ਮੋਟਰਸਾਈਕਲ ਤੇ ਕਾਰ ਦੀ ਟੱਕਰ ਵਿੱਚ 2 ਔਰਤਾਂ ਜ਼ਖ਼ਮੀ

ਜੈਤੋ, 26 ਦਸੰਬਰ (ਮਨਜੀਤ ਢੱਲਾ)-ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਨੂੰ ਕਿਸੇ ਰਾਹਗੀਰ ਨੇ ਫੋਨ ਰਾਂਹੀ ਸੂਚਨਾ ਦਿੱਤੀ ਕਿ ਬਿੰਸਨਦੀ ਰੋਡ ਨੇੜੇ ਓਮਕਾਰ ਸ਼ੈਲਰ ਕੋਲ ਮੋਟਰਸਾਇਕਲ ਸਵਾਰ ਦੋ ਔਰਤਾਂ ਤੇ ਉਨ੍ਹਾਂ ਦਾ ਬੇਟਾ ਸਵਾਰ ਹੋ ਕੇ ਆਪਣੇ ਪਿੰਡ ਜੈਤੋ ਤੋਂ ਬਿੰਸਨਦੀ ਜਾ ਰਹੇ ਸੀ ਮੋਟਰਸਾਇਕਲ ਸਵਾਰ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਮੋਟਰਸਾਇਕਲ ਸਵਾਰ ਕਾਰ ਨਾਲ ਟੱਕਰ ਹੋ ਗਈ ਮੋਟਰਸਾਇਕਲ ਸਵਾਰ ਤੇ ਦੋਨੋਂ ਔਰਤਾਂ ਗਭੀਰ ਰੂਪ ਵਿੱਚ ਜਖ਼ਮੀ ਹੋ ਗਈਆਂ , ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਚੇਅਰਮੈਨ ਨਵਨੀਤ ਗੋਇਲ ਜੋਨੀ ਜਿੰਦਲ ਪਾਇਲਟ ਮੀਤ ਸਿੰਘ ਮੀਤਾ ਅਸੋਕ ਮਿੱਤਲ ਘਟਨਾ ਵਾਲੀ ਥਾਂ ਤੇ ਪਹੁੰਚੇ ਜਖ਼ਮੀਆਂ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਵਿੱਚ ਇਲਾਜ਼ ਲਈ ਲਿਆਂਦਾ ਜਿੱਥੇ ਹਾਲਤ ਦੇਖਦਿਆਂ ਹੀ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ । ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਤੋਂ ਪਤਾ ਲੱਗਾ ਕਿ ਜ਼ਖ਼ਮੀ ਔਰਤਾਂ ਦੀ ਪਹਿਚਾਣ ਨਸੀ਼ਬ ਕੋਰ(60 ਸਾਲ) ਪਤਨੀ ਜੋਗਿੰਦਰ ਸਿੰਘ ਪਿੰਡ ਬਿੰਸਨਦੀ ਕਰਮਜੀਤ ਕੋਰ (33 ਸਾਲ) ਪਤਨੀ ਗੁਰਸੇਵਕ ਸਿੰਘ ਪਿੰਡ ਬਿੰਸਨਦੀ ਵਜੋਂ ਹੋਈ ਹੈ ।