ਵਿਧਾਇਕ ਡਾ: ਹਰਜੋਤ ਕਮਲ ਦੇ ਆਦੇਸ਼ਾਂ ’ਤੇ ਵਾਰਡ ਨੰਬਰ 20 ‘ਚ ਇੰਟਰਲਾਕ ਟਾਇਲਾਂ ਲਗਵਾਉਣ ਦੇ ਕੰਮ ਦੀ ਹੋਈ ਆਰੰਭਤਾ

ਮੋਗਾ,28 ਦਸੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੇ ਆਦੇਸ਼ਾਂ ’ਤੇ ਕਾਰਜਸ਼ੀਲ ‘ਟੀਮ ਮੋਗਾ’ ਵੱਲੋਂ ਜੰਗੀ ਪੱਧਰ ’ਤੇ ਮੋਗਾ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਪਰਿਕਿਰਿਆ ਦੌਰਾਨ ਵਾਰਡ ਨੰਬਰ 20 ਦੀ ਅਕਾਲਸਰ ਰੋਡ ਨਾਲ ਲੱਗਦੀ ਗਲੀ ਨੰਬਰ 6 ਵਿਚ ਇੰਟਰਲਾਕ ਟਾਇਲਾਂ ਲਗਵਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਉਦਘਾਟਨੀ ਰਸਮਾਂ ਨਿਭਾਉਣ ਲਈ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ, ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ ਵਿਸ਼ੇਸ਼ ਤੌਰ ’ਤੇ ਪਹੁੰਚੇ । ਇਸ ਮੌਕੇ ਵਾਰਡ ਇੰਚਾਰਜ ਰਮਨ ਮੱਕੜ ਨੇ ਆਖਿਆ ਕਿ ਇਹਨਾਂ ਗਲੀਆਂ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਖਸਤਾ ਬਣੀ ਹੋਈ ਸੀ ਪਰ ਉਹਨਾਂ ਵਿਧਾਇਕ ਡਾ: ਹਰਜੋਤ ਕਮਲ ਦੇ ਧਿਆਨ ਵਿਚ ਇਹ ਮਸਲਾ ਲਿਆਂਦਾ ਜਿਸ ਉਪਰੰਤ ਉਹਨਾਂ ਇਹਨਾਂ ਗਲੀਆਂ ਦੀ ਤਰਸਯੋਗ ਹਾਲਤ ਦੇਖਦਿਆਂ ਮੌਜੂਦਾ ਪ੍ਰੌਜੈਕਟ ਦੀ ਮਨਜ਼ੂਰੀ ਦਿਵਾਈ ਅਤੇ ਅੱਜ ਕੰਮ ਆਰੰਭ ਹੋ ਸਕਿਆ ਹੈ। ਇਸ ਮੌਕੇ ਮਹੱਲਾ ਵਾਸੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ ਜਿਹਨਾਂ ਨਿੱਜੀ ਦਿਲਚਸਪੀ ਲੈ ਕੇ ਇਹ ਕਾਰਜ ਆਰੰਭ ਕਰਵਾਏ ਹਨ। ਇਸ ਮੌਕੇ ਰਮੇਸ਼ ਕੁੱਕੂ ਸਾਬਕਾ ਚੇਅਰਮੈਨ, ਨਿਤਨ ਸੂਦ, ਰਮੇਸ਼ ਸਬਰਵਾਲ ,ਲਾਡੀ, ਭਾਟੀਆ,ਪੱਤੋ, ਬਲਵਿੰਦਰ ਗਿੱਲ , ਡਾ: ਰਾਜੀਵ,ਵਿਜੇ ਧੀਰ,ਰਾਕੇਸ਼ ਵਰਮਾ, ਰਾਹੁਲ ਸਿੰਗਲਾ, ਸੋਨੂੰ ਅਰੋੜਾ ਅਤੇ ਜੌਨੀ ਆਦਿ ਹਾਜ਼ਰ ਸਨ।


