ਵਿਧਾਇਕ ਡਾ: ਹਰਜੋਤ ਕਮਲ ਨੇ ਪ੍ਰੋ. ਸਰੋਜ ਸੂਦ ਰੋਡ ਦਾ ਕੀਤਾ ਉਦਘਾਟਨ,ਹੀਰੋ ਸੋਨੂੰ ਸੂਦ ਦੀ ਮਾਤਾ ਦੇ ਨਾਮ ਤੇ ਦੁਸਹਿਰਾ ਗਰਾਊਂਡ ਰੋਡ ਦਾ ਨਵਾਂ ਨਾਮ ਹੋਵੇਗਾ ‘‘ ਪ੍ਰੋਫੈਸਰ ਸਰੋਜ ਸੂਦ ਰੋਡ ’’
*********ਤਮਾਮ ਉਮਰ ਸਿੱਖਿਆ ਦੇ ਖੇਤਰ ਵਿਚ ਸੇਵਾਵਾਂ ਨਿਭਾਉਣ ਵਾਲੇ ਪ੍ਰੋ. ਸਰੋਜ ਸੂਦ ਮੋਗਾ ਵਾਸੀਆਂ ਲਈ ਹਮੇਸ਼ਾ ਪੇ੍ਰਰਨਾ ਸਰੋਤ ਬਣੇ ਰਹਿਣਗੇ: ਵਿਧਾਇਕ ਡਾ: ਹਰਜੋਤ ਕਮਲ **********
ਮੋਗਾ,30 ਦਸੰਬਰ(ਜਸ਼ਨ): ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਸਥਿਤ ਦੁਸਹਿਰਾ ਗਰਾਊਂਡ ਰੋਡ ਦਾ ਨਾਮ ਮਰਹੂਮ ਪ੍ਰੋਫੈਸਰ ਸਰੋਜ ਸੂਦ ਦੇ ਨਾਮ ਤੇ ਤਬਦੀਲ ਕਰਵਾਉਣ ਉਪਰੰਤ ਅੱਜ ਉਹਨਾਂ ਪ੍ਰੋ. ਸਰੋਜ ਸੂਦ ਰੋਡ ਦੇ ਨਾਮਕਰਨ ਵਾਲੇ ਨੀਂਹ ਪੱਥਰ ਤੋਂ ਪਰਦਾ ਹਟਾਉਣ ਦੀਆਂ ਉਦਘਾਟਨੀ ਰਸਮਾਂ ਨਿਭਾਈਆਂ। ਇਸ ਮੌਕੇ ਰੱਖੇ ਮੌਕੇ ਵਿਧਾਇਕ ਡਾ: ਹਰਜੋਤ ਕਮਲ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੰਦੀਪ ਹੰਸ, ਵਧੀਕ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ , ਪ੍ਰੋ. ਸਰੋਜ ਸੂਦ ਦੀ ਧੀ ਮਾਲਵਿਕਾ ਸੂਦ ਸੱਚਰ, ਗੌਤਮ ਸੱਚਰ, ਸਮਾਜ ਸੇਵੀ ਨਵੀਨ ਸਿੰਗਲਾ, ਰਾਜ ਕੁਮਾਰ ਅਰੋੜਾ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।
ਵਿਧਾਇਕ ਡਾ: ਹਰਜੋਤ ਕਮਲ ਨੇ ਇਸ ਮੌਕੇ ਸਮੂਹ ਮੋਗਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਦੁਸ਼ਹਿਰਾ ਗਰਾਊਂਡ ਵਾਲੀ ਰੋਡ ਦਾ ਨਾਮਕਰਨ ਪ੍ਰੋ. ਸਰੋਜ ਸੂਦ ਰੋਡ ਦੇ ਨਾਮ ’ਤੇ ਕਰਨ ਨਾਲ ਉਹਨਾਂ ਦੇ ਦਿਲ ਨੂੰ ਬੇਹੱਦ ਸਕੂਨ ਮਿਲਿਆ ਹੈ । ਉਹਨਾਂ ਆਖਿਆ ਕਿ ਪ੍ਰੋ. ਸਰੋਜ ਸੂਦ ਨੇ ਤਮਾਮ ਉਮਰ ਵਿਦਿਆਰਥੀਆਂ ਨੂੰ ਸਿੱਖਿਅਤ ਕਰਕੇ ਸਮੇਂ ਦੇ ਹਾਣੀ ਬਣਾਇਆ ਅਤੇ ਉਹਨਾਂ ਦੇ ਵਿਦਿਆਰਥੀਆਂ ਪ੍ਰਤੀ ਸਮਰਪਣ ਦੀ ਭਾਵਨਾ ਸਦਕਾ ਹੀ ਉਹਨਾਂ ਦੇ ਸਪੁੱਤਰ ਸੋਨੂੰ ਸੂਦ ਨਾ ਸਿਰਫ਼ ਫਿਲਮੀ ਪਰਦੇ ’ਤੇ ਹੀਰੋ ਵਜੋਂ ਆਪਣੀ ਪਹਿਚਾਣ ਬਣਾ ਸਕੇ ਬਲਕਿ ਆਮ ਜੀਵਨ ਵਿਚ ਲੋਕਾਂ ਲਈ ਫਰਿਸ਼ਤਾ ਬਣ ਕੇ ਬਹੁੜੇ ,ਖਾਸਕਰ ਕਰੋਨਾ ਮਹਾਂਮਾਰੀ ਦੌਰਾਨ ਉਹਨਾਂ ਦੀਆਂ ਸੇਵਾਵਾਂ ਨੂੰ ਸਮੁੱਚੇ ਵਿਸ਼ਵ ਤਸਲੀਮ ਕੀਤਾ ਹੈ। ਡਾ: ਹਰਜੋਤ ਕਮਲ ਨੇ ਆਖਿਆ ਕਿ ਵਿਰਾਸਤ ਵਿਚ ਮਿਲੀ ਲੋਕ ਸੇਵਾ ਦੀ ਗੁੜ੍ਹਤੀ ਸਦਕਾ ਹੀ ਪ੍ਰੋ. ਸਰੋਜ ਸੂਦ ਦੀ ਧੀ ਮਾਲਵਿਕਾ ਸੂਦ ਵੀ ਹੁਣ ਸਮਾਜ ਸੇਵਾ ਦੇ ਖੇਤਰ ਵਿਚ ਆਪਣੀ ਪਹਿਚਾਣ ਬਣਾ ਚੁੱਕੀ ਹੈ। ਵਿਧਾਇਕ ਨੇ ਆਖਿਆ ਕਿ ਉਹ ਆਪਣੇ ਆਪ ਨੂੰ ਵੱਡਭਾਗਾ ਸਮਝਦੇ ਹਨ ਕਿ ਮੋਗਾ ਨੂੰ ਸਿੱਖਿਆ ਦੇ ਖੇਤਰ ਵਿਚ ਮਾਰਗ ਦਰਸ਼ਕ ਬਣੇ ਪ੍ਰੋ. ਸਰੋਜ ਸੂਦ ਦੀ ਯਾਦ ਨੂੰ ਚਿਰਸਦੀਵੀ ਬਣਾਉਣ ਲਈ ਉਹਨਾਂ ਦੇ ਨਾਮ ‘ਤੇ ਸੜਕ ਦਾ ਉਦਘਾਟਨ ਕਰ ਰਹੇ ਹਨ। ਉਹਨਾਂ ਆਖਿਆ ਕਿ ਮੋਗਾ ਦੇ ਸੁੰਦਰੀਕਰਨ ਦੀ ਪਰਿਕਿਰਿਆ ਦੌਰਾਨ ਅਜਿਹੀਆਂ ਹੋਰਨਾਂ ਸ਼ਖਸੀਅਤਾਂ ਨੂੰ ਵੀ ਸਤਿਕਾਰਤ ਕਰਨ ਦੇ ਯਤਨ ਕੀਤੇ ਜਾਣਗੇ। ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹਨਾਂ ਦੀ ਦਿਲੀ ਰੀਝ ਸੀ ਕਿ ਉਹ ਸੋਨੂੰ ਸੂਦ ਨੂੰ ਮੋਗਾ ਵਿਖੇ ਸਨਮਾਨਿਤ ਕਰਨ ਮੌਕੇ ਇਹ ਉਦਘਾਟਨੀ ਰਸਮਾਂ ਨਿਭਾਉਂਦੇ ਕਿਉਂਕਿ ਕਿਸੇ ਵਿਅਕਤੀ ਲਈ ਉਸ ਦੀ ਮਾਤਾ ਦਾ ਸਤਿਕਾਰ ਸਭ ਤੋਂ ਵੱਡਾ ਸਤਿਕਾਰ ਹੁੰਦਾ ਹੈ ਪਰ ਸੋਨੂੰ ਸੂਦ ਦੇ ਰੁਝੇਵਿਆਂ ਕਾਰਨ ਉਹ ਅੱਜ ਇਸ ਪਵਿੱਤਰ ਕਾਰਜ ਦਾ ਉਦਘਾਟਨ ਕਰ ਰਹੇ ਹਨ। ਇਸ ਮੌਕੇ ਸੋਨੂੰ ਸੂਦ ਦੀ ਭੈਣ ਨੇ ਆਖਿਆ ਕਿ ਉਹ ਵਿਧਾਇਕ ਡਾ: ਹਰਜੋਤ ਕਮਲ ਦੇ ਧੰਨਵਾਦੀ ਹਨ ਜਿਹਨਾਂ ਨੇ ਉਹਨਾਂ ਦੀ ਮਾਤਾ ਦੇ ਨਾਮ ’ਤੇ ਸੜਕ ਦੇ ਨਾਮਕਰਨ ਲਈ ਲੋੜੀਂਦੀ ਮਨਜ਼ੂਰੀ ਲੈ ਕੇ ਸੜਕ ਬਣਾਉਣ ਲਈ ਉਚੇਚੇ ਯਤਨ ਕੀਤੇ।
