ਦਿੱਲੀ ਕਿਸਾਨ ਮੋਰਚੇ ਲਈ ਰਸਦਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ:ਪ੍ਰਧਾਨ ਚਮਕੌਰ ਸਿੰਘ

ਮੋਗਾ 26 ਦਸੰਬਰ(ਜਸ਼ਨ): ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਮੋਰਚੇ ਲਈ ਪਿੰਡਾਂ ਵਿੱਚੋਂ ਰਸਦਾਂ ਅਤੇ ਹੋਰ ਸਮੱਗਰੀ ਲਗਾਤਾਰ ਪਹੁੰਚ ਰਹੀ ਹੈ। ਪਿੰਡ ਝੰਡੇਆਣਾ ਗਰਬੀ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਪਿੰਡ ਵਿੱਚੋਂ ਦਾਲਾਂ, ਖੰਡ, ਘਿਉ, ਲੱਕੜਾਂ ਅਤੇ ਹੋਰ ਸਮੱਗਰੀ ਇਕੱਤਰ ਕੀਤੀ ਅਤੇ ਤਿੰਨ ਟਰਾਲੇ ਭਰ ਕੇ ਦਿੱਲੀ ਲਈ ਰਵਾਨਾ ਹੋ ਗਏ। ਪਿੰਡ ਦੇ ਸਰਪੰਚ ਭਾਗ ਸਿੰਘ ਨੇ ਦੱਸਿਆ ਕਿ ਪੂਰਾ ਨਗਰ ਦਿੱਲੀ ਲੱਗੇ ਮੋਰਚੇ ਲਈ ਸਹਿਯੋਗ ਕਰ ਰਿਹਾ ਹੈ। ਪਿੰਡ ਵਿਚੋਂ ਪਹਿਲੇ ਦੀਨੋ ਹੀ ਲੋਕ ਇਸ ਸੰਘਰਸ਼ ਵਿੱਚ ਸ਼ਾਮਲ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਦੀਆਂ ਕਲੱਬਾਂ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ ਅਤੇ ਗੁਰੂਦੁਆਰਾ ਸਾਹਿਬ ਦੀ ਕਮੇਟੀ ਦਾ ਵੀ ਪੂਰਾ ਯੋਗਦਾਨ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਚਮਕੌਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿੰਡ ਲਗਾਤਾਰ ਅੰਦੋਲਨ ਵਿੱਚ ਆਪਣਾ ਹਿੱਸਾ ਪਾਵੇਗਾ। ਉਹਨਾਂ ਕਿਹਾ ਕਿ ਦਿੱਲੀ ਕਿਸਾਨ ਮੋਰਚੇ ਲਈ ਰਸਦਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।  ਉਹਨਾਂ ਦੱਸਿਆ ਕਿ ਇਹਨਾਂ ਸੇਵਾਵਾਂ ਵਿੱਚ ਭੁਪਿੰਦਰ ਸਿੰਘ ਸੇਖੋਂ, ਦੁੱਲਾ ਸੇਖੋਂ ਦਾ ਵਿਸ਼ੇਸ਼ ਸਹਿਯੋਗ ਹੈ। ਇਸ ਮੌਕੇ ਬਲਜੀਤ ਸਿੰਘ ਮੀਤ ਪ੍ਰਧਾਨ, ਮੁਖ਼ਤਿਆਰ ਸਿੰਘ ਖਜਾਨਚੀ, ਅੰਗਰੇਜ਼ ਸਿੰਘ, ਜਗਮੀਤ ਸਿੰਘ, ਕੇਵਲ ਸਿੰਘ, ਨਵਨੀਤ ਸਿੰਘ, ਰਾਜੂ ਖੋਸਾ, ਸੁੱਖਾ ਡਰਾਈਵਰ, ਕੁਲਦੀਪ ਸਿੰਘ, ਪਾਲਾ ਸੇਖੋਂ, ਬਿੰਦਰ ਸਿੰਘ, ਗਗਨ ਖੋਸਾ, ਗੁਰਭੇਜ ਸਿੰਘ, ਜਸਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਤਰਸੇਮ ਸਿੰਘ, ਬਲਦੇਵ ਸਿੰਘ ਨਾਲ ਸਨ।