰਜਾਬ ਨੂੰ ਇਕ ਪੱਤਰ ਲਿੱਖ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਉਨਾ ਨੇ ਵਿਜੀਲੈਂਸ ਬਿਊਰੋ ਨੂੰ ਇਸ ਦੀ ਜਾਂਚ ਭੇਜ ਦਿੱਤੀ। ਵਿਜੀਲੈਂਸ ਬਿਊਰੋ ਵਲੋਂ ਜਾਂਚ ਉਪਰੰਤ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਰਿਸ਼ਵਤ ਲੈਣ ਦੀ ਪੁਸ਼ਟੀ ਕੀਤੀ ਗਈ, ਪ੍ਰਤੂ ਲਗਭਗ ਪੋਣੇ ਦੋ ਸਾਲ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਤਿੰਨੇ ਦੋਸ਼ੀਆਂ ਨੂੰ ਸਿਰਫ ਚਾਰਜਸ਼ੀਟ ਕੀਤਾ ਗਿਆ ਸੀ। ਬੈਂਸ ਨੇ ਦੱਸਿਆ ਕਿ ਫਿਰ ਉਨਾ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿੱਖ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਪੁਰਜੋਰ ਮੰਗ ਕੀਤੀ ਤਾਂ ਜੋ ਸਰਕਾਰੀ ਤੰਤਰ ਵਿਚ ਬੈਠੇ ਭ੍ਰਿਸ਼ਟ ਅਧਿਕਾਰੀਆਂ, ਕਰਮਚਾਰੀਆਂ ਆਦਿ ਤੇ ਰੋਕ ਲਾੲ ਿਜਾ ਸਕੇ, ਜਿਸ ਤੇ ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ਨੰਬਰ ਮਮਪ-20/ਐਲਸੀ/ਸ਼ੀਐਮ/681 ਮਿਤੀ18-12-2020 ਰਾਂਹੀ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਫੋਰੀ ਕਾਰਵਾਈ ਲਈ ਆਖਿਆ ਹੈ। ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦਾ ਗਠਨ ਹੀ ਭ੍ਰਿਸ਼ਟਾਚਾਰ ਵਿਰੁੱਧ ਹੋਇਆ ਹੈ ਅਤੇ ਪਾਰਟੀ ਵਲੋਂ ਭ੍ਰਿਸਟਾਚਾਰ ਵਿਰੁੱਧ ਜੰਗ ਜਾਰੀ ਰਹੇਗੀ, ਭਾਵੇਂ ਸਿੱਖਿਆ ਵਿਭਾਗ ਵਿਚ ਹੋਵੇ, ਮਾਲ ਵਿਭਾਗ ਵਿਚ ਹੋਵੇ ਜਾਂ ਕਿਸੇ ਹੋਰ ਵਿਭਾਗ ਵਿਚ। ਲੋਕ ਇਨਸਾਫ ਪਾਰਟੀਦਾ ਹਰੇਕ ਅਹੁਦੇਦਾਰ ਅਤੇ ਵਰਕਰ ਸਦਾ ਭ੍ਰਿਸ਼ਟਾਚਾਰ ਵਿਰੁੱਧ ਡੱਟ ਕੇ ਲੜਦਾ ਨਜਰ ਆਵੇਗਾ।