ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਮੌਕੇ ਕ੍ਰਿਸਮਸ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

*ਪ੍ਰਭੂ ਯਿਸੂ ਮਸੀਹ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਲੋੜ : ਮੈਡਮ ਬਲਜਿੰਦਰ ਕੌਰ*
ਜੈਤੋ,25 ਦਸੰਬਰ (ਮਨਜੀਤ ਸਿੰਘ ਢੱਲਾ)-ਅੱਜ ਜੈਤੋ ਵਿਖੇ ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਮੌਕੇ ਕ੍ਰਿਸਮਸ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾ ਤੇ ਉਤਸ਼ਾਹ ਨਾਲ ਇੱਥੋਂ ਦੇ ਹਿੰਮਤ ਪੈਲੇਸ ਜੈਤੋ ਵਿਖੇ ਆਈ.ਪੀ.ਸੀ.ਅਗਾਪੇ ਪ੍ਰਥਾਨਾ ਭਵਨ ਜੈਤੋ ਦੇ ਪਾਸਟਰ ਜਸਵੰਤ ਮਸੀਹ ਤੇ ਪਾਸਟਰ ਡਿਮੋਥੀ (ਜੱਸੀ) ਦੀ ਅਗਵਾਈ ਹੇਠ ਸ਼ਰਧਾਂ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਮੁੱਖ ਮਹਿਮਾਨ ਵਜੋਂ ਇੱਥੇ ਪੁੱਜੇ ਜੈਤੋ ਸਬ-ਡਵੀਜ਼ਨ ਪੁਲਿਸ ਸਾਂਝ ਕੇਂਦਰ ਦੇ ਇੰਚਾਰਜ ਮੈਡਮ ਬਲਜਿੰਦਰ ਕੌਰ ਨੇ ਪ੍ਰਭੂ ਯਿਸੂ ਮਸੀਹ ਤੇ ਕ੍ਰਿਸਮਸ-ਡੇ ਤਿਉਹਾਰ ਮੌਕੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਇਸ ਦਿਨ ਦੀ ਮੁਬਾਰਕਬਾਦ ਦੇਣ ਉਪਰੰਤ ਸੰਗਤ ਨੂੰ ਸੰਬੋਧਨ ਕਰਦਿਆਂ ਮੈਡਮ ਬਲਜਿੰਦਰ ਕੌਰ ਨੇ ਕਿਹਾ ਕਿ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਕ੍ਰਿਸਮਸ ਦਾ ਤਿਉਹਾਰ ਵਿਸ਼ਵਭਰ ਵਿੱਚ ਕ੍ਰਿਸ਼ਨ ਭਾਈਚਾਰੇ ਵੱਲੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾਂ ਹੈ। ਕਿਉਂਕਿ ਇਸ ਦਿਨ ਈਸਾ ਮਸੀਹ ਦਾ ਜਨਮ ਹੋਇਆ ਸੀ,ਆਪ ਜੀ ਦੀਆਂ ਸਿੱਖਿਆਵਾਂ ਦੇ ਅਧਾਰ ਤੇ ਈਸਾਈ ਧਰਮ ਦੀ ਸ਼ੂਰੁਆਤ ਹੋਈ। ਇਸ ਮੌਕੇ ਆਈ.ਪੀ.ਸੀ ਅਗਾਪੇ ਪ੍ਰਥਾਨਾ ਭਵਨ ਦੇ ਪਾਸਟਰ ਜਸਵੰਤ ਮਸੀਹ ਤੇ ਡਿਮੋਥੀ (ਜੱਸੀ) ਨੇ ਮਸੀਹੀ ਭਜਨਾਂ ਨਾਲ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਈਸਾ ਮਸੀਹ ਦੇ ਪਵਿੱਤਰ ਸ਼ਬਦਾਂ ਨਾਲ ਨਿਹਾਲ ਕੀਤਾ ਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਮੌਕੇ ਸੰਗਤਾਂ ਨੂੰ ਵਧਾਈ ਦਿੱਤੀ ਤੇ ਮੌਕੇ ਤੇ ਪਹੁੰਚੇ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।ਸਮਾਗਮ ਵਿੱਚ ਛੋਟੇ ਬੱਚਿਆਂ ਵਲੋਂ ਰੰਗਾਂ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਈਸਾਈ ਭਾਈਚਾਰੇ ਤੋਂ ਇਲਾਵਾ ਡੀ.ਐਸ.ਪੀ.ਜੈਤੋ ਪਰਮਿੰਦਰ ਸਿੰਘ ਗਰੇਵਾਲ,ਐਸਐਚਓ ਇਕਬਾਲ ਸਿੰਘ ਸੰਧੂ, ਪੱਤਰਕਾਰ ਮਨਜੀਤ ਸਿੰਘ ਢੱਲਾ, ਗੁਰਮੀਤ ਪਾਲ ਸ਼ਰਮਾ, ਬੌਬੀ ਜਿੰਦਲ, ਆਤਿਸ਼ ਅਰੋੜਾ, ਪ੍ਰਮੋਦ ਧੀਰ, ਨਛੱਤਰ ਸਿੰਘ, ਸਰਦਾਰ ਗੁਰਮੀਤ ਸਿੰਘ ਫ਼ਰੀਦਕੋਟ, ਜਸਪ੍ਰੀਤ ਸਿੰਘ, ਅਜਮੇਰ ਮਸੀਹ, ਡਾਕਟਰ ਸੁਰੇਸ਼ ਮਸੀਹ, ਗੋਬਿੰਦ ਰਾਜੂ, ਲਖਵੀਰ ਮਸੀਹ, ਬੀਬੀ ਕਮਲਜੀਤ ਕੌਰ, ਸਤਪਾਲ ਮਸੀਹ ਆਦਿ ਹਾਜ਼ਰ ਸਨ।