ਰੂਰਲ ਐਨ.ਜੀ.ਓ. ਮੋਗਾ ਨੇ ਮੁਕਾਬਲੇ ਦੇ ਜੇਤੂਆਂ ਨੂੰ ਸਰਟੀਫਿਕੇਟ ਵੰਡੇ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਕਾਸ਼ ਉਤਸਵ ਮੌਕੇ ਕਰਵਾਇਆ ਸੀ ਪ੍ਸ਼ਨ ਉਤਰ ਮੁਕਾਬਲਾ
ਮੋਗਾ,25 ਦਸੰਬਰ (ਜਸ਼ਨ) : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਕਾਸ਼ ਉਤਸਵ ਮੌਕੇ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਵੱਲੋਂ 8 ਤੋਂ 14 ਅਤੇ 14 ਤੋਂ 18 ਸਾਲ ਦੇ ਉਮਰ ਵਰਗ ਦੇ ਸਕੂਲੀ ਵਿਦਿਆਰਥੀਆਂ ਵਿਚਕਾਰ ਕਰਵਾਏ ਗਏ ਪ੍ਸ਼ਨ ਉਤਰ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਅੱਜ ਸੰਸਥਾ ਦੇ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਦਫਤਰ ਵਿੱਚ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦਿੱਤੇ ਗਏ । ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਦਵਿੰਦਰਜੀਤ ਸਿੰਘ ਗਿੱਲ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰੂਰਲ ਐਨ.ਜੀ.ਓ. ਮੋਗਾ ਵੱਲੋਂ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਇਹ ਮੁਕਾਬਲਾ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸਦਾ ਮੁੱਖ ਮਕਸਦ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜ ਕੇ ਰੱਖਣ ਦੇ ਨਾਲ ਨਾਲ ਉਹਨਾ ਦੀ ਆਮ ਜਾਣਕਾਰੀ ਵਿੱਚ ਵਾਧਾ ਕਰਨਾ ਹੈ। ਉਹਨਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਨੂੰ ਇਸ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਬੱਚੇ ਹਰ ਸਾਲ ਬੜੇ ਉਤਸਾਹ ਅਤੇ ਤਿਆਰੀ ਨਾਲ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹਨ । ਉਹਨਾਂ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਤਿਆਰੀ ਕਰਵਾ ਰਹੇ ਹਨ ਤੇ ਉਹਨਾਂ ਨੂੰ ਆਪਣੀ ਵਿਰਾਸਤ ਅਤੇ ਗੁਰੂਆਂ ਦੀ ਬਾਣੀ ਦੇ ਨਾਲ ਜੋੜ ਰਹੇ ਹਨ । ਇਸ ਮੌਕੇ ਪ੍ਧਾਨ ਦਵਿੰਦਰਜੀਤ ਸਿੰਘ ਗਿੱਲ, ਮੁੱਖ ਸਲਾਹਕਾਰ ਹਰਜਿੰਦਰ ਸਿੰਘ ਚੁਗਾਵਾਂ, ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਨਰਜੀਤ ਕੌਰ, ਪ੍ੋਜੈਕਟ ਇੰਚਾਰਜ ਜਸਵੰਤ ਸਿੰਘ ਪੁਰਾਣੇਵਾਲਾ ਅਤੇ ਦਫਤਰ ਸਕੱਤਰ ਜਸਵੀਰ ਕੌਰ ਨੇ 8 ਤੋਂ 14 ਸਾਲ ਦੇ ਜੇਤੂ ਵਿਦਿਆਰਥੀਆਂ ਖੁਸ਼ਪ੍ੀਤ ਕੌਰ ਪੁੱਤਰੀ ਸੁਰਜੀਤ ਸਿੰਘ ਵਾਸੀ ਤਲਵੰਡੀ ਭੰਗੇਰੀਆਂ, ਸ਼ਿ੍ਸ਼ਟੀ ਪੱਤਰੀ ਬਾਬੂ ਰਾਮ ਵਾਸੀ ਦੁਸਾਾਂਝ, ਇੰਦਰਪਾਲ ਸਿੰਘ ਸੇਖੋਂ ਪੁੱਤਰ ਸੁਖਜੀਤ ਸਿੰਘ ਸੇਖੋਂ ਵਾਸੀ ਝੰਡੇਆਣਾ ਸ਼ਰਕੀ, 14 ਤੋਂ ਸਾਲ ਵਰਗ ਦੇ ਜੇਤੂ ਅਰਸ਼ਦੀਪ ਕੌਰ ਪੁੱਤਰੀ ਮਲਕੀਤ ਸਿੰਘ ਪਿੰਡ ਰਾਮੂਵਾਲਾ ਹਰਚੋਕਾ, ਮਮਤਾ ਰਾਣੀ ਪੁੱਤਰੀ ਬਾਬੂ ਲਾਲ ਵਾਸੀ ਜੀਰਾ, ਦਾਮਨ ਆਸੀਸ ਪੁੱਤਰੀ ਕਿ੍ਸ਼ਨ ਪ੍ਤਾਪ ਵਾਸੀ ਮੋਗਾ ਅਤੇ ਹਰਲੀਨ ਪੁੱਤਰੀ ਜਗਸੀਰ ਮੁਹੰਮਦ ਵਾਸੀ ਝੰਡੇਆਣਾ ਸ਼ਰਕੀ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਉਕਤ ਤੋਂ ਇਲਾਵਾ ਐਨ.ਜੀ.ਓ. ਅਤੇ ਟਰੱਸਟ ਮੈਂਬਰ, ਬੱਚੇ ਅਤੇ ਉਹਨਾਂ ਦੇ ਮਾਪੇ ਹਾਜਰ ਸਨ ।