ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਮਨਾਇਆ ਗਿਆ ਕ੍ਰਿਸਮਸ ਦਾ ਤਿਉਹਾਰ
ਮੋਗਾ, 25 ਦਸੰਬਰ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਕ੍ਰਿਸਮਸ ਦਾ ਤਿਉਹਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਨੂੰ ਸਾਂਤਾ ਕਲਾਜ ਦੇ ਰੂਪ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰਨ ਦਾ ਸੁਨੇਹਾ ਦਿੱਤਾ ਗਿਆ । ਇਸ ਮੌਕੇ ਅਧਿਆਪਕਾਂ ਲਈ ਵੱਖ-ਵੱਖ ਮਨੋਰੰਜਨ ਭਰਪੂਰ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ । ਇਸ ਮੌਕੇ ਅਧਿਆਪਕਾਂ ਵਿਚਕਾਰ ਕ੍ਰਿਕਟ ਮੈਚ ,ਮਿਊਜ਼ੀਕਲ ਚੇਅਰ ਗੇਮ ਅਤੇ ਟਗ ਆਫ਼ ਵਾਰ ਖੇਡਾਂ ਖੇਡੀਆਂ ਗਈਆਂ। ਖੇਡਾਂ ਦੀ ਸ਼ੁਰੂਆਤ ਰਿਬਨ ਕੱਟਣ ਦੀ ਰਸਮ ਦੁਆਰਾ ਸ਼ੁਰੂ ਕੀਤੀ ਗਈ । ਸਕੂਲ ਦੇ ਜਰਨਲ ਸੈਕਟਰੀ ਮੈਡਮ ਪਰਮਜੀਤ ਕੌਰ ਵੱਲੋਂ ਰੀਬਨ ਕੱਟਣ ਦੀ ਰਸਮ ਅਦਾ ਕੀਤੀ ਗਈ । ਮੈਡਮ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਨੇ ਸਾਰੇ ਖਿਡਾਰੀਆਂ ਨੂੰ ਕ੍ਰਿਕਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸ਼ੁਭਕਾਮਨਾਵਾਂ ਦਿੱਤੀਆਂ । ਸੱਭ ਨੇ ਕ੍ਰਿਕੇਟ ਮੈਚ ਦਾ ਬਹੁਤ ਆਨੰਦ ਉਠਾਇਆ। ਇਸ ਮੌਕੇ ਸਕੂਲ ਮੈਨੇਜ਼ਮੈਂਟ ਮੈਂਬਰ ਮੈਡਮ ਹਰਪ੍ਰੀਤ ਕੌਰ ਸਹਿਗਲ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ । ਕ੍ਰਿਕੇਟ ਮੈਚ ਵਿਚ ਸਕੂਲ ਦੀ ਡਾਇਮੰਡ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ । ਮਿਊਜ਼ੀਕਲ ਚੇਅਰ ਗੇਮ ਵਿਚ ਵੀ ਅਧਿਆਪਕਾਂ ਨੇ ਬਹੁਤ ਮਨੋਰੰਜਨ ਕੀਤਾ । ਸਕੂਲ ਦੇ ਕੰਪਿਊਟਰ ਅਧਿਆਪਕ ਮਿਸਟਰ ਪਰਮਿੰਦਰ ਸਿੰਘ ਇਸ ਖੇਡ ਵਿਚ ਜੇਤੂ ਰਹੇ। ਟਗ ਆਫ਼ ਵਾਰ ਖੇਡ ਮੁਕਾਬਲਾ ਸਕੂਲ ਦੇ ਟੈਂਡਰ ਫੀਟ ਬਲਾਕ ,ਸਕਾਲਰਜ਼ ਹੋਮ ਬਲਾਕ ਅਤੇ ਸਟੈਪਿੰਗ ਸਟੋਨ ਬਲਾਕ 'ਬਰਾਈਟ ਲੈਂਡ ਬਲਾਕ ਵਿਚਕਾਰ ਹੋਇਆ ਜਿਸ ਵਿੱਚ ਟੈਂਡਰ ਫੀਟ ਬਲਾਕ ਅਤੇ ਸਕਾਲਰਜ ਰੋਮ ਬਲਾਕ ਦੇ ਅਧਿਆਪਕ ਜੇਤੂ ਰਹੇ। ਜੇਤੂ ਟੀਮ ਅਤੇ ਜੇਤੂ ਖਿਡਾਰੀਆਂ ਨੂੰ ਮੈਡਮ ਹਰਪੀਤ ਕੌਰ ਸਹਿਗਲ ਵਲੋਂ ਟਰਾਫ਼ੀ ਭੇਂਟ ਕੀਤੀ ਗਈ। ਮੈਨ ਆਫ਼ ਦਾ ਮੈਚ ਟਰਾਫ਼ੀ ਮਿਸਟਰ ਚੇਤਨ ਨੂੰ ਭੇਂਟ ਕੀਤੀ ਗਈ । ਇਸ ਤਰ੍ਹਾਂ ਸਕੂਲ ਦੇ ਸਾਰੇ ਅਧਿਆਪਕਾਂ ਨੇ ਮਿਲ-ਜੁਲ ਕੇ ਕ੍ਰਿਸਮਸ ਦਾ ਤਿਉਹਾਰ ਖੇਡ- ਭਾਵਨਾ ਤੇ ਆਪਸੀ ਸਹਿਯੋਗ ਵਿਖਾਉਂਦੇ ਹੋਏ ਮਨਾਇਆ ।