ਵਿਧਾਇਕ ਡਾ: ਹਰਜੋਤ ਕਮਲ ਦੇ ਸਪੁੱਤਰ ਹਮਰੀਤ ਕਮਲ ਮੋਗਾ ਦੇ ਹਾਈਡ ਮੈਮੋਰੀਅਲ ਸੀ ਐੱਨ ਆਈ ਚਰਚ ‘ਚ ਹੋਏ ਨਤਮਸਤਕ

ਮੋਗਾ, 27 ਦਸੰਬਰ (ਜਸ਼ਨ): ਕ੍ਰਿਸਮਸ ਦੇ ਸਬੰਧ ਵਿਚ ਮੋਗਾ ਦੇ ਹਾਈਡ ਮੈਮੋਰੀਅਲ ਸੀ ਐੱਨ ਆਈ ਚਰਚ ਵਿਚ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਜਿੱਥੇ ਪ੍ਰਭੂ ਯਿਸੂ ਮਸੀਹ ਦੇ ਪੈਰੋਕਾਰ ਲਗਾਤਾਰ ਨਤਮਸਤਕ ਹੋ ਰਹੇ ਹਨ ਉੱਥੇ ਚਰਚ ਕੰਪਾਊਂਡ ਵਿਚ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਵੀ ਖਿੱਚ ਦਾ ਕੇਂਦਰ ਬਣੀਆਂ ਨੇ ।  ਵਿਧਾਇਕ ਡਾ: ਹਰਜੋਤ ਕਮਲ ਦੇ ਸਪੁੱਤਰ ਹਮਰੀਤ ਕਮਲ ਅਤੇ ਸਾਥੀਆਂ ਨੇ ਚਰਚ ਵਿਖੇ ਪਹੁੰਚ ਕੇ ਪ੍ਰਭੂ ਯਿਸੂ ਮਸੀਹ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਹਮਰੀਤ ਕਮਲ ਨੇ ਚਰਚ ‘ਚ ਸਮੁੱਚੀ ਲੁਕਾਈ ਲਈ ਅਮਨ ਅਤੇ ਸ਼ਾਂਤੀ ਦੀ ਪ੍ਰਾਰਥਨਾ ਕੀਤੀ। ਇਸ ਮੌਕੇ ਉਹਨਾਂ ਬੱਚਿਆਂ ਨੂੰ ਟੌਫੀਆਂ ਵੀ ਵੰਡੀਆਂ । ਚਰਚ ਦੇ ਪਾਦਰੀ ਰਮੇਸ਼ ਮਸੀਹ ਨੇ ਹਮਰੀਤ ਕਮਲ ਨੂੰ ਵੱਡੇ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਆਸ਼ੀਰਵਾਦ ਦਿੱਤਾ। ਇਸ ਮੌਕੇ ਸਮਾਜ ਸੇਵੀ ਸੁਨੀਲ ਜੋਇਲ ਭੋਲਾ , ਸੰਜੀਵ ਅਟਵਾਲ, ਪਵਿੱਤਰ ਸਿੰਘ ਸੇਖੋਂ,ਕਮਲ ਪ੍ਰਦੀਪ ਸੈਕਟਰੀ, ਸਾਹਿਲ ਜੋਇਲ ਅਤੇ ਪਤਵੰਤੇ ਵੀ ਹਾਜ਼ਰ ਸਨ। ਇਸ ਮੌਕੇ ਹਮਰੀਤ ਕਮਲ ਨੇ ਆਖਿਆ ਕਿ ਪ੍ਰਭੂ ਯਿਸੂ ਮਸੀਹ ਸ਼ਾਂਤੀ ਦੇ ਦੂਤ ਦੇ ਰੁੂਪ ਵਿਚ ਇਸ ਦੁਨੀਆਂ ’ਤੇ ਆਏ ਅਤੇ ਉਹਨਾਂ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ । ਉਹਨਾਂ ਆਖਿਆ ਕਿ ਬੇਸ਼ੱਕ ਉਹਨਾਂ ਨੂੰ ਆਪਣੇ ਮਕਸਦ ਦੀ ਪੂਰਤੀ ਲਈ ਸ਼ਹਾਦਤ ਵੀ ਦੇਣੀ ਪਈ ਪਰ ਇਸ ਦੇ ਬਾਵਜੂਦ ਸਦੀਆਂ ਬੀਤਣ ’ਤੇ ਉਹਨਾਂ ਨੂੰ ਚਾਹੁੰਣ ਵਾਲੇ ਪ੍ਰਭੂ ਯਿਸੂ ਦੇ ਸ਼ਾਂਤੀ ਦੇ ਸ਼ੰਦੇਸ਼ ਨੂੰ ਆਪਣੇ ਮਨਾਂ ਵਿਚ ਵਸਾ ਕੇ ਅੱਜ ਵੀ ਮਨੁੱਖਤਾ ਦੀ ਸੇਵਾ ਕਰ ਰਹੇ ਹਨ।