ਹਲਵਾਈ ਅਤੇ ਬੇਕਰੀ ਦੀ ਦੁਕਾਨ ਨੂੰ ਲੱਗੀ ਭਿਅੰਕਰ ਅੱਗ,ਲੱਖਾਂ ਦਾ ਸਮਾਨ ਸੜ੍ਹ ਕੇ ਸਵਾਹ, ਜਾਨੀ ਨੁਕਸਾਨ ਤੋਂ ਬਚਾਓ

ਲੁਧਿਆਣਾ, 29 ਦਸੰਬਰ (ਜਸ਼ਨ):ਥਾਣਾ ਕੰਗਣਵਾਲ ਅਧੀਨ ਅੰਬੇਦਕਰ ਨਗਰ ਨੇੜੇ 33’ ਫੁੱਟਾ ਰੋਡ ਤੇ ਸਥਿਤ ਸੁਰਜੀਤ ਸਵੀਟ ਐਂਡ ਬੇਕਰੀ ਵਿਖੇ ਬੀਤੀ ਰਾਤ ਭਿਅੰਕਰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਦਸੀ ਜਾਂਦੀ ਹੈ ਅਤੇ ਇਸ ਵਿਚ ਕਾਉਂਟਰ, ਫਰਨੀਚਰ, ਮੋਟਰ ਸਾਈਕਲ, ਸਾਈਕਲ, ਬੇਕਰੀ ਦਾ ਸਮਾਨ ਤੇ ਮਠਿਆਈ ਸਮੇਤ ਸਾਰਾ ਸਮਾਨ ਸੜ੍ਹ ਕੇ ਸਵਾਹ ਹੋ ਗਿਆ। ਦੁਕਾਨ ਦੇ ਮਾਲਕ ਰਾਮ ਸੇਵਕ ਨੇ ਦੱਸਿਆ ਕਿ ਇਮਾਰਤ ਤੋਂ ਇਲਾਵਾ ਲੱਗਭਗ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨਾ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਨੇ ਲਗਭਗ ਡੇਢ ਘੰਟੇ ਦੀ ਮੁਸ਼ਕਤ ਉਪਰੰਤ ਅੱਗ ਤੇ ਕਾਬੂ ਪਾਇਆ ਜਾ ਸੱਕਿਆ। ਉਨਾ ਹੋਰ ਦੱਸਿਆ ਕਿ ਇਸ ਸੰਬਧੀ ਥਾਣਾ ਕੰਗਣਵਾਲ ਵਿਖੇ ਇਤਲਾਹ ਦਿੱਤੀ ਜਾ ਚੁੱਕੀ ਹੈ। ਉਨਾ ਜਿਲਾ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਉਨਾ ਦੇ ਹੋਏ ਨੁਕਸਾਨ ਦਾ ਮੁਆਵਜਾ ਦੇ ਕੇ ਉਨਾ ਦੀ ਮਦਦ ਕੀਤੀ ਜਾਵੇ, ਕਿਉਂਕਿ ਉਨਾ ਦੀ ਦੁਕਾਨ ਵਿਚ ਕੋਈ ਵੀ ਸਮਾਨ ਵਰਤਣ ਯੋਗ ਨਹੀ ਬੱਚਿਆ।