ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਹੇਠ ਮੋਗਾ ਹਲਕੇ ਦੇ ਹੋਏ ਵਿਕਾਸ ਕਾਰਨ ਲੋਕ ਬਾਗੋ ਬਾਗ :ਜਤਿੰਦਰ ਅਰੋੜਾ

ਮੋਗਾ,28 ਦਸੰਬਰ (ਜਸ਼ਨ): ‘ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ‘ਚ ਮੋਗਾ ਹਲਕਾ ਵਿਕਾਸ ਦੀਆਂ ਲੀਹਾਂ ’ਤੇ ਪੈ ਗਿਆ ਹੈ ਅਤੇ ਪਿਛਲੇ ਇਕ ਦਹਾਕੇ ਤੋਂ ਵਿਕਾਸ ਨੂੰ ਤਰਸੇ ਮੋਗਾ ਵਾਸੀਆਂ ਨੇ ਹੁਣ ਸੁੱਖ ਦਾ ਸਾਹ ਲਿਆ ਹੈ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਦੇ ਵਾਰਡ ਨੰਬਰ 3 ਦੇ ਇੰਚਾਰਜ ਜਤਿੰਦਰ ਅਰੋੜਾ ਨੇ ਵਾਰਡ ‘ਚ ਹੋਏ ਵੱਖ ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ।  ਅਰੋੜਾ ਨੇ ਕਿਹਾ ਕਿ ਡਾ: ਹਰਜੋਤ ਕਮਲ ਜਦੋਂ ਤੋਂ ਵਿਧਾਇਕ ਬਣੇ ਹਨ ਉਹਨਾਂ ਨੇ ਜ਼ਮੀਨੀ ਪੱਧਰ ’ਤੇ ਖੁਦ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਜੋ ਵੀ ਮੁਸ਼ਕਿਲਾਂ ਉਹਨਾਂ ਦੇ ਧਿਆਨ ਵਿਚ ਆਈਆਂ ਵਿਧਾਇਕ ਨੇ ਵਿਧੀਬੱਧ ਤਰੀਕੇ ਨਾਲ ਵਿਕਾਸ ਕਾਰਜਾਂ ਨੂੰ ਸਰਅੰਜਾਮ ਦਿੱਤਾ। ਉਹਨਾਂ ਕਿਹਾ ਕਿ ਵਾਰਡ ਨੰਬਰ  2 ਹੁਣ ਨਵੀਂ ਵਾਰਡਬੰਦੀ ਦੌਰਾਨ ਵਾਰਡ ਨੰਬਰ 3 ਬਣ ਗਿਆ ਹੈ ਅਤੇ ਇਸ ਵਿਚ ਡਾ: ਹਰਜੋਤ ਕਮਲ ਦੀ ਰਹਿਨੁਮਾਈ ਵਿਚ ਉਨਾਂ ਨੇ ਖੁਦ ਦਿਲਚਸਪੀ ਲੈ ਕੇ ਇੰਟਰਲਾਕ ਟਾਇਲਾਂ, ਗਲੀਆਂ ਦੇ ਦੋਵੇਂ ਪਾਸੀਂ ਐੱਲ ਸ਼ੇਪ ਸਲੈਬਾਂ ,ਢੱਕਣਾਂ ਦੀ ਲੈਵਿਗ, ਸਟਰੀਟ ਲਾਈਟਾਂ ਅਤੇ ਪ੍ਰੀਮਿਕਸ ਪੁਆ ਕੇ ਵਾਰਡ ਦੀ ਨਕਸ਼ ਨੁਹਾਰ ਬਦਲ ਦਿੱਤੀ ਹੈ। ਇਸ ਮੌਕੇ ਵਾਰਡ ਨੰਬਰ 3 ਦੇ ਇੰਚਾਰਜ ਜਤਿੰਦਰ ਅਰੋੜਾ ਦੇ ਮਾਤਾ ਸੁਮਨ ਅਰੋੜਾ ਨੇ ਕਿਹਾ ਕਿ ਵਾਰਡ ਵਾਸੀ ਵਿਧਾਇਕ ਡਾ: ਹਰਜੋਤ ਕਮਲ ਦੇ ਧੰਨਵਾਦੀ ਹਨ ਜਿਹਨਾਂ ਦੇ ਉਚੇਚੇ ਯਤਨਾਂ ਸਦਕਾ ਵਾਰਡ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਿਆ ਹੈ। ਉਹਨਾਂ ਆਖਿਆ ਕਿ ਵਾਰਡ ਵਿਚ ਲੋਕਾਂ ਨੂੰ ਦਰਪੇਸ਼ ਹਰ ਸਮੱਸਿਆ ਦਾ ਹੱਲ ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨੁਮਾਈ ਵਿਚ ਕਰਵਾਇਆ ਜਾਵੇਗਾ।