ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਸਮੂਹ ਪੰਜਾਬੀਆਂ ਨੂੰ ਨਵੇਂ ਵਰ੍ਹੇ ਦੀ ਦਿੱਤੀ ਮੁਬਾਰਕਬਾਦ

ਮੋਗਾ,31 ਦਸੰਬਰ (ਜਸ਼ਨ) : ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਸੀਨੀਅਰ ਅਕਾਲੀ ਆਗੂ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਨਵੇਂ ਵਰ੍ਹੇ ’ਤੇ ਮੁਬਾਰਕਾਂ ਦਿੰਦਿਆਂ ਆਖਿਆ ਕਿ ਸਮੂਹ ਪੰਜਾਬੀਆਂ ਲਈ ਨਵਾਂ ਵਰ੍ਹਾ ਸੁਨਹਿਰੀ ਭਵਿੱਖ ਲੈ ਕੇ ਆਵੇ ਖਾਸਕਰ ਪਿੱਛਲੇ ਲੰਬੇ ਸਮੇਂ ਤੋਂ ਸੂਬੇ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ  ਸੰਘਰਸ਼ ਕਾਰਨ ਆਪੋ ਆਪਣੇ ਘਰਾਂ ਤੋਂ ਕੂਚ ਕਰਕੇ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਉਹਨਾਂ ਵੀਰ ਭੈਣਾਂ ਲਈ ਚੜ੍ਹਦਾ ਸਾਲ ਖੁਸ਼ੀਆਂ ਦਾ ਸਬੱਬ ਬਣੇ ਅਤੇ ਕੇਂਦਰ ਸਰਕਾਰ ਸਾਰੇ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਵੇ ਅਤੇ ਸਾਰਾ ਪੰਜਾਬ ਮੁੜ ਤੋਂ ਮਿਹਨਤਕਸ਼ਾਂ ਵਾਲੀ ਪਗਡੰਡੀ ’ਤੇ ਚੱਲਦਿਆਂ ਖੁਸ਼ੀਆਂ ਖੇੜੇ ਮਾਣਨ ਦੇ ਯੋਗ ਹੋ ਜਾਵੇ ।