ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਲੜਕੀਆਂ ਨੇ ਕਿਸਾਨੀ ਹੱਕਾਂ ਲਈ ਕੇਂਦਰੀ ਹਕੂਮਤ ਨੂੰ ਪਾਈਆਂ ਲਾਹਣਤਾਂ

ਮੋਗਾ, 1ਜਨਵਰੀ (ਜਸ਼ਨ):  ਅੱਜ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ  ਸਰਕਾਰੀ ITI ਇਕਾਈ(PRSU) ਲੜਕੀਆਂ ਵਿਚੋਂ ਰੋਹ ਭਰਪੂਰ ਮਾਰਚ ਕਰਦਿਆ ਰੋਡ ਉੱਪਰ ਪ੍ਰਦਰਸ਼ਨ ਕੀਤਾ ਗਿਆ,ਜਿਸ ਚ ਵਿਦਿਆਰਥਣਾਂ ਨੇ ਰੋਹ ਭਰਪੂਰ ਨਾਹਰੇ ਲਗਾਏ ਤੇ ਹੱਥ ਚ ਪੋਸਟਰ ਫੜ ਕੇ ਕੇਂਦਰੀ ਹਕੂਮਤ ਨੂੰ ਲਾਹਨਤਾ ਪਾਈਆਂ। ਓਹਨਾਂ ਨੇ ਕਿਹਾ ਕਿ ਸਾਡੇ ਬਜੁਰਗ ਦਿੱਲੀ ਡੱਟੇ ਹੋਏ ਹਨ ਤੇ ਅਸੀ ਏਥੇ ਪੰਜਾਬ ਵਿੱਚ ਅਪਣਾ ਫਰਜ਼ ਨਿਭਾ ਰਹੀਆਂ ਹਾਂ ਤੇ ਪਹਿਲਾ 2ਵਾਰ ਦਿੱਲੀ ਜਾ ਕੇ ਆਏ ਹਾਂ ਤੇ ਓਦੋ ਤੱਕ ਲਾਮਬੰਦੀ ਕਰਾਂਗੇ ਜਦੋਂ ਇਹ ਬਿੱਲ ਰੱਦ ਨਹੀ ਹੁੰਦੇ।ਇਸ ਮੌਕੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸੁਖਜੀਤ ਬੁੱਕਨਵਾਲਾ ਤੇ ਗੁਰਵਿੰਦਰ ਫਿਰੋਜ਼ਪੁਰ ਨੇ ਸੰਬੋਧਨ ਕਰਦਿਆਂ ਕਿਹਾ  ਕਿ ਵਿਦਿਆਰਥੀ ਜਥੇਬੰਦੀਆ ਲਗਾਤਾਰ ਇਹਨਾ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ।ਇਹ ਕਾਨੂੰਨ ਭਾਰਤ ਦੇ ਹਰ ਤਬਕੇ ਉੱਪਰ ਆਪਣਾ ਪ੍ਰਭਾਵ ਛੱਡ ਰਹੇ ਹਨ,ਤਾਜ਼ਾ ਘਟਨਾਵਾਂ ਵਿਚ ਮੱਧ ਪ੍ਰਦੇਸ਼ ਚ ਕਿਸਾਨਾਂ ਦੀ ਫਸਲ ਖਰੀਦ ਕੇ ਕੰਪਨੀ ਮਾਲਕ ਵੱਲੋਂ ਭੱਜ ਜਾਣਾ ਤੇ ਗੋਬੀ ਦੀ ਫਸਲ ਜਿਸਦੀ ਮੰਡੀ ਦੀ ਕੀਮਤ 60  ਰੁਪੈ ਹੈ ਤੇ ਪੈਕਿੰਗ ਤੋਂ ਬਾਦ ਉਸ ਗੋਬੀ ਦੀ 500ਗ੍ਰਾਮ ਦੀ ਕੀਮਤ 600ਰੁਪਏ ਨੀਯਤ ਕੀਤੀ ਗਈ,ਇਹ ਕਾਨੂੰਨਾਂ ਦੇ ਅਗਾਊ ਪ੍ਰਭਾਵ ਹਨ ਜਿਸਦਾ ਪੇਂਡੂ ਸ਼ਹਿਰੀ ਹਰ ਖਿੱਤੇ ਦੇ ਲੋਕਾਂ ਤੇ ਅਸਰ ਪਏਗਾ।