ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਦੀ ਕਾਇਆ ਕਲਪ ਕਰਨ ਦੇ ਮੰਤਵ ਨਾਲ ਵਾਰਡ ਨੰਬਰ 50 ‘ਚ ਤਾਮੀਰ ਕੀਤਾ ਜਾਵੇਗਾ ਨਵਾਂ ਪਾਰਕ: ਜਸਵਿੰਦਰ ਸਿੰਘ ਕਾਕਾ ਲੰਡੇਕੇ

ਮੋਗਾ,25 ਦਸੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਦੀ ਕਾਇਆ ਕਲਪ ਕਰਨ ਦੇ ਮੰਤਵ ਨਾਲ ਅਤੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਪਿੰਡ ਲੰਢੇਕੇ ਵਿਖੇ ਵਾਰਡ ਨੰਬਰ 50 ਵਿਚ 6 ਕਨਾਲਾਂ ਜਗਹ ‘ਚ ਨਵਾਂ ਪਾਰਕ ਤਾਮੀਰ ਕੀਤਾ ਜਾਵੇਗਾ। ਲੰਢੇਕੇ ਤੋਂ ਧੱਲੇਕੇ ਵਾਲਾ ਰੋਡ ’ਤੇ ਨਾਹਰ ਬਸਤੀ ਦੇ ਨਾਲ ਤਕਰੀਬਨ 20 ਲੱਖ ਦੀ ਲਾਗਤ ਨਾਲ ਹੋਂਦ ਵਿਚ ਆਉਣ ਵਾਲੇ ਪਾਰਕ ਦਾ ਨੀਂਹ ਪੱਥਰ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਮੋਗਾ ਦੇ ਵਾਰਡ ਨੰਬਰ 50 ਦੇ ਇੰਚਾਰਜ ਜਸਵਿੰਦਰ ਸਿੰਘ ਕਾਕਾ ਲੰਡੇਕੇ ਨੇ ਟੱਕ ਲਗਾ ਕੇ ਰੱਖਿਆ । ਇਸ ਮੌਕੇ ਸੀਰਾ ਚਕਰ ਨੇ ਆਖਿਆ ਕਿ ਜਸਵਿੰਦਰ ਸਿੰਘ ਕਾਕਾ ਲੰਢੇਕੇ ਦੀ ਹਸਰਤ ਸੀ ਕਿ ਲੰਢੇਕੇ ਪਿੰਡ ਵਿਚ ਬੱਚਿਆਂ ਅਤੇ ਬਜ਼ੁਰਗਾਂ ਲਈ ਇਕ ਪਾਰਕ ਬਣੇ ਜਿੱਥੇ ਨੌਜਵਾਨ ਵੀ ਸਵੇਰ ਸ਼ਾਮ ਸੈਰ ਕਰਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਣ।  ਉਹਨਾਂ ਆਖਿਆ ਕਿ ਕਾਕਾ ਲੰਢੇਕੇ ਦੀ ਮੰਗ ’ਤੇ ਵਿਧਾਇਕ ਡਾ: ਹਰਜੋਤ ਕਮਲ ਨੇ ਇਹ ਪਾਰਕ ਤਾਮੀਰ ਕਰਵਾਉਣ ਦਾ ਤਹੱਈਆ ਕੀਤਾ ਅਤੇ ਹੁਣ ਇਸ ਪਾਰਕ ਦੀ ਆਰੰਭਤਾ ਹੋ ਗਈ ਹੈ ਅਤੇ ਛੇਤੀ ਹੀ ਇਹ ਪਾਰਕ ਮੁਕੰਮਲ ਹੋ ਜਾਵੇਗਾ ਅਤੇ ਵਿਧਾਇਕ ਡਾ: ਹਰਜੋਤ ਕਮਲ ਖੁਦ ਇਹ ਪਾਰਕ ਲੰਢੇਕੇ ਵਾਸੀਆਂ ਨੂੰ ਸਮਰਪਿਤ ਕਰਨਗੇ। ਇਸ ਮੌਕੇ ਜਸਵਿੰਦਰ ਸਿੰਘ ਕਾਕਾ ਲੰਢੇਕੇ ਨੇ ਆਖਿਆ ਕਿ ਮੋਗਾ ਵਾਸੀਆਂ ਦੀ ਸੂਝਬੂਝ ਸਦਕਾ ਮੋਗਾ ਨੂੰ ਇਕ ਪੜ੍ਹੇ ਲਿਖੇ ਅਤੇ ਦੂਰਅੰਦੇਸ਼ੀ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਮਿਲੀ ਹੈ ਇਸ ਕਰਕੇ ਮੋਗਾ ਦਾ ਹਰ ਪੱਖੋਂ ਵਿਕਾਸ ਪੂਰੇ ਜੋਬਨ ’ਤੇ ਹੈ ਜਿਸ ਕਰਕੇ ਲੋਕ ਵਿਧਾਇਕ ਡਾ: ਹਰਜੋਤ ਕਮਲ ਦੀ ਕਾਰਗੁਜ਼ਾਰੀ ਤੋਂ ਬਾਗੋਬਾਗ ਹਨ। ਇਸ ਮੌਕੇ ਚੇਅਰਮੈਨ ਦੀਸ਼ਾ ਬਰਾੜ,ਬਲਵਿੰਦਰ ਕੈਂਥ, ਹਰਦਿਆਲ ਸਿੰਘ ਸਾਬਕਾ ਸਰਪੰਚ, ਦਲਜੀਤ ਸਿੰਘ ਰਵੀ ਨੈਸਲੇ , ਪ੍ਰਧਾਨ ਜਸਵਿੰਦਰ ਸਿੰਘ ਮੈਂਬਰ, ਪਰਦੁਮਣ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਚੌਧਰੀ ,ਗੁਰਬਖਸ ਸਿੰਘ , ਜਗੀਰ ਸਿੰਘ, ਜਸਕਰਨ ਸਿੰਘ , ਰਣਦੀਪ ਸਿੰਘ ਮਾਹਲਾ , ਜਗਦੀਪ ਭੋਲਾ,ਜਗਤਾਰ ਸਿੰਘ ਬਰਾੜ ,ਹਰਮੀਤ ਸਿੰਘ ਕੀਤੂ,ਜਗਮੋਹਨ ਸਿੰਘ, ਅੰਮਿ੍ਰਤਪਾਲ ਬਰਾੜ, ਅੰਗਰੇਜ ਸਿੰਘ ਸਿੱਧੂ, ਬਲਵਿੰਦਰ ਬਰਾੜ , ਅਮਰੀਕ ਸਿੰਘ ਗਿੱਲ, ਅੰਮਿ੍ਰਤਪਾਲ ਰਾਜੂ, ਗੁਰਜੀਤ ਸਿੰਘ, ਮਨਪ੍ਰੀਤ ਸਿੰਘ , ਜਗਦੀਪ ਸਿੰਘ ਸੀਰਾ ਅਤੇ ਕੁਲਵਿੰਦਰ ਚੱਕੀਆਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜ਼ਰ ਸਨ।