ਵਿਧਾਇਕ ਡਾ: ਹਰਜੋਤ ਕਮਲ ਨੇ 25 ਲਿੰਕ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਕਰਵਾਈ ਆਰੰਭਤਾ

*ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਲਿੰਕ ਸੜਕਾਂ ਦੇ ਨਿਰਮਾਣ ਸਦਕਾ ਸ਼ਹਿਰ ਦੀ ਹੋਵੇਗੀ ਕਾਇਆ ਕਲਪ: ਵਿਧਾਇਕ ਡਾ: ਹਰਜੋਤ ਕਮਲ 
ਮੋਗਾ, 27 ਦਸੰਬਰ (ਜਸ਼ਨ): ਪਿਛਲੇ ਇਕ ਦਹਾਕੇ ਤੋਂ ਵਿਕਾਸ ਵਿਹੂਣੇ ਮੋਗਾ ਦੇ ਲੋਕਾਂ ਨੂੰ ਤਰਸਯੋਗ ਹਾਲਤ ਤੋਂ ਰਾਹਤ ਦਿਵਾਉਣ ਲਈ ਵਿਧਾਇਕ ਡਾ: ਹਰਜੋਤ ਕਮਲ ਨੇ ਹੋਰਨਾਂ ਵਿਕਾਸ ਕਾਰਜਾਂ ਦੇ ਨਾਲ ਨਾਲ ਸ਼ਹਿਰ ਦੀਆਂ 25  ਲਿੰਕ ਸੜਕਾਂ ਦੇ ਪ੍ਰੌਜੈਕਟ ਦੀ ਆਰੰਭਤਾ ਕਰਨ ਲਈ ਬੀਤੀ ਰਾਤ ਤੂਫ਼ਾਨੀ ਦੌਰਾ ਕੀਤਾ। ਵੱਖ ਵੱਖ ਸੜਕਾਂ ਦੇ ਨਿਰਮਾਣ ਦੀ ਆਰੰਭਤਾ ਕਰਵਾਉਣ ਦੀਆਂ ਰਸਮਾਂ ਦੀ ਲੜੀ ਤਹਿਤ ਉਹਨਾਂ ਵਾਰਡ ਨੰਬਰ 32 ਦੀ ਬੁੱਕਣ ਵਾਲਾ ਰੋਡ ’ਤੇ  ਬਨਣ ਵਾਲੀ ਸੜਕ ਦੀ ਆਰੰਭਤਾ ਲਈ ਰਸਮੀਂ ਤੌਰ ’ਤੇ ਟੱਕ ਲਗਾ ਕੇ ਨਿਰਮਾਣ ਕਾਰਜ ਆਰੰਭ ਕਰਵਾਇਆ। ਇਸ ਮੌਕੇ ਵਾਰਡ ਇੰਚਾਰਜ ਜਗਚਾਨਣ ਸਿੰਘ ਜੱਗੀ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਮੂੰਹ ਮਿੱਠਾ ਕਰਵਾਇਆ ਅਤੇ ਮੌਕੇ ’ਤੇ ਮੌਜੂਦ ਵੱਖ ਵੱਖ ਵਾਰਡਾਂ ਦੇ ਇੰਚਾਰਜਾਂ ਅਤੇ ਪਤਵੰਤਿਆਂ ਨੂੰ ਲੱਡੂ ਵੰਡੇ ਗਏ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਇਹ ਸੜਕ ਬੁਰੀ ਤਰਾਂ ਟੁੱਟ ਚੁੱਕੀ ਹੈ ਅਤੇ ਜਗਚਾਨਣ ਸਿੰਘ ਜੱਗੀ ਨੇ ਮੁਹੱਲਾ ਨਿਵਾਸੀਆਂ ਨਾਲ ਮਿਲਕੇ ਉਹਨਾਂ ਦੇ ਧਿਆਨ ਵਿਚ ਇਹ ਸਮੱਸਿਆ ਲਿਆਂਦੀ ਅਤੇ ਉਹਨਾਂ ਤੁਰੰਤ ਮਹਿਕਮੇਂ ਦੇ ਧਿਆਨ ਵਿਚ ਸੜਕ ਦੀ ਤਰਸਯੋਗ ਹਾਲਤ ਬਾਰੇ ਲਿਆਉਣ ਉਪਰੰਤ ਹੁਣ ਇਸ ਸੜਕ ਦੀ ਮਨਜ਼ੂਰੀ ਮਿਲ ਜਾਣ ’ਤੇ ਅੱਜ ਕਾਰਜ ਆਰੰਭ ਹੋ ਗਿਆ ਹੈ। ਉਹਨਾਂ ਦੱਸਿਆ ਕਿ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਸ਼੍ਰੀ ਹਰਿਗੋਬਿੰਦ ਸਾਹਿਬ ਤੋਂ ਲੈ ਕੇ ਕੱਸੀ ਤੱਕ ਬਨਣ ਵਾਲੀ ਇਸ ਸੜਕ ’ਤੇ ਪਹਿਲਾਂ ਬੇਸ ਵਰਕ ਕਰਵਾਇਆ ਜਾਵੇਗਾ। ਉਹਨਾਂ ਆਖਿਆ ਕਿ ਪਾਣੀ ਦੀ ਨਿਕਾਸੀ ਲਈ ਬਕਾਇਦਾ ਹੌਦੀਆਂ ਬਣਾਈਆਂ ਜਾਣਗੀਆਂ ਤਾਂ ਕਿ ਮੈਟਲ ਰੋਡ ਲੰਮਾ ਸਮਾਂ ਨਾ ਟੁੱਟੇ । ਉਹਨਾਂ ਕਿਹਾ ਕਿ ਮੌਮਸ ਠੀਕ ਹੁੰਦਿਆਂ ਹੀ ਇਸ ਸੜਕ ’ਤੇ ਪ੍ਰੀਮਿਕਸ ਪਾ ਦਿੱਤਾ ਜਾਵੇਗਾ । ਉਹਨਾਂ ਦੱਸਿਆ ਕਿ ਮੋਗਾ ਅਤੇ ਲਾਗਲੀਆਂ ਸੜਕਾਂ ’ਤੇ ਤਕਰੀਬਨ ਸਾਢੇ ਤਿੰਨ ਕਰੋੜ ਰੁਪਏ ਖਰਚੇ ਜਾਣਗੇ ਜਿਸ ਨਾਲ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਅੰਤ ਹੋ ਜਾਵੇਗਾ। ਵਿਧਾਇਕ ਨੇ ਦੱਸਿਆ ਕਿ ਇਹ ਸੜਕਾਂ ਪੀ ਡਬਲਿੳ ਡੀ ਦੇ ਅਧਿਕਾਰ ਖੇਤਰ ਵਿਚ ਹੋਣ ਕਰਕੇ ਕਾਰਪੋਰੇਸ਼ਨ ਇਹਨਾਂ ਸੜਕਾਂ ਦਾ ਪੁਨਰ ਨਿਰਮਾਣ ਨਹੀਂ ਸੀ ਕਰ ਸਕਦਾ ਪਰ ਹੁਣ ਉਹਨਾਂ ਦੇ ਯਤਨਾਂ ਸਦਕਾ ਇਹਨਾਂ ਸੜਕਾਂ ਨੂੰ ਕਾਰਪੋਰੇਸ਼ਨ ਦੇ ਅਧਿਕਾਰ ਖੇਤਰ ਵਿਚ ਲਿਆ ਕੇ ਪੰਜਾਬ ਸਰਕਾਰ ਤੋਂ ਉਹਨਾਂ ਸੜਕਾਂ ਦੀ ਪੁਨਰ ਉਸਾਰੀ ਲਈ ਤਕਰੀਬਨ ਸਾਢੇ ਤਿੰਨ ਕਰੋੜ ਰੁਪਏ ਮਨਜੂਰ ਕਰਵਾਏ ਹਨ । ਇਸ ਮੌਕੇ ਉਹਨਾਂ ਨਾਲ ਵਾਰਡ ਇੰਚਾਰਜ ਜਗਚਾਨਣ ਸਿੰਘ ਜੱਗੀ ਤੋਂ ਇਲਾਵਾ ਐੱਸ ਡੀ ਓ ਬੀ ਐਂਡ ਆਰ ਮਨਿੰਦਰਦੀਪ ਸਿੰਘ, ਜਤਿੰਦਰ ਅਰੋੜਾ,ਸਾਬਕਾ ਕੌਂਸਲਰ ਅਸ਼ਵਨੀ ਮੱਟੂ, ਪ੍ਰਵੀਨ ਮੱਕੜ, ਵਿਜੇ ਖੁਰਾਣਾ,ਧੀਰਜ ਕੁਮਾਰ ਧੀਰਾ, ਜਸਪ੍ਰੀਤ ਗੱਗੀ, ਛਿੰਦਾ ਬਰਾੜ , ਅਮਰਜੀਤ ਅੰਬੀ, ਬਿੱਟੂ ਫਿਲਟਰਾਂ ਵਾਲਾ,  ਸੰਜੀਵ ਅਰੋੜਾ, ਅਮਰਜੀਤ , ਕਰਮਜੀਤ ਸਿੰਘ, ਸੁਰਜੀਤ ਸਿੰਘ, ਰਾਜੂ ਧਰਮਪਾਲ ਚੱਕੀ, ਜੱਗਾ ਸਿੰਘ ਚੱਕੀ ਵਾਲਾ, ਨਿਸ਼ਾਨ ਸਿੰਘ, ਕਰਨ ਸਿੰਘ, ਬਿੰਦਰ ਸਿੰਘ, ਲਵਪ੍ਰੀਤ ਸਿੰਘ, ਨਿਰਮਲ ਸਿੰਘ, ਤਰਸੇਮ ਸਿੰਘ,ਰਮਨ ਮੱਕੜ,ਗੁਰਸੇਵਕ ਸਮਰਾਟ , ਬੀਰਾ ਸਿੰਘ ਤੋਂ ਇਲਾਵਾ ਵਾਰਡ ਵਾਸੀ ਹਾਜ਼ਰ ਸਨ।