ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਾਰਡ ਨੰਬਰ 38 ਦੀ ਤਪਤੇਜ ਸਿੰਘ ਮਾਰਕੀਟ ਵਿਚ ਇੰਟਰਲਾਕਿੰਗ ਟਾਈਲਾਂ ਲਗਵਾਉਣ ਦੇ ਕਾਰਜ ਦੀ ਹੋਈ ਆਰੰਭਤਾ

ਮੋਗਾ,26 ਦਸੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ  ਮੋਗਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਅਤੇ ਬਜ਼ਾਰਾਂ ‘ਚ ਜੰਗੀ ਪੱਧਰ ’ਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਨੇ ਵਾਰਡ ਨੰਬਰ 38 ਦੀ ਤਪਤੇਜ ਸਿੰਘ ਮਾਰਕੀਟ ਵਿਚ ਇੰਟਰਲਾਕਿੰਗ ਟਾਇਲਾਂ ਲਗਵਾਉਣ ਦੇ ਕਾਰਜ ਦੀ ਆਰੰਭਤਾ ਕਰਵਾਈ । ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਸਿੰਘਾਂਵਾਲਾ ,ਸਾਬਕਾ ਕੌਂਸਲਰ ਸਤੀਸ਼ ਗਰੋਵਰ, ਚੇਅਰਮੈਨ ਦੀਸ਼ਾ ਬਰਾੜ, ਵਾਰਡ ਇੰਚਾਰਜ ਸਾਹਿਲ ਅਰੋੜਾ ਵਿਸ਼ੇਸ਼ ਤੇ ਹਾਜ਼ਰ ਸਨ। ਇਸ ਮੌਕੇ ਵਰਚੂਅਲੀ ਸੰਬੋਧਨ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹਨਾਂ ਦੇ ਮਨ ਨੂੰ ਤਸੱਲੀ ਹੈ ਕਿ ਮੋਗਾ ਸ਼ਹਿਰ ਨੂੰ ਨਵੀਂ ਦਿੱਖ ਦੇਣ ਦੇ ਉਹਨਾਂ ਦੇ ਸੁਪਨੇ ਦੀ ਤਾਮੀਰ ਹੋ ਰਹੀ ਹੈ । ਉਹਨਾਂ ਕਿਹਾ ਕਿ ਬੇਸ਼ੱਕ ਪਹਿਲਾਂ ਨਗਰ ਨਿਗਮ ਦੇ ਕੌਂਸਲਰਾਂ ਦੀ ਖਿਚੋਤਾਣ ਤੇ ਫੇਰ ਕਰੋਨਾ ਮਹਾਂਮਾਰੀ ਕਾਰਨ ਵਿਕਾਸ ਕਾਰਜ ਪ੍ਰਭਾਵਿਤ ਹੋਏ ਪਰ ਹੁਣ ਸਿਲਸਿਲੇਵਾਰ ਢੰਗ ਨਾਲ ਹਰ ਪਾਸੇ ਵਿਕਾਸ ਕਾਰਜ ਜਾਰੀ ਹਨ । ਉਹਨਾਂ ਆਖਿਆ ਕਿ ਬੇਸ਼ੱਕ ਉਹ ਹਾਦਸਾਗ੍ਰਸਤ ਹੋਣ ਕਰਕੇ ਸੀਮਤ ਗਤੀਵਿਧੀਆਂ ਕਰ ਰਹੇ ਹਨ ਪਰ ਉਹਨਾਂ ਦੀ ‘ਟੀਮ ਮੋਗਾ’ ਵਿਕਾਸ ਕਾਰਜਾਂ ਲਈ ਜੀਅ ਜਾਨ ਲਗਾ ਕੇ ਕੰਮ ਕਰ ਰਹੀ ਹੈ। ਡਾ: ਹਰਜੋਤ ਕਮਲ ਨੇ ਆਖਿਆ ਕਿ ਸੜਕਾਂ ਦਾ ਪੁਨਰ ਨਿਰਮਾਣ, ਪ੍ਰੀਮਿਕਸ, ਇੰਟਰਲਾਕ ਟਾਇਲਾਂ ਅਤੇ ਐੱਲ ਈ ਡੀ ਲਾਈਟਾਂ ਦੇ ਨਾਲ ਨਾਲ ਸੀਵਰੇਜ ਦੀ ਵੱਡੀ ਸਮੱਸਿਆ ਦੇ ਹੱਲ ਲਈ ਹਰ ਤਰਾਂ ਦੇ ਯਤਨ ਜਾਰੀ ਹਨ ਜਦਕਿ ਮੋਗਾ ਦੇ ਸੁੰਦਰੀਕਰਨ ਲਈ ਕੀਤੇ ਕਾਰਜਾਂ ਸਦਕਾਂ ਮੋਗਾ ਦੀ ਦਿੱਖ ਬਿੱਲਕੁੱਲ ਬਦਲ ਜਾਵੇਗੀ ਅਤੇ ਹਰ ਮੋਗਾ ਵਾਸੀ ਆਪਣੇ ਆਪ ’ਤੇ ਮਾਣ ਕਰੇਗਾ। ਇਸ ਮੌਕੇ ਤਪਤੇਜ ਸਿੰਘ ਮਾਰਕੀਟ ਦੇ ਕਾਰੋਬਾਰੀਆਂ ਵਿਜੇ ਮਦਾਨ,ਸੀਰਾ ਲੰਢੇਕੇ, ਨਰੇਸ਼ ਸ਼ਰਮਾ, ਸ਼ੁਭਮ ਆਹੂਜਾ, ਨਿਰੰਜਨ ਸੱਚਦੇਵਾ,ਤਰਸੇਮ ਲਾਲ, ਮਾਰਕੀਟ ਪ੍ਰਧਾਨ ਪਾਲੀ,ਵਿਨੋਦ ਗੁਲਾਟੀ , ਜੱਸੀ ਫੂਲੇਵਾਲੀਆ, ਐਪੀ ਆਹੂਜਾ, ਦੀਪਕ ਸ਼ਰਮਾ, ਅਸ਼ੋਕ ਕੁਮਾਰ, ਰਾਜ ਕੁਮਾਰ ਕੱਕੜ, ਸੰਨੀ ਅਰੋੜਾ ਆਦਿ ਨੇ ਵਿਧਾਇਕ ਡਾ: ਹਰਜੋਤ ਕਮਲ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਆਰੰਭੇ ਵਿਕਾਸ ਕਾਰਜਾਂ ਲਈ ਧੰਨਵਾਦ ਕੀਤਾ।