ਬੈਂਸ ਨੇ ਵਾਰਡ ਨੰ: 38 ਵਿਖੇ ਵਿਧਾਇਕ ਕੋਟੇ ਵਿਚੋਂ 83 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦੀ ਕਰਵਾਈ ਸ਼ੁਰੂਆਤ

ਲੁਧਿਆਣਾ, 29 ਦਸੰਬਰ (ਜਸ਼ਨ):ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਨੇ ਵਾਰਡ ਨੂੰ 38 ਵਿਖੇ ਵਿਧਾਇਕ ਕੋਟੇ ਵਿਚੋਂ 83 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਗਲੀ ਨੰ: 4,5,6,7,8 ਅਤੇ 1 ਦੇ ਨਾਲ ਲਗਦੀਆਂ ਸੀਮੈਂਟ ਦੀਆਂ ਗਲੀਆਂ ਦਾ ਕੰਮ ਟੱਕ ਲਾ ਕੇ ਸ਼ੁਰੂ ਕਰਵਾਇਆ। ਇਸ ਮੌਕੇ ਉਨਾ ਦੇ ਨਾਲ ਇਸ ਵਾਰਡ ਦੇ ਕੋਂਸਲਰ ਕੁਲਦੀਪ ਸਿੰਘ ਬਿੱਟਾ ਵੀ ਹਾਜਰ ਸਨ। ਇਸ ਮੌਕੇ ਬੈਂਸ ਅਤੇ ਬਿੱਟਾ ਨੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕ ਇਨਸਾਫ ਪਾਰਟੀ ਦਾ ਸ਼ੁਰੂ ਤੋਂ ਹੀ ਵਿਕਾਸ ਅਤੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਮੁੱਖ ਏਜੰਡਾ ਰਿਹਾ ਹੈ, ਜਿਸ ਲਈ ਲੋਕ ਇਨਸਾਫ ਪਾਰਟੀ ਦੇ ਦੋਵੇਂ ਵਿਧਾਇਕ ਅਤੇ ਸਾਰੇ ਕੋਂਸਲਰ ਡੱਟ ਕੇ ਪਹਿਰਾ ਦੇ ਰਹੇ ਹਨ। ਪ੍ਰੰਤੂ ਚੋਣਾ ਵਿਚ ਹਾਰੇ ਅਤੇ ਇਲਾਕਾ ਨਿਵਾਸੀਆਂ ਵਲੋਂ ਬੁਰੀ ਤਰਾਂ ਨਕਾਰੇ ਕਥਿਤ ਆਗੂ ਮੋਢੇ ਤੇ ਕਹੀ ਰੱਖ ਕੇ ਉਦਘਾਟਨ ਕਰਕੇ ਵਿਧਵਾ ਔਰਤ ਦੇ ਲਾਲ ਚੂੜ੍ਹਾ ਪਾਉਣ ਵਾਲੀ ਗੱਲ ਸਹੀ ਸਾਬਤ ਕਰਦੇ ਨਜਰ ਆਉਂਦੇ ਹਨ ਅਤੇ ਮਜਾਕ ਦੇ ਪਾਤਰ ਬਣਦੇ ਹਨ। ਬੈਂਸ ਨੇ ਕਿਹਾ ਕਿ ਹਲਕਾ ਦੱਖਣੀ ਅਤੇ ਆਤਮ ਨਗਰ ਵਿਖੇ ਵਿਕਾਸ ਕਾਰਜ ਬੜੀ ਤੇਜੀ ਨਾਲ ਚੱਲ ਰਹੇ ਹਨ ਅਤੇ ਉਨਾ ਲਈ ਫੰਡਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ, ਕਿਉਂਕਿ ਸਰਕਾਰਾਂ ਵਲੋਂ ਫੰਡ ਜਿੱਤੇ ਹੋਏ ਨੁਮਾਇੰਦਿਆਂ ਨੂੰ ਜਾਰੀ ਹੁੰਦੇ ਹਨ ਨਾਂ ਕਿ ਹਾਰਿਆਂ ਹਇਆਂ ਨੂੰ ਅਤੇ ਲੋਕ ਇਨਸਾਫ ਜਾਣਦੀ ਹੈ ਕਿ ਸਰਕਾਰਾਂ ਪਾਸੋਂ ਫੰਡ ਕਿਵੇਂ ਮਿਲਦੇ ਹਨ। ਇਸ ਮੌਕੇ ਤੇ ਇਲਾਕਾ ਨਿਵਾਸੀਆਂ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਕੋਂਸਲਰ ਕੁਲਦੀਪ ਸਿੰਘ ਬਿੱਟਾ ਦਾ ਸਿਰੋਪਾਓ ਭੇਂਟ ਕਰਕੇ ਸਨਮਾਨ ਕਰਦੇ ਹੋਏ ਕਰਵਾਏ ਜਾ ਵਿਕਾਸ ਕਾਰਜਾਂ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਤੇ ਉਪਰੋਕਤ ਆਗੂਆਂ ਤੋਂ ਇਲਾਵਾ ਗੁਰਮੀਤ ਸਿੰਘ, ਸੁਦਰਸ਼ਨ ਚੌਹਾਨ, ਬਲਬੀਰ ਸਿੰਘ, ਗੁਰਮੁੱਖ ਸਿੰਘ ਦਾਸ, ਮਨਦੀਪ ਸਿੰਘ ਘਟੋੜੇ, ਮੇਹਰ ਸਿੰਘ ਪਨੇਸਰ, ਜਸਵੀਰ ਸਿੰਘ, ਸੁੱਖਚੈਨ ਸਿੰਘ ਕਲਸੀ, ਗੁਲਜ਼ਾਰ ਸਿੰਘ, ਹਰਨੇਕ ਸਿੰਘ, ਮਨਪ੍ਰੀਤ ਸਿੰਘ, ਹਰਚਰਨ ਸਿੰਘ, ਬਲਜਿੰਦਰ ਸਿੰਘ, ਬਗੀਚਾ ਸਿੰਘ, ਮਨਮੋਹਨ ਸਿੰਘ ਪਨੇਸਰ, ਗੁਰਪ੍ਰੀਤ ਸਿੰਘ ਕਲਸੀ ਆਦਿ ਹਾਜਰ ਸਨ।