ਇਸਲਈ ਇਹਨਾਂ ਦਾ ਵਿਰੋਧ ਹਰ ਤਬਕੇ ਵੱਲੋਂ ਕੀਤਾ ਜਾ ਰਿਹਾ।ਓਹਨਾ ਕਿਹਾ ਕਿ ਦਲਾਲ ਸਰਮਾਏਦਾਰੀ ਵੱਲੋਂ ਜੇਕਰ ਲੋਕਾਂ ਦੀਆਂ ਰੋਜ਼ ਵਰਤੋ ਦੀਆਂ ਚੀਜ਼ਾਂ ਦੀ ਪੈਦਾਵਾਰ ਉੱਪਰ ਵੀ ਕਬਜ਼ਾ ਕਰ ਲਿਆ ਗਿਆ ਤਾਂ ਲੋਕ ਮਹਿੰਗੀ ਵਸਤੂ ਖਰੀਦਣ ਲਈ ਮਜਬੂਰ ਹੋਣਗੇ,ਤੇ ਬਾਦ ਵਿੱਚ ਪਛਤਾਉਣ ਤੋਂ ਬਿਨਾ ਕੁਝ ਵੀ ਹੱਥ ਨਹੀਂ ਲੱਗਣਾ।ਇਸ ਮੌਕੇ ITI ਕਮੇਟੀ ਪ੍ਰਧਾਨ ਹਰਮਨਜੀਤ ਕੌਰ,ਮੀਤ ਪ੍ਰਧਾਨ ਕੁਲਜਿੰਦਰ ਕੌਰ ਅਤੇ ਸੈਕਟਰੀ ਸਿਮਰਨ ਕੌਰ ਨੇ ਅਗਵਾਈ ਕਰਦਿਆ ਕਿਹਾ ਕਿ ਔਰਤਾਂ ਦਾ ਪੈਦਾਵਰੀ ਗਤੀ ਵਿਧੀਆਂ ਵਿੱਚ ਬਰਾਬਰ ਦਾ ਯੋਗਦਾਨ ਹੈ ਤੇ ਖੇਤੀਬਾੜੀ ਪੇਂਡੂ ਖਿੱਤਿਆਂ ਲਈ ਮੁੱਖ ਰੋਜ਼ਗਾਰ ਦਾ ਸਾਧਨ ਹੈ,ਅਸੀ ਤਕਨੀਕੀ ਸਿੱਖਿਆ ਹਾਸਿਲ ਕਰ ਕੇ ਵੀ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਹਾਂ ਕਿੳ ਕੇ ਉਦਯੋਗਿਕ ਘਰਾਣਿਆਂ ਵੱਲੋਂ ਲੁੱਟ ਕਰਨ ਦਾ ਕੋਈ ਵੀ ਢੰਗ ਛੱਡਿਆ ਨਹੀਂ ਜਾ ਰਿਹਾ ਇਸਲਈ ਅਸੀ ਵੀ ਓਹਨਾ ਦਾ ਵਿਰੋਧ ਕਰਨ ਲਈ ਮੈਦਾਨ ਚ ਨਿੱਤਰ ਆਏ ਹਾਂ ਤੇ ਪਿੰਡ ਪਿੰਡ ਜਾ ਕੇ ਜਾਗਰੂਕਤਾ ਪੈਦਾ ਕੀਤੀ ਜਾਊਗੀ।ਓਹਨਾ ਕਾਨੂੰਨਾਂ ਨੂੰ ਰੱਦ ਕਰਨ ਤੱਕ ਸਰਕਾਰ ਵਿਰੁੱਧ ਡੱਟਣ ਦਾ ਅਹਿਦ ਵੀ ਲਿਆ।ਇਸ ਮੌਕੇ ਉਪਰੋਕਤ ਤੋ ਇਲਾਵਾ          ਮਨਦੀਪ,ਅਮਨਦੀਪ,ਮਨਪ੍ਰੀਤ,ਗੁਰਪ੍ਰੀਤ,ਵੀਰਪਾਲ,ਨਵਦੀਪ,ਪ੍ਰੀਆ,ਕਮਲਜੀਤ,ਹਰਜਿੰਦਰ,ਜਸਪ੍ਰੀਤ ਸਮੇਤ ਸਾਰੀ ITI। ਦੀਆਂ ਵਿਦਿਆਰਥਣਾਂ ਹਾਜ਼ਰ ਸਨ।