ਡਾ. ਵਰਿੰਦਰ ਕੁਮਾਰ ਤੇ ਆਸਾਤਾ ਨਰੂਲਾ ਨੇ ਜੈਤੋ ਸਿਵਲ ਹਸਪਤਾਲ ਦਾ ਸੰਭਾਲਿਆ ਚਾਰਜ, ਲੋਕਾਂ 'ਚ ਖੁਸ਼ੀ ਦੀ ਲਹਿਰ

ਜੈਤੋ, 26 ਦਸੰਬਰ (ਮਨਜੀਤ ਢੱਲਾ) : ਪਿਛਲੇ ਲੰਮੇ ਸਮੇਂ ਤੋਂ ਸਿਵਲ ਹਸਪਤਾਲ ਜੈਤੋ ਵਿਖੇ ਡਾਕਟਰ ਦੀਆਂ ਪੋਸਟਾਂ ਖਾਲੀ ਪਈਆਂ ਸਨ। ਪੰਜਾਬ ਸਰਕਾਰ ਦਿਸ਼ਾ ਨਿਰਦੇਸ਼ਾਂ ਦੇ ਤਾਹਿਤ ਜਨਾਬ ਮੁਹੰਮਦ ਸਦੀਕ ਮੈਂਬਰ ਪਾਰਲੀਮੈਂਟ ਫਰੀਦਕੋਟ ਦੀ ਮਿਹਨਤ ਸਦਕਾ ਅਤੇ ਹੋਰ ਸਮਾਜ ਸੇਵੀਆਂ ਦੁਆਰਾ ਡਾਕਟਰਾਂ ਨੂੰ ਲਿਆਉਣ ਵਿੱਚ ਕਾਮਯਾਬ ਰਹੇ। ਅੱਜ ਡਾਕਟਰ ਵਰਿੰਦਰ ਕੁਮਾਰ ਐਮ. ਡੀ.ਮੈਡੀਸਨ ਅਤੇ ਡਾਕਟਰ ਆਸਤਾ ਨਰੂਲਾ ਨੇ ਜੈਤੋ ਸਿਵਲ ਹਸਪਤਾਲ ਦਾ ਚਾਰਜ ਸੰਭਾਲ ਲਿਆ ਤੇ ਸਿਹਤ ਸੇਵਾਵਾਂ ਸਬੰਧੀ ਇਲਾਕੇ ਦੇ ਲੋਕਾਂ ਦਾ ਇਲਾਜ ਵੀ ਸ਼ੂਰੁ ਕਰ ਦਿੱਤਾ। ਜੋ ਕਿ ਜੈਤੋ ਇਲਾਕੇ ਵਿਚ ਵਧੀਆ ਸਿਹਤ ਸੇਵਾਵਾਂ ਦੇਣ ਲਈ ਡਾਕਟਰ ਵਰਿੰਦਰ ਕੁਮਾਰ ਮਿਹਨਤੀ ਤੇ ਕਾਬੂਲ ਡਾਕਟਰ ਸਾਬਿਤ ਹੋਏ ਹਨ। ਉਨ੍ਹਾਂ ਦੇ ਆਉਣ ਨਾਲ ਇਲਾਕੇ ਦੇ ਲੋਕਾਂ ਵਿਚ ਖੂਸ਼ੀ ਦਾ ਮਹੌਲ ਹੈ।ਜੋ ਕਿ ਪਿਛਲੇ ਲੰਮੇ ਸਮੇਂ ਤੋਂ ਜੋਤੋ ਦੇ ਹਸਪਤਾਲ ਵਿਚ ਮਾਹਿਰ ਡਾਕਟਰ ਨਾ ਹੋਣ ਕਾਰਨ ਚਿੱਟਾ ਹਾਥੀ ਬਣਿਆ ਹੋਇਆ ਸੀ। ਜਾਣਕਾਰੀ ਅਨੁਸਾਰ ਡਾਕਟਰ ਵਰਿੰਦਰ ਕੁਮਾਰ ਜੀ ਕਾਫੀ ਸਮਾਂ ਤੋਂ ਜੈਤੋ ਵਿਖੇ ਪਹਿਲਾਂ ਵੀ ਸਿਹਤ ਸੇਵਾਵਾਂ ਨਿਭਾ ਚੁੱਕੇ ਹਨ। ਜੈਤੋ ਵਾਸੀਆਂ ਦੇ ਬਹੁਤ ਹੀ ਹਰਮਨ ਪਿਆਰੇ ਡਾਕਟਰ ਹਨ। ਇਹਨਾਂ ਦੇ ਆਉਣ ਨਾਲ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਪ੍ਰਧਾਨ ਜਸਵਿੰਦਰ ਸਿੰਘ ਯੂ.ਐਸ.ਏ ਦੇ ਦਿਸ਼ਾ ਨਿਰਦੇਸ਼ ਤਹਿਤ ਕਲੱਬ ਦੇ  ਅਹੁਦੇਦਾਰਾਂ ਇੰਟਰਨੈਸ਼ਨਲ ਕੋਚ ਅਤੇ ਜਨਰਲ ਸਕੱਤਰ ਦਵਿੰਦਰ ਬਾਬੂ, ਪਰਮਜੀਤ ਸਿੰਘ, ਡਾਕਟਰ ਸੰਦੀਪ ਸਿੰਘ, ਮਹਿੰਦਰ ਸਿੰਘ ਸਦਿਓੜਾ,ਪੱਤਰਕਾਰ ਮਨਜੀਤ ਸਿੰਘ ਢੱਲਾ, ਸੰਤ ਰਿਸ਼ੀ ਰਾਮ ਬ੍ਰਾਂਚ ਜਲਾਲ ਜੈਤੋ, ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਵਨੀਤ ਗੋਇਲ, ਡਰਾਈਵਰ ਮੀਤ ਸਿੰਘ ਮੀਤਾ, ਵਿਸ਼ਾਲ ਗੋਇਲ, ਹਰਜਿੰਦਰ ਸਿੰਘ ਬਾਠ, ਨਾਹਰ ਸਿੰਘ ਗਿੱਲ ,ਅਮਰੀਕ ਸਿੰਘ, ਅਸ਼ੋਕ ਧੀਰ, ਰੌਸ਼ਨ ਲਾਲ, ਰਾਕੇਸ਼ ਭਲਵਾਨ ਆਦਿ ਵਲੋਂ ਡਾਕਟਰ ਵਰਿੰਦਰ ਕੁਮਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਜੀ ਆਇਆਂ ਕਿਹਾ। ਡਾਕਟਰ ਵਰਿੰਦਰ ਕੁਮਾਰ ਤੇ ਡਾਕਟਰ ਆਸਾਤਾ ਨਰੂਲਾ ਵਲੋਂ ਇਲਾਕੇ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਆਪਣੀ ਡਿਊਟੀ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਸਮਾਜ ਸੇਵੀ ਲਵਲੀਨ ਕੋਚਰ, ਫਾਰਮਾਸਿਸਟ ਸੁਖਜਿੰਦਰ ਗਰੋਵਰ,ਸਟਾਫ ਬਲਜੀਤ ਕੌਰ ਤੇ ਹਸਪਤਾਲ ਦਾ ਹੋਰ ਸਟਾਫ ਵੀ ਹਾਜ਼ਰ ਸੀ।