ਨੌਜਵਾਨਾਂ ਦਾ ਵੱਡਾ ਕਾਫਲਾ ਪਿੰਡ ਦੁਸਾਂਝ ਤੋਂ ਟਿਕਰੀ ਬਾਰਡਰ ਲਈ ਰਵਾਨਾ,ਪਿੰਡ ਦੇ ਮੋਹਤਬਰਾਂ ਨੇ ਨੌਜਵਾਨਾਂ ਨੂੰ ਕੀਤਾ ਰਵਾਨਾ

ਮੋਗਾ 29 ਦਸੰਬਰ(ਜਸ਼ਨ): ਕਿਸਾਨ ਜੱਥੇਬੰਦੀਆਂ ਵੱਲੋਂ ਨਵਾਂ ਸਾਲ ਦਿੱਲੀ ਬਾਰਡਰ ਤੇ ਮਨਾਉਣ ਦੇ ਸੱਦੇ ਤੇ ਅਮਲ ਕਰਦਿਆਂ ਅੱਜ ਪਿੰਡ ਦੁਸਾਂਝ ਦੇ ਨੌਜਵਾਨਾਂ ਦਾ ਇੱਕ ਵੱਡਾ ਕਾਫਲਾ ਰਾਸ਼ਨ ਅਤੇ ਹੋਰ ਜਰੂਰੀ ਸਮਾਨ ਸਮੇਤ ਟਿਕਰੀ ਬਾਰਡਰ ਦਿੱਲੀ ਲਈ ਰਵਾਨਾ ਹੋਇਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਦੁਸਾਂਝ ਦੇ ਪ੍ਰਧਾਨ ਨਿਰਮਲ ਸਿੰਘ ਸੰਘਾ, ਗੁਰਦੁਆਰਾ ਗੁਰੂਸਰ ਦੁਸਾਂਝ ਦੇ ਹੈਡ ਗ੍ਰੰਥੀ ਗਿਆਨੀ ਛਿੰਦਰ ਸਿੰਘ, ਜਗਤਾਰ ਸਿੰਘ ਸਾਬਕਾ ਪੰਚ, ਸਾਬਕਾ ਬਲਾਕ ਸੰਮਤੀ ਮੈਂਬਰ ਚਮਕੌਰ ਸਿੰਘ ਸੰਘਾ, ਦਰਸ਼ਨ ਸਿੰਘ ਸੰਘਾ, ਸੁਰਜੀਤ ਸਿੰਘ ਸੰਘਾ, ਸਾਬਕਾ ਪੰਚ ਗੁਰਤੇਜ ਸਿੰਘ ਸੰਘਾ ਅਤੇ ਜਸਵੀਰ ਸਿੰਘ ਸੰਘਾ ਨੇ ਨੌਜਵਾਨਾਂ ਨੂੰ ਰਵਾਨਾ ਕਰਨ ਮੌਕੇ ਅਨੁਸ਼ਾਸਨ ਦਾ ਪਾਲਣ ਕਰਨ ਅਤੇ ਸੰਘਰਸ਼ ਜਿੱਤ ਕੇ ਮੁੜਨ ਦੀ ਤਾਕੀਦ ਕਰਦਿਆਂ ਕਿਹਾ ਕਿ ਇਹ ਲੜਾਈ ਹੁਣ ਫਸਲਾਂ ਤੋਂ ਅੱਗੇ ਵਧ ਕੇ ਨਸਲਾਂ ਬਚਾਉਣ ਤੱਕ ਪਹੁੰਚ ਗਈ ਹੈ, ਇਸ ਲਈ ਕੋਈ ਵੀ ਕੁਤਾਹੀ ਸੰਘਰਸ਼ ਨੂੰ ਪਿੱਛੇ ਵੱਲ ਧੱਕ ਸਕਦੀ ਹੈ। ਉਹਨਾਂ ਨੌਜਵਾਨਾਂ ਨੂੰ ਜੋਸ਼ ਦੇ ਨਾਲ ਨਾਲ ਹੋਸ਼ ਵੀ ਕਾਇਮ ਰੱਖਣ ਦੀ ਸਲਾਹ ਦੇ ਕੇ ਨੌਜਵਾਨਾਂ ਨੂੰ ਰਵਾਨਾ ਕੀਤਾ। ਸਾਬਕਾ ਸਰਪੰਚ ਲਛਮਣ ਸਿੰਘ ਮੱਲੀ ਨੇ ਤੀਹ ਹਜਾਰ ਦੇ ਰਾਸ਼ਨ ਦੀ ਸਹਾਇਤਾ ਦਿੱਤੀ ਗਈ ਅਤੇ ਨਗਰ ਦੇ ਲੋਕਾਂ ਨੇ ਵੀ ਆਪਣੀ ਸਮਰੱਥਾ ਅਨੁਸਾਰ ਇਸ ਵਿਚ ਆਪਣਾ ਯੋਗਦਾਨ ਪਾਇਆ। ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਦੁਸਾਂਝ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੰਘਾ ਦੀ ਅਗਵਾਈ ਵਿੱਚ ਨੌਜਵਾਨਾਂ ਦਾ ਇਹ ਵੱਡਾ ਕਾਫਲਾ ਟਰੈਕਟਰ ਟਰਾਲੀ ਰਾਹੀਂ ਟਿਕਰੀ ਬਾਰਡਰ ਲਈ ਰਵਾਨਾ ਹੋਇਆ। ਇਸ ਮੌਕੇ ਉਕਤ ਤੋਂ ਇਲਾਵਾ ਮਨਪ੍ਰੀਤ ਸਿੰਘ ਸੰਘਾ, ਹਰਨੇਕ ਸਿੰਘ ਨੇਕੀ, ਇਕੱਤਰ ਸਿੰਘ ਸੰਘਾ, ਡਾ ਤਰਸੇਮ ਸਿੰਘ, ਬਗੀਚਾ ਸਿੰਘ, ਰਾਣਾ ਸਿੰਘ, ਜਸਵੀਰ ਸਿੰਘ ਫੌਜੀ, ਪਰਮਿੰਦਰ ਸਿੰਘ ਸੰਘਾ, ਦਲਜੀਤ ਲੂੰਬਾ, ਜਸਪ੍ਰੀਤ ਖਹਿਰਾ, ਨਵੀ ਸ਼ਰਮਾ, ਦੀਪੂ ਲੂੰਬਾ, ਸੁਖਪ੍ਰੀਤ ਸੰਘਾ, ਸੁਖਪ੍ਰੀਤ ਸਿੰਘ, ਗੁਰਦੀਪ ਸਿੰਘ, ਸਨਮੁੱਖ ਸਿੰਘ, ਸੋਨੀ ਰੱਤੀ, ਲਖਵੀਰ ਲੱਖਾ, ਕਾਕਾ ਸਿੰਘ, ਸਤਨਾਮ ਸਿੰਘ ਅਤੇ ਨੀਲੂ ਸਿੰਘ ਆਦਿ ਹਾਜ਼ਰ ਸਨ।


