ਆਖਰੀ ਸਾਹ ਤਕ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜਨਗੇ --ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ
ਮੋਗਾ, 25 ਦਸੰਬਰ (ਜਸ਼ਨ): ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ ਇਹਨੀਂ ਦਿਨੀਂ ਕਿਸਾਨ ਸੰਘਰਸ਼ ਵਿਚ ਪੂਰੀ ਸਰਗਰਮੀ ਨਾਲ ਹਿੱਸਾ ਲੈ ਰਹੇ ਨੇ ।ਦਿੱਲੀ ਅਤੇ ਮੋਗਾ ਦੋਨੋਂ ਥਾਈਂ ਉਹ ਕਿਸਾਨ ਹਿਤਾਂ ਲਈ ਸਮਰਪਿਤ ਹੋ ਕੇ ਸੇਵਾਵਾਂ ਨਿਭਾ ਰਹੇ ਨੇ। ਸਾਬਕਾ ਚੇਅਰਮੈਨ ਅਮਰਜੀਤ ਸਿੰਘ ਗਿੱਲ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿ ਅਸੀਂ ਚਾਹੁੰਦੇ ਹਾਂ ਕਿ ਸਬਜ਼ੀਆਂ ਸਮੇਤ ਹਰ ਫ਼ਸਲ ਤੇ ਘੱਟੋ ਘੱਟ ਸਮਰਥਨ ਮੁੱਲ ਦੇਣ ਲਈ ਐਮ.ਐਸ.ਪੀ. ਨੂੰ ਕਾਨੂੰਨ ਬਣਾਇਆ ਜਾਵੇ ,ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਕੇਂਦਰ ਪੰਜਾਬ ਨਾਲ ਹਰ ਕਿਸਮ ਦਾ ਵਿਤਕਰਾ ਕਰਨ ਦੀ ਨੀਤੀ ਦਾ ਤਿਆਗ ਕਰੇ ।ਉਹਨਾਂ ਆਖਿਆ ਕਿ ਕਿਸਾਨ ਇਕ ਪਾਸਾ ਕਰਕੇ ਹੀ ਵਾਪਿਸ ਜਾਣਗੇ ।ਉਹਨਾਂ ਕਿਹਾ ਕਿ ਸੰਘਰਸ਼ ਤਿਆਗਣ ਦਾ ਮਤਲਬ ਆਪਣੀਆਂ ਜ਼ਮੀਨਾਂ ਸਦਾ ਲਈ ਅਦਾਨੀਆਂ ਤੇ ਅੰਬਾਨੀਆਂ ਨੂੰ ਸੌਂਪਣਾਂ ਹੈ ਜੋ ਕਿ ਕਿਸਾਨ ਲਈ ਮੌਤ ਦਾ ਰਾਹ ਹੈ । ਉਹਨਾਂ ਕਿਹਾ ਕਿ ਆਖਰੀ ਸਾਹ ਤਕ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜਨਗੇ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