ਇਸ ਮੌਕੇ ਰਾਕੇਸ਼ ਕੁਮਾਰ ਕਿੱਟਾ ਸਾਬਕਾ ਸਰਪੰਚ, ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਦੇ ਚੇਅਰਮੈਨ ਦੀਸ਼ਾ ਬਰਾੜ ,ਜੁਗਰਾਜ ਸਿੰਘ ਜੱਗਾ ਰੌਲੀ, ਜਸਵਿੰਦਰ ਸਿੰਘ ਕਾਕਾ ਲੰਢੇਕੇ, ਪ੍ਰਵੀਨ ਪੀਨਾ ਸਾਬਕਾ ਕੌਂਸਲਰ, ਜਤਿੰਦਰ ਅਰੋੜਾ ,ਗੁਰਮਿੰਦਰਜੀਤ ਸਿੰਘ ਬਬਲੂ ਸਾਬਕਾ ਕੌਂਸਲਰ, ਵਿਜੇ ਭੂਸ਼ਣ ਟੀਟੂ ਸਾਬਕਾ ਕੌਂਸਲਰ,ਧੀਰਜ ਸ਼ਰਮਾ, ਗੌਰਵ ਗਰਗ ਚੇਅਰਮੈਨ ਸੋਸ਼ਲ ਮੀਡੀਆ ਸੈੱਲ ਮੋਗਾ ਸ਼ਹਿਰੀ , ਕੁਲਦੀਪ ਸਿੰਘ ਬੱਸੀਆਂ, ਪ੍ਰਵੀਨ ਮੱਕੜ, ਬਲਵੰਤ ਰਾਏ ਪੰਮਾ, ਭਾਨੂੰ ਪ੍ਰਤਾਪ, ਦੀਪਕ ਭੱਲਾ,ਵਿਜੇ ਖੁਰਾਣਾ, ਨਰਿੰਦਰ ਬਾਲੀ,ਸੁਨੀਲ ਜੋਇਲ ਭੋਲਾ, ਅਜੀਤ ਵਰਮਾ, ਨਿਰਮਲ ਸਿੰਘ, ਆਤਮਾ ਸਿੰਘ ਨੇਤਾ, ਸੁਮਨ ਕੌਸ਼ਿਕ, ਨਿਰਮਲ ਮੀਨੀਆ, ਸੁਖਵਿੰਦਰ ਸਿੰਘ ਆਜ਼ਾਦ , ਹਿੰਮਤ ਸਿੰਘ ਜੱਬਲ ,ਜਗਚਾਨਣ ਸਿੰਘ ਜੱਗੀ, ਬੂਟਾ ਸਿੰਘ, ਵਿਕਰਮ ਸਿੰਘ ਪੱਤੋ ਇੰਚਾਰਜ ਮੋਗਾ ਕਾਂਗਰਸ , ਕਸ਼ਮੀਰ ਸਿੰਘ ਲਾਲਾ, ਅਜੇ ਕੁਮਾਰ, ਅਮਰਜੀਤ ਅੰਬੀ,ਸੰਜੀਵ ਅਰੋੜਾ, ਤੀਰਥ ਪ੍ਰਧਾਨ, ਛਿੰਦਾ ਬਰਾੜ, ਵਿੱਕੀ ਸਰਪੰਚ,ਵਿਨੀਤ ਚੋਪੜਾ,ਸਾਹਿਲ ਅਰੋੜਾ, ਰਮਨ ਮੱਕੜ, ਗੁੱਲੂ ਆਹਲੂਵਾਲੀਆ, ਜਤਿੰਦਰ ਨੀਲਾ, ਕੁਲਵਿੰਦਰ ਕੌਰ, ਅਮਰਜੀਤ ਸਿੰਘ, ਲੱਖਾ ਦੁੱਨੇਕੇ, ਡਾ: ਦਰਸ਼ਨ ਸਿੰਘ, ਗੁਰਮੀਤ ਮੀਤਾ,ਦਵਿੰਦਰ ਸਿੰਘ,ਵਿਨੋਦ ਕੁਮਾਰ ਛਾਬੜਾ, ਗੁਰਪ੍ਰੀਤ ਸਿੰਘ ਸੱਚਦੇਵਾ, ਸੀਰਾ ਲੰਢੇਕੇ,ਕੁਲਵਿੰਦਰ ਸਿੰਘ ਚੱਕੀਆਂ,ਗੁਰਸੇਵਕ ਸਿੰਘ ਸਮਰਾਟ, ਦਮਨ ਗੋਗਾ, ਜਗਜੀਤ ਜੀਤਾ,ਜਗਦੀਪ ਜੱਗੂ ਆਦਿ ਹਾਜ਼ਰ ਸਨ।
ਕਾਂਗਰਸ ਮੋਗਾ ਸ਼ਹਿਰੀ ਪ੍ਰਧਾਨ ਕਮਲਜੀਤ ਕੌਰ ਅਤੇ ਰਾਜ ਕੌਰ ਨੇ ਮਾਲਵਿਕਾ ਸੱਚਰ ਨੂੰ ਮੁਬਾਰਕਾਂ ਦਿਤੀਆਂ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