ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਸਦਕਾ ਸ਼ਹਿਰ ਦੇ ਵਿਕਾਸ ਕਾਰਜ ਪੂਰੇ ਜੋਰਾਂ ਸ਼ੋਰਾਂ ’ਤੇ: ਜਗਚਾਨਣ ਸਿੰਘ ਜੱਗੀ

ਮੋਗਾ,31 ਦਸੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਸਦਕਾ ਜਿੱਥੇ ਸ਼ਹਿਰ ਵਿੱਚ ਹਰ ਕੰਮ ਪੂਰੇ ਜੋਰਾਂ ਸ਼ੋਰਾਂ ਨਾਲ ਹੋ ਰਹੇ ਹਨ ਉੱਥੇ ਹੀ ਸ਼ਹਿਰ ਨੂੰ ਜਗਮਗਾਉਣ ਦੇ ਮਿਸ਼ਨ ਤਹਿਤ  ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਦੀ ਅਗਵਾਈ ਵਿੱਚ ਅਤੇ ਵਾਰਡ ਦੇ ਇੰਚਾਰਜ ਜਗਚਾਨਣ ਸਿੰਘ ਜੱਗੀ ਦੀ ਦੇਖ ਰੇਖ ‘ਚ ਵਾਰਡ ਨੰਬਰ 32 ‘ਚ ਐਲ ਈ ਡੀ ਲਾਈਟਾ ਦਾ ਕੰਮ ਸ਼ੁਰੂ ਹੋ ਗਿਆ ਹੈ।  ਵਾਰਡ ਵਿਚ ਲਾਇਟਾਂ ਲਗਾਉਣ ਦੇ ਪ੍ਰੌਜੈਕਟ ਕਰਕੇ ਵਾਰਡ ਵਾਸੀਆਂ ਵਿੱਚ ਕਾਫੀ ਉਤਸ਼ਾਹ  ਪਾਇਆ  ਜਾ ਰਿਹਾ ਹੈ । ਮੌਕੇ ’ਤੇ ਮੌਜੂਦ ਵਾਰਡ ਦੇ ਲੋਕਾਂ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਚਾਨਣ ਸਿੰਘ ਜੱਗੀ ਵੱਲੋਂ ਕਰਵਾਏ ਕੰਮਾਂ ਤੋਂ ਖੁਸ਼ ਹੋ ਕੇ ਉਹਨਾਂ ਜੱਗੀ ਨਾਲ ਖੜ੍ਹਨ ਦਾ ਭਰੋਸਾ ਦਿਵਾਇਆ ਹੈ। ਇਸ ਮੌਕੇ ਮਲੂਕ ਸਿੰਘ ਫੌਜੀ , ਨਿਸ਼ਾਨ ਸਿੰਘ, ਸੁਰਜੀਤ ਸਿੰਘ, ਬੂਟਾ ਸਿੰਘ, ਕਰਮਜੀਤ ਸਿੰਘ, ਬਿੰਦਰ ਸਿੰਘ,ਕਰਨ ਅਤੇ ਪਤਵੰਤੇ ਹਾਜ਼ਰ ਸਨ ।